23.1 C
Delhi
Friday, March 29, 2024
spot_img
spot_img

ਸਿੱਖ ਵਿਦਿਆਰਥੀਆਂ ਲਈ ਦਿੱਲੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਿਵਲ ਸਰਵਿਸਿਜ਼ ਅਕੈਡਮੀ ਖੋਲ੍ਹਣ ਦਾ ਐਲਾਨ

ਨਵੀਂ ਦਿੱਲੀ, 29 ਸਤੰਬਰ, 2020:

ਦੇਸ਼ ਵਿੱਚ ਸਿਵਲ ਸੇਵਾਵਾਂ ਵਿਚ ਸਿੱਖ ਅਫਸਰਾਂ ਦੀ ਗਿਣਤੀ ਲਗਾਤਾਰ ਘੱਟ ਹੋਣ ਤੋਂ ਚਿੰਤਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਫਸਰਸ਼ਾਹੀ ਵਿੱਚ ਸਿੱਖਾਂ ਦੀ ਗਿਣਤੀ ਵਧਾਉਣ ਦੇ ਇਰਾਦੇ ਨਾਲ ਵੱਡਾ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਖੁੱਲ੍ਹਾਸਾ ਕੀਤਾ ਕਿ ਸਿੱਖ ਅਫਸਰਾਂ ਦੀ ਗਿਣਤੀ ਵਧਾਉਣ ਦੇ ਇਰਾਦੇ ਨਾਲ ਯੋਗ ਉਮੀਦਵਾਰਾਂ ਲਈ ਅਸੀਂ ਅਹਿਮ ਪ੍ਰਾਜੈਕਟ ਸ਼ੁਰੂ ਕਰ ਰਹੇ ਹਾਂ।

ਪ੍ਰਾਜੈਕਟ ਤਹਿਤ ਗੁਰੂ ਤੇਗ ਬਹਾਦਰ ਸਿਵਲ ਸਰਵਿਸਿਜ਼ ਅਕੈਡਮੀ ਖੋਲ੍ਹੀ ਜਾ ਰਹੀ ਹੈ ਜਿਸਦਾ ਉਦਘਾਟਨ 3 ਅਕਤੂਬਰ ਨੂੰ ਮਾਤਾ ਸੁੰਦਰੀ ਕਾਲਜ ਕੈਂਪਸ ਵਿਚ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਦੇਸ਼ ਅੰਦਰ ਪਹਿਲੀ ਵਾਰ ਸਿੱਖ ਵਿਦਿਆਰਥੀਆਂ ਵਾਸਤੇ ਅਜਿਹਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਪ੍ਰਾਜੈਕਟ ਤਹਿਤ ਦਿੱਲੀ ਵਿਚ ਦੇਸ਼ ਦੀਆਂ ਚੋਟੀ ਦੀਆਂ ਕੋਚਿੰਗ ਸੰਸਥਾਵਾਂ ਤੋਂ ਸਿੱਖ ਵਿਦਿਆਰਥੀਆਂ ਨੂੰ ਕੋਚਿੰਗ ਦੁਆ ਕੇ ਹਰ ਸਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਘੱਟ ਤੋਂ ਘੱਟ 20 ਸਿੱਖ ਅਫਸਰ ਸਿਵਲ ਸੇਵਾਵਾਂ ਵਿਚ ਸਲੈਕਟ ਹੋਣੇ ਯਕੀਨੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਸਤਾਰ ਧਾਰੀ ਸਿੱਖ ਅਫਸਰਾਂ ਦੀ ਗਿਣਤੀ ਵੱਧ ਤੋਂ ਵੱਧ ਹੋਵੇ।

ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ ਅਸੀਂ ਅਜਿਹੇ ਸਿੱਖ ਵਿਦਿਆਰਥੀਆਂ ਦਾ 85 ਫੀਸਦੀ ਖਰਚਾ ਚੁੱਕਾਂਗੇ ਤੇ ਆਰਥਿਕ ਤੌਰ ‘ਤੇ ਕਮਜ਼ੋਰ ਸਿੱਖ ਵਿਦਿਆਰਥੀਆਂ ਲਈ 100 ਫੀਸਦੀ ਫੰਡਿੰਗ ਵੀ ਕਰਾਂਗੇ। ਉਹਨਾਂ ਕਿਹਾ ਕਿ ਜਿਹੜੇ ਸਿੱਖ ਵਿਦਿਆਰਥੀ ਪ੍ਰੀਲਿਮਸ ਪਾਸ ਕਰ ਚੁੱਕੇ ਹੋਣ ਜਾਂ ਪੇਪਰ ਦੇਣਾ ਹੋਵੇ, ਉਹ ਸਕੀਮ ਤਹਿਤ ਲਾਭ ਲੈਣ ਦੇ ਹੱਕਦਾਰ ਹੋਣਗੇ।

ਆਉਣ ਵਾਲੇ ਸਮੇਂ ਵਿਚ ਪ੍ਰਤਿਭਾਵਾਨ ਸਿੱਖ ਬੱਚਿਆਂ ਨੂੰ ਸਕੂਲਾਂ ਤੇ ਕਾਲਜਾਂ ਤੋਂ ਚੁਣ ਕੇ ਸਿਵਲ ਸਰਵਿਸਿਜ਼ ਦੀ ਤਿਆਰੀ ਸ਼ੁਰੂ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ‘ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਹੈ, ਸਾਡੇ ਹੁਣ ਤੱਕ ਦੇ ਸਾਰੇ ਪ੍ਰਾਜੈਕਟ ਸਫਲ ਹੋਏ ਹਨ ਤੇ ਇਹ ਪ੍ਰਾਜੈਕਟ ਵੀ ਸਫਲ ਹੋਵੇਗਾ।

ਉਹਨਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਿਵਲ ਸਰਵਿਸਿਜ਼ ਅਕੈਡਮੀ ਖੋਲ੍ਹਣ ਦਾ ਵਿਚਾਰ ਪ੍ਰਵਾਨ ਚੜ੍ਹਾਉਣ ਵਾਸਤੇ ਸਾਬਕਾ ਆਈ ਏ ਐਸ ਸ੍ਰੀ ਐਨ ਐਸ ਕਲਸੀ, ਲੈਫ ਜਨਰਲ ਗੁਰਮੀਤ ਸਿੰਘ, ਤੇ ਸਾਬਕਾ ਆਈ ਏ ਐਸ ਗੁਰਦਰਸ਼ਨ ਸਿੰਘ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ।

ਉਹਨਾਂ ਦੱਸਿਆ ਕਿ ਹਮੇਸ਼ਾ ਸਿੱਖੀ ਵਾਸਤੇ ਮਦਦ ਲਈ ਅੱਗੇ ਆਉਣ ਲਈ ਤਿਆਰ ਰਹਿੰਦੇ ਸ੍ਰੀ ਵਿਕਰਮਜੀਤ ਸਾਹਨੀ ਨੇ ਇਸ ਪ੍ਰਾਜੈਕਟ ਵਾਸਤੇ 21 ਲੱਖ ਰੁਪਏ ਦਾ ਚੈਕ ਦੇ ਦਿੱਤਾ ਹੈ।

ਕਮੇਟੀ ਦੇ ਜਨਰਲ ਸਕੱਤਰ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਰਜਿਸਟਰੇਸ਼ਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਵੈਬਸਾਈਟ ‘ਤੇ ਫਾਰਮ ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਫਿਰ [email protected] ‘ਤੇ ਈ ਮੇਲ ਵਿਚ ਆਪਣਾ ਬਾਰੇ ਸਾਰਾ ਵੇਰਵਾ ਭੇਜਿਆ ਜਾ ਸਕਦਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਅਜਿਹੇ ਸਿੱਖ ਵਿਦਿਆਰਥੀਆਂ ਨਾਲ ਆਪ ਰਾਬਤਾ ਕਾਇਮ ਕਰੇਗੀ।

ਉਹਨਾਂ ਦੱਸਿਆ ਕਿ ਇਸ ਪ੍ਰਾਜੈਕਟ ਤੋਂ ਇਲਾਵਾ ਕਮੇਟੀ ਦੇ ਤਿੰਨ ਕਾਲਜਾਂ ਦੇ ਅੰਦਰ ਸਿਵਲ ਸਰਵਿਸਿਜ਼ ਦੇ ਸੀ ਕੈਟਾਗਿਰੀ ਦੀਆਂ ਸਰਵਿਸਿਜ਼ ਜਿਵੇਂ ਇਨਕਮ ਟੈਕਸ ਇੰਸਪੈਕਟਰ ਆਦਿ ਦੀ ਕੋਚਿੰਗ ਲਈ ਇਸੇ ਨਾਂ ਹੇਠ ਵੱਖਰੇ ਤਿੰਨ ਕੋਚਿੰਗ ਸੈਂਟਰ ਸ਼ੁਰੂ ਕੀਤੇ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿਚ ਛੇਤੀ ਹੀ ਆਨਲਾਈਨ ਸੇਵਾਵਾਂ ਸ਼ੁਰੂ ਹੋ ਜਾਣਗੀਆਂ।Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION