36.1 C
Delhi
Friday, March 29, 2024
spot_img
spot_img

ਸਿੱਖ ਪ੍ਰੀਖ਼ਿਆਰਥੀਆਂ ਨੂੰ ਕੜੇ ਤੇ ਕਿਰਪਾਨ ਸਹਿਤ ਪ੍ਰੀਖ਼ਿਆ ਕੇਂਦਰ ਵਿਚ ਦਾਖ਼ਿਲਾ ਦਿੱਤਾ ਜਾਵੇ: ਜੀ.ਕੇ

ਨਵੀਂ ਦਿੱਲੀ, 22 ਅਗਸਤ 2019:

ਦਿੱਲੀ ਅਧੀਨਸਥ ਸੇਵਾ ਚੋਣ ਬੋਰਡ (ਡੀਏਸਏਸਏਸਬੀ) ਦੇ ਵੱਲੋਂ ਸ਼ੁੱਕਰਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਪ੍ਰੀਖਿਆ ਵਿੱਚ ਸਿੱਖ ਪ੍ਰੀਖਿਆਰਥੀਆਂ ਨੂੰ ਕੜਾ ਅਤੇ ਕਿਰਪਾਨ ਸਹਿਤ ਬੈਠਣ ਦਿੱਤਾ ਜਾਵੇ। ਇਹ ਮੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੀਤੀ ਹੈ।

ਕਿਉਂਕਿ ਬੋਰਡ ਨੇ ਧਾਤੂ ਵਸਤਾਂ ਦੇ ਨਾਲ ਪ੍ਰਵੇਸ਼ ਨਹੀਂ ਕਰਨ ਦਾ ਪ੍ਰੀਖਿਆਰਥੀਆਂ ਨੂੰ ਆਪਣੇ ਨੇਮਾਂ ਮੁਤਾਬਿਕ ਆਦੇਸ਼ ਦਿੱਤਾ ਸੀ। ਜਿਸ ਨੂੰ ਲੈ ਕੇ ਜੀਕੇ ਨੇ ਅੱਜ ਬੋਰਡ ਦਫ਼ਤਰ ਪਹੁੰਚ ਕਰ ਕੇ ਇਸ ਸਬੰਧੀ ਤੁਰੰਤ ਏਡਵਾਇਜਰੀ ਜਾਰੀ ਕਰਨ ਕੀ ਬੋਰਡ ਦੇ ਚੇਅਰਮੈਨ ਪਾਸੋਂ ਮੰਗ ਕੀਤੀ ਹੈ। ਤਾਂਕਿ ਸਿੱਖ ਪ੍ਰੀਖਿਆਰਥੀ ਤੰਗ ਨਾਂ ਹਨ।

ਆਪਣੇ ਪੱਤਰ ਵਿੱਚ ਜੀਕੇ ਨੇ ਬੋਰਡ ਨੂੰ ਜਾਣਕਾਰੀ ਦਿੱਤੀ ਹੈ ਕਿ ਦਿੱਲੀ ਹਾਈਕੋਰਟ ਵਿੱਚ ਉਨ੍ਹਾਂ ਦੇ ਵੱਲੋਂ ਪੇਸ਼ ਕੀਤੀ ਗਈ ਪਟੀਸ਼ਨ ਉੱਤੇ ਦਿੱਲੀ ਪੁਲਿਸ ਨੇ ਮੰਨਿਆ ਹੈ ਕਿ ਕਿਰਪਾਨ ਧਾਰਨ ਕਰਨ ਦਾ ਸਿੱਖ ਨੂੰ ਸੰਵਿਧਾਨ ਪਾਸੋਂ ਅਧਿਕਾਰ ਮਿਲਿਆਂ ਹੋਇਆ ਹੈ। ਸਿੱਖ ਨੂੰ ਅਤਿ ਸੁਰੱਖਿਆ ਵਾਲੇ ਪ੍ਰੋਗਰਾਮਾਂ ਤੋਂ ਲੈ ਕੇ ਕਿਸੇ ਵੀ ਜਗ੍ਹਾ ਕਿਰਪਾਨ ਸਹਿਤ ਜਾਣ ਦੀ ਮਨਜ਼ੂਰੀ ਹੈ।

ਹਾਈਕੋਰਟ ਨੇ ਵੀ ਮੰਨਿਆ ਹੈ ਕਿ ਜਾਚਕ ਦੀ ਮੰਗ ਨੂੰ ਪੁਲਿਸ ਠੀਕ ਦੱਸ ਰਹੀ ਹੈ । ਇਸ ਲਈ ਜੇਕਰ ਬੋਰਡ ਸਿੱਖ ਪ੍ਰੀਖਿਆਰਥੀਆਂ ਨੂੰ ਤੰਗ ਕਰਦਾ ਹੈ ਤਾਂ ਇਹ ਅਦਾਲਤ ਦੀ ਹੇਠੀ ਵਰਗਾ ਹੋਵੇਗਾ। ਇਸ ਮੌਕੇ ਉੱਤੇ ਪਰਮਿੰਦਰ ਪਾਲ ਸਿੰਘ ਵੀ ਜੀਕੇ ਦੇ ਨਾਲ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION