35.6 C
Delhi
Wednesday, April 24, 2024
spot_img
spot_img

ਸਿੱਖ ਜੱਥੇਬੰਦੀਆਂ ਅਤੇ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਲੈ ਕੇ 8 ਅਗਸਤ ਨੂੰ ਬਰਗਾੜੀ ਵਿਖ਼ੇ ਹੋ ਰਹੇ ਇਕੱਠ ਵਿੱਚ ਸ਼ਮੂਲੀਅਤ ਕਰਨ: ਮਾਨ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 05 ਅਗਸਤ, 2021 –
“ਸਮੁੱਚੇ ਖ਼ਾਲਸਾ ਪੰਥ ਅਤੇ ਹਰ ਗੁਰਸਿੱਖ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡਮੁੱਲੇ ਇਨਸਾਨੀਅਤ ਪੱਖੀ ਖਜਾਨੇ ਅਤੇ ਸਾਡੇ ਜੀਵਤ ਗੁਰੂ ਤੋਂ ਵੱਧਕੇ ਕੁਝ ਵੀ ਨਹੀਂ ਹੈ । ਜੇਕਰ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ-ਮਾਣ ਨੂੰ ਕੋਈ ਸ਼ਕਤੀ, ਹੁਕਮਰਾਨ ਜਾਂ ਸਾਜ਼ਿਸਕਾਰ ਕਿਸੇ ਤਰ੍ਹਾਂ ਦੀ ਡੂੰਘੀ ਠੇਸ ਪਹੁੰਚਾਉਣ ਦੀ ਕਾਰਵਾਈ ਕਰਦੇ ਹਨ, ਤਾਂ ਕੁਦਰਤੀ ਹੈ ਕਿ ਹਰ ਗੁਰਸਿੱਖ ਦੇ ਮਨ-ਆਤਮਾ ਤੜਫ ਉੱਠਦੀ ਹੈ।

ਬੀਤੇ ਸਮੇਂ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰ ਕਈ ਸਥਾਨਾਂ ਉਤੇ ਸਾਜ਼ਸੀ ਢੰਗ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆ ਬੇਅਦਬੀਆ ਦੇ ਦੋਸ਼ੀਆਂ ਅਤੇ ਸਿੱਖ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੁੱਚਾ ਖ਼ਾਲਸਾ ਪੰਥ ਬੇਸ਼ੱਕ ਤਰਲੋ ਮੱਛੀ ਹੋ ਰਿਹਾ ਹੈ । ਪਰ ਹਕੂਮਤੀ ਸਿੱਖ ਕੌਮ ਵਿਰੋਧੀ ਸੋਚ, ਅਦਾਲਤਾਂ, ਜੱਜਾਂ ਦੇ ਪੱਖਪਾਤੀ ਵਿਵਹਾਰ ਦੀ ਬਦੌਲਤ ਸਾਨੂੰ ਅੱਜ ਤੱਕ ਇਸ ਗੰਭੀਰ ਵਿਸ਼ੇ ਤੇ ਇਨਸਾਫ਼ ਪ੍ਰਾਪਤ ਨਹੀਂ ਹੋਇਆ । 6 ਮਹੀਨੇ ਦੇ ਲੰਮੇ ਸਮੇ ਤੱਕ ਬਹੁਤ ਹੀ ਸੰਜ਼ੀਦਗੀ ਨਾਲ ਮੋਰਚਾ ਚੱਲਦਾ ਰਿਹਾ ਹੈ ।

ਪਰ ਹਕੂਮਤੀ ਝੂਠੇ ਵਾਅਦਿਆ ਦੀ ਬਦੌਲਤ ਅੱਜ ਵੀ ਸਮੁੱਚੀ ਸਿੱਖ ਕੌਮ ਦੇ ਮਨ-ਆਤਮਾ ਇਸ ਵਿਸ਼ੇ ਤੇ ਦੁੱਖ ਵਿਚ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 01 ਜੁਲਾਈ 2021 ਤੋਂ ਫਿਰ ਫੈਸਲਾ ਕੀਤਾ ਹੈ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਜ਼ਾਵਾਂ ਦੇਣ ਤੱਕ ਬਰਗਾੜੀ ਵਿਖੇ ਮੋਰਚਾ ਲਗਾਇਆ ਜਾਵੇ । ਜੋ ਨਿਰੰਤਰ ਕਾਮਯਾਬੀ ਨਾਲ ਚੱਲਦਾ ਆ ਰਿਹਾ ਹੈ ।

ਅਗਲੇ ਕੌਮੀ ਐਕਸ਼ਨ ਪ੍ਰੋਗਰਾਮ ਦੀ ਤਿਆਰੀ ਲਈ ਅਤੇ ਹੁਕਮਰਾਨਾਂ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਮਜਬੂਰ ਕਰਨ ਹਿੱਤ 08 ਅਗਸਤ ਨੂੰ ਸਮੁੱਚੇ ਖ਼ਾਲਸਾ ਪੰਥ ਦਾ ਇਕੱਠ ਬਰਗਾੜੀ ਵਿਖੇ ਰੱਖਿਆ ਗਿਆ ਹੈ ।

ਜਿਸ ਵਿਚ ਸਮੁੱਚੀਆਂ ਪੰਥਕ ਜਥੇਬੰਦੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਟਕਸਾਲਾ, ਵਿਦਿਆਰਥੀਆ, ਰਾਗੀਆ, ਢਾਡੀਆ, ਕਿਸਾਨ-ਮਜ਼ਦੂਰ ਜਥੇਬੰਦੀਆਂ, ਪ੍ਰਚਾਰਕਾਂ, ਮੁਲਾਜਮਾਂ ਆਦਿ ਹਰ ਵਰਗ ਨੂੰ ਪਹੁੰਚਣ ਲਈ ਖੁੱਲ੍ਹੀ ਅਪੀਲ ਕਰਦੇ ਹਾਂ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਆਪਣੇ ਮੁੱਖ ਦਫ਼ਤਰ ਤੋਂ 08 ਅਗਸਤ ਦੇ ਬਰਗਾੜੀ ਵਿਖੇ ਹੋ ਰਹੇ ਕੌਮੀ ਇਕੱਠ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੰਦੇ ਹੋਏ ਸਮੁੱਚੀਆ ਜਥੇਬੰਦੀਆਂ ਨੂੰ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

ਉਨ੍ਹਾਂ ਕਿਹਾ ਕਿ ਇਥੋਂ ਦੇ ਹੁਕਮਰਾਨ, ਅਦਾਲਤਾਂ, ਜੱਜ, ਰਿਸਵਤਖੋਰ ਅਫ਼ਸਰਸ਼ਾਹੀ ਲੰਮੇ ਸਮੇਂ ਤੋਂ ਸਿੱਖ ਕੌਮ ਅਤੇ ਪੰਜਾਬੀਆ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ । ਜਿਸਦੀ ਬਦੌਲਤ ਸਮੁੱਚੇ ਪੰਜਾਬੀਆ ਅਤੇ ਸਿੱਖ ਕੌਮ ਦੇ ਮਨ ਵਿਚ ਬਹੁਤ ਵੱਡਾ ਰੋਹ ਹੈ ਅਤੇ ਉਹ ਇਸ ਵਿਸ਼ੇ ਤੇ ਕਰੋ ਜਾਂ ਮਰੋ ਸੰਬੰਧੀ ਸੋਚਦੇ ਹੋਏ ਨਤੀਜੇ ਉਤੇ ਪਹੁੰਚਣ ਲਈ ਉਤਾਵਲੇ ਹਨ ।

ਇਸ ਲਈ ਸਿੱਖ ਕੌਮ ਅਤੇ ਪੰਜਾਬੀਆ ਦੀਆਂ ਭਾਵਨਾਵਾ ਨੂੰ ਮੱਦੇਨਜਰ ਰੱਖਦੇ ਹੋਏ ਅਤੇ ਆਉਣ ਵਾਲੀਆ ਅਸੈਬਲੀ ਚੋਣਾਂ ਵਿਚ ਪਾੜੋ ਅਤੇ ਰਾਜ ਕਰੋ ਦੀ ਸੋਚ ਉਤੇ ਚੱਲਣ ਵਾਲੀਆ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ. ਅਤੇ ਉਨ੍ਹਾਂ ਦੇ ਗੁਲਾਮ ਬਣੇ ਬਾਦਲ ਦਲੀਆ, ਪੰਜਾਬੀਆ ਤੇ ਸਿੱਖ ਕੌਮ ਨੂੰ ਚੁਣਾਵੀ ਨਾਅਰਿਆ ਤੇ ਲਾਰਿਆ ਰਾਹੀ ਲੁਭਾਉਣ ਵਾਲੀ ਬੀਜੇਪੀ-ਆਰ.ਐਸ.ਐਸ. ਦੀ ਗੁਲਾਮ ਬਣੀ ਆਮ ਆਦਮੀ ਪਾਰਟੀ ਆਦਿ ਨੂੰ ਪੰਜਾਬ ਦੀ ਹਕੂਮਤ ਤੋਂ ਦੂਰ ਰੱਖਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜਾਵਾ ਦਿਵਾਉਣ ਹਿੱਤ ਹੀ ਬਰਗਾੜੀ ਵਿਖੇ ਪੰਥਕ ਇਕੱਠ ਰੱਖਿਆ ਗਿਆ ਹੈ ਤਾਂ ਕਿ ਅਸੀਂ ਸਭ ਪੰਜਾਬ ਨਿਵਾਸੀ ਅਤੇ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਲਾਖਾ ਪਿੱਛੇ ਖੜ੍ਹੇ ਕਰਕੇ ਕਾਨੂੰਨ ਅਨੁਸਾਰ ਸਜਾਵਾਂ ਵੀ ਦਿਵਾ ਸਕੀਏ ਅਤੇ ਕੋਈ ਵੀ ਤਾਕਤ ਪੰਜਾਬ ਵਿਚ ਅਜਿਹੀ ਮਨੁੱਖਤਾ ਵਿਰੋਧੀ ਨਫ਼ਰਤ ਫੈਲਾਉਣ ਵਾਲੀ ਸਿਆਸੀ ਖੇਡ ਨਾ ਖੇਡ ਸਕੇ ਅਤੇ ਇਥੇ ਸਦਾ ਲਈ ਅਮਨ ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਦੇ ਸਭ ਵਰਗ, ਕੌਮਾਂ, ਧਰਮ ਤੇ ਸਭ ਸਮਾਜਿਕ, ਧਾਰਮਿਕ ਅਤੇ ਸਿਆਸੀ ਜਥੇਬੰਦੀਆ ਉਪਰੋਕਤ ਗੰਭੀਰ ਮੁੱਦੇ ਉਤੇ ਬਰਗਾੜੀ ਵਿਖੇ ਹੋਣ ਵਾਲੇ ਇਕੱਠ ਵਿਚ ਆਪੋ ਆਪਣੇ ਇਖਲਾਕੀ ਜ਼ਿੰਮੇਵਾਰੀ ਨੂੰ ਪਹਿਚਾਣਦੇ ਹੋਏ ਆਪਣੇ ਸਾਥੀਆ ਨੂੰ ਨਾਲ ਲੈਕੇ 08 ਅਗਸਤ ਨੂੰ ਬਰਗਾੜੀ ਵਿਖੇ ਪਹੁੰਚਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION