35.1 C
Delhi
Saturday, April 20, 2024
spot_img
spot_img

ਸਿੱਖ ਕੌਂਸਲ ਆਫ਼ ਸਕਾਟਲੈਂਡ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਸਿਕਲੀਗਰ ਤੇ ਵਣਜਾਰਾ ਬੱਚਿਆਂ ਲਈ ਸਕੂਲ ਖੋਲ੍ਹਣ ’ਤੇ ਵਿਚਾਰ ਕਰੇਗੀ: ਲੌਂਗੋਵਾਲ

ਲੁਧਿਆਣਾ, 24 ਦਸੰਬਰ, 2019 –

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਅਹੁੱਦੇਦਾਰਾਂ ਨੂੰ ਵਿਸ਼ਵਾਸ਼ ਦਿਵਾਉਂਦਿਆ ਹੋਇਆਂ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਈ ਬੇਨਤੀ ਨੂੰ ਮੁੱਖ ਰੱਖਦੇ ਹੋਇਆ ਗੁਰਬੱਤ ਭਰੀ ਜਿੰਦਗੀ ਜੀਉ ਰਹੇ ਸਿਕਲੀਗਰ, ਵਣਜਾਰਿਆ ਦੇ ਬੱਚਿਆ ਨੂੰ ਗਿਆਨ ਰੂਪੀ ਵਿੱਦਿਆ ਦਿਵਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਧ ਪ੍ਰਦੇਸ਼ ਦੇ ਪਿੱਛੜੇ ਇਲਾਕੇ ਜ਼ਿਲਾ ਖਰਖੋਨ ਵਿਖੇ ਆਧੁਨਿਕ ਖਾਲਸਾ ਸਕੂਲ ਦਾ ਨਿਰਮਾਣ ਕਰਨ ਦੇ ਪ੍ਰੋਜੈਕਟ ਤੇ ਪੂਰੀ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ।

ਸਾਬਕਾ ਅਕਾਲੀ ਮੰਤਰੀ ਸ. ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਸਿੱਖ ਕੌਸਿਲ ਆਫ ਸਕਾਟਲੈਂਡ ਦੇ ਅਹੁੱਦੇਦਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆ ਹੋਇਆ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਆਪਣੇ ਸਾਰਥੱਕ ਸਾਧਨਾਂ ਰਾਹੀ ਦੇਸ਼ ਭਰ ਵਿੱਚ ਵਸਦੇ ਸਿਕਲੀਗਰਾਂ, ਵਣਜਾਰਿਆਂ ਅਤੇ ਹੋਰ ਨਾਨਕ ਪੰਥੀਆ ਦੀ ਭਲਾਈ ਲਈ ਕਈ ਪ੍ਰੋਜੈਕਟ ਚਲਾ ਰਹੀ ਹੈ।

ਪਰ ਸਮੁੱਚਾ ਕਾਰਜ ਬਹੁਤ ਵੱਡਾ ਹੋਣ ਦੇ ਕਾਰਨ ਅਸੀਂ ਬਹੁਤੀ ਵੱਡੀ ਸਫਲਤਾ ਪ੍ਰਾਪਤ ਨਹੀਂ ਕਰ ਸਕੇ । ਪਰ ਹੁਣ ਅਸੀਂ ਸਮੁੱਚੀਆ ਪੰਥਕ ਤੇ ਉਦਮੀ ਜੱਥੇਬੰਦੀਆ ਦੇ ਨਿੱਘੇ ਸਹਿਯੋਗ ਨਾਲ ਮਿੱਥੇ ਹੋਏ ਟੀਚਿਆਂ ਦੀ ਪ੍ਰਾਪਤ ਲਈ ਇੱਕਠੇ ਹੋਕੇ ਹੰਭਲਾ ਮਾਰਾਂਗੇ ।

ਇਸ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾ ਅੰਦਰ ਵੱਸਦੇ ਸਿਕਲੀਗਰਾਂ ਤੇ ਵਣਜਾਰਿਆਂ ਦੀ ਭਲਾਈ ਲਈ ਨਿਸ਼ਕਾਮ ਰੂਪ ਵਿੱਚ ਕਾਰਜ ਕਰ ਰਹੀ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਸਾਡੀ ਸੰਸਥਾ ਸਿਕਲੀਗਰ ਤੇ ਵਣਜਾਰਿਆਂ ਦੇ ਬੱਚਿਆ ਨੂੰ ਵਿੱਦਿਆ ਰੂਪੀ ਗਿਆਨ ਦੇਣ ਦੇ ਲਈ ਮੱਧ ਪ੍ਰਦੇਸ਼ ਦੇ ਜ਼ਿਲਾ ਖਰਗੋਨ ਤਹਿਸੀਲ ਮਹੇਸ਼ਵਰ ਦੇ ਪਿੰਡ ਭੂੰਦੜੀ ਦੇ ਪਿੱਛੜੇ ਇਲਾਕੇ ਅੰਦਰ ਇੱਕ ਆਧੁਨਿਕ ਸਹੂਲਤਾਂ ਵਾਲਾ ਖਾਲਸਾ ਸਕੂਲ ਦਾ ਨਿਰਮਾਣ ਕਰਨ ਦੀ ਇੱਛਕ ਹੈ ।

ਜਿਸ ਦੇ ਲਈ ਉਕਤ ਪਿੰਡ ਅੰਦਰ ਸਕੂਲ ਦੀ ਉਸਾਰੀ ਲਈ ਜਮੀਨ ਵੀ ਪ੍ਰਾਪਤ ਕਰ ਲਈ ਗਈ ਹੈ । ਇਸ ਸਬੰਧੀ ਪਿਛਲੇ ਸਮੇਂ ਦੌਰਾਨ ਸਾਡੀ ਸੰਸਥਾ ਨੇ ਆਪਣਾ ਇੱਕ ਮੰਗ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੂੰ ਦਿੱਤਾ ਸੀ । ਜਿਸ ਵਿੱਚ ਜੋਰਦਾਰ ਮੰਗ ਕੀਤੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਆਪਣੇ ਵਸੀਲਿਆਂ ਰਾਹੀ ਇੱਕ ਆਧੁਨਿਕ ਖਾਲਸਾ ਸਕੂਲ ਦੀ ਇਮਾਰਤ ਦਾ ਨਿਰਮਾਣ ਕਰਕੇ ਸੰਸਥਾ ਨੂੰ ਦੇਵੇ ।

ਸ. ਖਾਲਸਾ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੋਂਗੋਵਾਲ ਨੇ ਅੱਜ ਪੂਰਨ ਰੂਪ ’ਚ ਯਕੀਨ ਦਿਵਾਇਆ ਹੈ ਕਿ ਸ਼੍ਰੋਮਣੀ ਕਮੇਟੀ ਜਲਦੀ ਹੀ ਉਕਤ ਸਕੂਲ ਦੇ ਨਿਰਮਾਣ ਵਿੱਚ ਆਪਣਾ ਨਿੱਘਾ ਸਹਿਯੋਗ ਦਵੇਗੀ । ਇਸ ਸਮੇਂ ਉਹਨਾਂ ਦੇ ਨਾਲ ਸ. ਸੁਖਦੇਵ ਸਿੰਘ, ਸ. ਚਰਨਜੀਤ ਸਿੰਘ, ਸ. ਦਰਸ਼ਨ ਸਿੰਘ, ਸ. ਕਰਮਜੀਤ ਸਿੰਘ ਅੋਜਲਾ, ਡਾ. ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION