35.1 C
Delhi
Saturday, April 20, 2024
spot_img
spot_img

ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਈ 582 ਰਿਸੋਰਸ ਪਰਸਨ ਅਧਿਆਪਕਾਂ ਨੂੰ ‘ ਨਿਸ਼ਠਾ‘ ਪ੍ਰੋਗਰਾਮ ਤਹਿਤ ਦਿੱਤੀ ਜਾਵੇਗੀ ਟ੍ਰੇਨਿੰਗ: ਕ੍ਰਿਸ਼ਨ ਕੁਮਾਰ

ਐਸ ਏ ਐਸ ਨਗਰ, 19 ਨਵੰਬਰ, 2019:

ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਅਾਪਕਾਂ ਅਤੇ ਸਕੂਲ ਮੁਖੀਆਂ ਨੂੰ ਪ੍ਭਾਵੀ ਅਾਨ-ਸਾਈਟ ਸਿਖਲਾਈ ਦੇਣ ਲਈ ਜਿਲ੍ਹਾ ਅਤੇ ਬਲਾਕ ਪੱਧਰ ‘ਤੇ ਬਤੌਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਵਿੱਚ ਰਿਸੋਰਸ ਪਰਸਨ ਕਾਰਜ ਕਰ ਰਹੇ ਅਧਿਅਾਪਕਾਂ ਨੂੰ ਨੈਸ਼ਨਲ ਇੰਸੀਚਿਊਟ ਫਾਰ ਸਕੂਲ ਹੈਲਥ ਐਂਡ ਟੀਚਰ ਹੋਲਿਸਟਿਕ ਅਡਵਾਂਸਮੈਂਟ ‘ਨਿਸ਼ਠਾ’ ਦੇ ਸਹਿਯੋਗ ਨਾਲ 5 ਰੋਜ਼ਾ ਸਿਖਲਾਈ ਵਰਕਸ਼ਾਪ ਦਾ ਅਾਯੋਜਨ ਖੇਤਰੀ ਸਹਿਕਾਰੀ ਪ੍ਬੰਧਨ ਸੰਸਥਾਨ ਸੈਕਟਰ 32 ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ|

ਇਸ ਦੌਰਾਨ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ| ਇਹਨਾਂ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਮਕਸਦ ਅਧਿਆਪਕ ਨੂੰ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਤਿਅਾਰ ਕਰਨਾ ਅਤੇ ਵਿਦਿਆਰਥੀਆਂ ਲਈ ਜਮਾਤ ਅਨੁਸਾਰ ਨਿਰਧਾਰਤ ਸਿੱਖਣ ਪਰਿਣਾਮਾਂ ਦੀ ਪਾ੍ਪਤੀ ਕਰਨਾ ਹੈ|

ਪੰਜਾਬ ਵਿੱਚ ‘ਨਿਸ਼ਠਾ’ ਨਾਲ ਸੰਬੰਧਤ ਅਧਿਆਪਕਾਂ ਦੀ ਟ੍ਰੇਂਨਿਗ ਲਗਾਈ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਵਿੱਚ 582 ਮੈਂਬਰਾਂ ਦਾ ਸਟੇਟ ਰਿਸੋਰਸ ਗਰੁੱਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟ੍ਰੇਂਨਿਗ ਦਾ ਮੁੱਖ ਮੰਤਵ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਕਰਨਾ ਹੈ , ਇਸ ਲਈ ਰਾਜ ਦੇ ਅਧਿਆਪਕਾਂ ਸਿੱਖਿਆ ਵਿਭਾਵ ਵੱਲੋ ਟ੍ਰੇਨਿਗ ਦਿੱਤੀ ਜਾ ਰਹੀ ਹੈ ਤਾ ਜੋ ਲਰਨਿੰਗ ਆਊਟਕੰਮ, ਗਤੀਵਿਧੀ ਅਧਾਰਿਤ, ਸੂਚਨਾ ਅਤੇ ਸੰਚਾਰ ਤਕਨਾਲੋਜੀ ਦੁਆਰਾ ਪੜ੍ਹਾਈ ਨੂੰ ਰੋਚਕ ਬਣਾਇਆ ਜਾ ਸਕੇ।

ਇਸ ਮੌਕੇ ਪੰਜਾਬ ਰਾਜ ਦੀ ਨਿਸ਼ਠਾ ਟ੍ਰੇਂਨਿਗ ਦੀ ਚੇਅਰਪਰਸਨ ਅੰਜਮ ਸੀਬੀਆ ਵੱਲੋਂ ਨਿਸ਼ਠਾ ਪ੍ਰੋਗਰਾਮ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪੀ੍ਸ਼ਦ ਪੰਜਾਬ ਤੋਂ ਸਟੇਟ ਕੋਅਾਰਡੀਨੇਟਰ ਨਿਰਮਲ ਕੌਰ ਨੇ ਦੱਸਿਆ ਕਿ ਅੱਜ ਪਹਿਲਾ 5 ਰੋਜ਼ਾ ਰੈਜੀਡੈਂਸ਼ੀਅਲ ਟ੍ਰੇਨਿਗ ਫੇਜ 18 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ ਜਿਸ ਵਿੱਚ 211 ਪੜ੍ਹੋ ਪੰਜਾਬ ਪੜ੍ਹਾਓ ਟੀਮ ਮੈਂਬਰ ਭਾਗ ਲੈ ਰਹੇ ਹਨ ਜੋ ਕਿ 22 ਨਵੰਬਰ ਤੱਕ ਚੱਲੇਗਾ।

ਇਸ ਉਪਰੰਤ ਦੂਸਰਾ 5 ਰੋਜ਼ਾ ਟ੍ਰੇਨਿੰਗ ਫੇਜ਼ 25 ਨਵੰਬਰ ਤੋਂ 29 ਨਵੰਬਰ ਤੱਕ ਲੱਗੇਗਾ ਜਿਸ ਵਿੱਚ ਬਾਕੀ ਰਹਿੰਦੇ ਰਿਸੋਰਸ ਪਰਸਨ ਅਧਿਆਪਕਾਂ ਨੂੰ ‘ਨਿਸ਼ਠਾ’ ਸੰਬੰਧੀ ਟ੍ਰੇਨਿੰਗ ਦਿੱਤੀ ਜਾਵੇਗੀ| ਇਸ ਮੌਕੇ ਪ੍ਰੋ ਅਮਰਿੰਦਰ ਪ੍ਰਸਾਦ ਜੁਆਇੰਟ ਡਾਇਰੈਕਟਰ ਸੀ. ਆਈ. ਈ. ਟੀ. , ਐੱਨ.ਸੀ.ਈ.ਆਰ.ਟੀ. ਕੋਆਰਡੀਨੇਟਰ ਡਾ. ਨੀਲ ਕੰਠ, ਪ੍ਰੋ. ਵੀਰਪਾਲ ਸਿੰਘ , ਇੰਦੂ ਕੁਮਾਰ , ਮੀਨਾਕਸ਼ੀ ਖਾਰ , ਰੁਚੀ ਸ਼ਰਮਾਂ , ਅਨੀਤਾ ਜੁਲਕਾ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION