37.8 C
Delhi
Friday, April 19, 2024
spot_img
spot_img

ਸਿਹਤ ਵਿਭਾਗ ਵਲੋਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਕੀਤੀ ਜਾਵੇਗੀ: ਅਮਰਦੀਪ ਚੀਮਾ

ਬਟਾਲਾ, 27 ਨਵੰਬਰ, 2019:

ਸੂਬੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਦੇਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵਲੋਂ 1 ਦਸੰਬਰ ਤੱਕ ਮਰੀਜ਼ਾਂ ਦੀ ਸਾਰੀ ਜਾਣਕਾਰੀ ਆਨਲਾਈਨ ਰਜਿਸਟਰ ਕੀਤੀ ਜਾਵੇਗੀ ਅਤੇ ਸਿਹਤ ਵਿਭਾਗ ਦਾ ਇਹ ਕਦਮ ਰਾਜ ਦੇ ਮੌਜੂਦਾ ਸਿਹਤ ਢਾਂਚੇ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਏਗਾ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਇਸ ਉਪਰਾਲੇ ਨਾਲ ਹੁਣ ਕੰਪਿਊਟਰ ਉੱਪਰ ਇੱਕ ਕਲਿੱਕ ਨਾਲ ਮਰੀਜ਼ਾਂ ਦੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।

ਉਨਾਂ ਕਿਹਾ ਕਿ ਹੁਣ ਇਹ ਅਤੀਤ ਬਣ ਜਾਵੇਗਾ ਜਦੋਂ ਜ਼ਰੂਰਤਮੰਦ ਮਰੀਜ਼ਾਂ ਨੂੰ ਇਲਾਜ ਲਈ ਆਪਣਾ ਮੈਡੀਕਲ ਰਿਕਾਰਡ ਕੋਲ ਰੱਖਣ ਲਈ ਬਹੁਤ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ ਅਤੇ ਇਹ ਸੂਬੇ ਭਰ ਵਿੱਚ ਆਮ ਬਿਮਾਰੀਆਂ ਨੂੰ ਸ਼ੇ੍ਰਣੀਬੱਧ ਕਰਨ ਵਿੱਚ ਵੀ ਮੱਦਦਗਾਰ ਸਾਬਤ ਹੋਵੇਗਾ।

ਸ. ਚੀਮਾ ਨੇ ਕਿਹਾ ਕਿ ਇੱਕ ਮਹੀਨੇ ਅੰਦਰ ਸਾਰੇ ਸਬ ਡਵੀਜ਼ਨਲ ਹਸਪਤਾਲ ਵੀ ਆਨਲਾਈਨ ਪ੍ਰਣਾਲੀ ਨਾਲ ਜੁੜ ਜਾਣਗੇ ਅਤੇ ਸਿਹਤ ਵਿਭਾਗ ਦੀਆਂ ਲੈਬਾਟਰੀਆਂ 3 ਮਹੀਨੇ ਦੇ ਸਮੇਂ ਅੰਦਰ ਇਸ ਪ੍ਰਣਾਲੀ ਅਧੀਨ ਹੋਣਗੀਆਂ।

ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਘਾਟ ਨੂੰ ਦੂਰ ਕਰਨ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਾਰੇ ਸਰਕਾਰੀ ਹਸਪਤਾਲਾਂ ਨੂੰ ਆਨਲਾਈਨ ਸਰਵਰ ਨਾਲ ਜੋੜਨ ਜਾ ਰਹੀ ਹੈ ਜੋ ਖੁਦ ਹੀ ਦਵਾਈਆਂ ਦਾ ਆਰਡਰ ਜਨਰੇਟ ਕਰੇਗੀ ਅਤੇ ਨਾਲ ਹੀ ਆਪਣੇ ਆਪ ਦਵਾਈਆਂ ਦੇ ਰੀ-ਆਰਡਰ ਦੇ ਲੈਵਲ ਬਾਰੇ ਵੀ ਜਾਣੂੰ ਕਰਵਾਏਗਾ।

ਉਨਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਸਰਕਾਰੀ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਲਗਭਗ 2500 ਕਿਸਮਾਂ ਦੀਆਂ ਮੁਫ਼ਤ ਦਵਾਈਆਂ ਦੇ ਭੰਡਾਰ ’ਤੇ ਵੀ ਨਿਗਰਾਨੀ ਰੱਖਣੀ ਆਸਾਨ ਹੋ ਜਾਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION