35.1 C
Delhi
Saturday, April 20, 2024
spot_img
spot_img

ਸਿਹਤ ਤੇ ਸਿੱਖਿਆ ਸਰਕਾਰ ਦੇ ਦੋ ਤਰਜੀਹੀ ਖੇਤਰ: ਸਿੱਧੂ

ਐਸ.ਏ.ਐਸ. ਨਗਰ, 11 ਜਨਵਰੀ, 2020:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ਲਈ ਵਚਨਬੱਧ ਹੈ ਅਤੇ ਸਿਹਤ ਤੇ ਸਿੱਖਿਆ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ। ਸਰਕਾਰ ਨੇ ਜਿੱਥੇ ਸਰਬੱਤ ਸਿਹਤ ਬੀਮਾ ਯੋਜਨਾ ਵਰਗੀਆਂ ਸਕੀਮਾਂ ਸ਼ੁਰੂ ਕਰ ਕੇ ਸਿਹਤ ਦੇ ਖੇਤਰ ਵਿੱਚ ਚੰਗਾ ਕੰਮ ਕੀਤਾ ਹੈ, ਉਥੇ ਸਰਕਾਰੀ ਸਕੂਲਾਂ ਲਈ ਅਧਿਆਪਕਾਂ ਦੀ ਭਰਤੀ ਵੱਡੇ ਪੱਧਰ ਉਤੇ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।

ਇੱਥੇ ਸਰਕਾਰੀ ਸਮਾਰਟ ਹਾਈ ਸਕੂਲ, ਮੌਲੀ ਬੈਦਵਾਣ ਦੇ ਸਾਲਾਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਦਿਸ਼ਾ ਵਿੱਚ ਵੱਡੀ ਮੱਲ ਮਾਰੀ ਹੈ ਤਾਂ ਕਿ ਇਨਾਂ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਵੀ ਅਜੋਕੇ ਮੁਕਾਬਲੇਬਾਜ਼ੀ ਦੇ ਯੁੱਗ ਵਿੱਚ ਸਿੱਖਿਆ ਪੱਖੋਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੇ ਹਾਣ ਦੇ ਬਣ ਸਕਣ।

ਉਨਾਂ ਸਕੂਲ ਨੂੰ 51 ਹਜ਼ਾਰ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ ਅਤੇ ਕਿਹਾ ਕਿ ਸਕੂਲ ਦੀ ਦਿੱਖ ਹੋਰ ਸੰਵਾਰਨ ਲਈ ਫੰਡ ਦਾ ਐਸਟੀਮੇਟ ਤਿਆਰ ਕਰ ਕੇ ਭਿਜਵਾਓ ਤਾਂ ਕਿ ਛੇਤੀ ਗਰਾਂਟ ਦਿੱਤੀ ਜਾ ਸਕੇ। ਸਿਹਤ ਮੰਤਰੀ ਨੇ ਦੱਸਿਆ ਕਿ ਉਹ ਇਸ ਪਿੰਡ ਲਈ ਹੁਣ ਤੱਕ ਤਕਰੀਬਨ 60 ਲੱਖ ਰੁਪਏ ਦੀ ਗਰਾਂਟ ਦੇ ਚੁੱਕੇ ਹਨ। ਉਨਾਂ ਸਕੂਲ ਨੂੰ ਬਾਰਵੀਂ ਤੱਕ ਅਪਗ੍ਰੇਡ ਕਰਵਾਉਣ ਦਾ ਵੀ ਭਰੋਸਾ ਦਿੱਤਾ।

ਇਸ ਮੌਕੇ ਜੁਬਲੀ ਗਰੁੱਪ ਨੇ ਇਕ ਲੱਖ 21 ਹਜ਼ਾਰ ਰੁਪਏ ਸਕੂਲ ਦੀ ਇਮਾਰਤ ਲਈ ਦਾਨ ਵਜੋਂ ਦਿੱਤੇ, ਜਦੋਂ ਕਿ ਭਗਤ ਸਿੰਘ ਨਾਮਧਾਰੀ ਨੇ ਇਕ ਲੱਖ ਰੁਪਏ ਅਤੇ ਲੰਗਰ ਕਮੇਟੀ ਪਿੰਡ ਮੌਲੀ ਬੈਦਵਾਣ ਨੇ 50 ਹਜ਼ਾਰ ਰੁਪਏ ਦਿੱਤੇ। ਪਵਨ ਕੁਕਰੇਜਾ ਨੇ 51 ਹਜ਼ਾਰ ਰੁਪਏ ਸਕੂਲ ਲਈ ਦਿੱਤੇ। ਹੋਰ ਦਾਨੀ ਸੱਜਣਾਂ ਨੇ 2.51 ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਲਈ ਦਾਨ ਕੀਤੀ।

ਇਸ ਮੌਕੇ ਪਿੰਡ ਦੇ ਪਰਵਾਸੀ ਭਾਰਤੀ ਉਮਰਾਓ ਸਿੰਘ ਬੈਦਵਾਣ ਨੇ ਸਕੂਲ ਵਾਸਤੇ ਇਕ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਕੂਲ ਦੇ ਮੁੱਖ ਅਧਿਆਪਕ ਸੰਜੀਵ ਕੁਮਾਰ, ਸਰਪੰਚ ਬਾਲਿਸ਼ਨ ਗੋਇਲ, ਮਾਸਟਰ ਗੁਰਮਨਜੀਤ ਸਿੰਘ, ਗੁਰਦੀਪ ਸਿੰਘ ਰੋਡਾ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਰਾਜਾ ਪੰਚ, ਗੁਰਬਾਜ਼ ਸਿੰਘ ਪੰਚ, ਜਸਵੰਤ ਸਿੰਘ ਪੰਚ, ਇੰਦਰਜੀਤ ਕੌਸ਼ਿਕ ਪੰਚ, ਪੰਕਜ ਕੁਕਰੇਜਾ, ਭਰਪੂਰ ਸਿੰਘ ਪੰਚ, ਕਮਲਜੀਤ ਸਿੰਘ ਪੰਚ, ਹਮੀਰ ਸਿੰਘ ਪੰਚ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION