28.1 C
Delhi
Thursday, April 25, 2024
spot_img
spot_img

ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ.ਐਮ.ਉ. ਅਰੁਣ ਸ਼ਰਮਾ ਕੋਰੋਨਾ ਦੀ ਭੇਟ ਚੜ੍ਹੇ

ਯੈੱਸ ਪੰਜਾਬ
ਅੰਮ੍ਰਿਤਸਰ, 30 ਅਗਸਤ, 2020:
ਪੰਜਾਬ ਵਿੱਚ ਕੋਰੋਨਾ ਵਾਇਰਸ ਯੋਧਿਆਂ ਦੇ ਤੌਰ ’ਤੇ ਕੰਮ ਕਰ ਰਹੇ ਸਿਹਤ ਕਰਮੀਆਂ ਵਿੱਚੋਂ ਇਕ, ਅੰਮ੍ਰਿਤਸਰ ਸਿਵਲ ਹਸਪਤਾਲ ਦੇ ਐਸ.ਐਮ.ਉ. ਡਾ: ਅਰੁਣ ਸ਼ਰਮਾ ਅੱਜ ਖ਼ੁਦ ਕੋਰੋਨਾ ਦੀ ਭੇਟ ਚੜ੍ਹ ਗਏ।

ਉਨ੍ਹਾਂ ਨੇ ਐਤਵਾਰ ਸਵੇਰੇ ਕੋਰੋਨਾ ਦੇ ਚੱਲਦਿਆਂ ਦਮ ਤੋੜ ਦਿੱਤਾ। ਪਤਾ ਲੱਗਾ ਹੈ ਕਿ ਉਨ੍ਹਾਂ ਦੇ ਦੋਵੇਂ ਫ਼ੇਫ਼ੜੇ ਬੁਰੀ ਤਰ੍ਹਾਂ ਖ਼ਰਾਬ ਹੋ ਚੁੱਕੇ ਸਨ ਜਿਸ ਦੇ ਚੱਲਦਿਆਂ ਉਨ੍ਹਾਂ ਦਾ ਬਚਾਅ ਨਹੀਂ ਹੋ ਸਕਿਆ।

54 ਸਾਲਾਂ ਦੇ ਡਾ: ਅਰੁਣ ਸ਼ਰਮਾ, ਜਿਨ੍ਹਾਂ ਨੂੰ 10 ਦਿਨ ਪਹਿਲਾਂ ਪਾਜ਼ਿਟਿਵ ਪਾਇਆ ਗਿਆ ਸੀ, ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ੇਰ-ਏ-ਇਲਾਜ ਸਨ।

ਸੂਤਰਾਂ ਅਨੁਸਾਰ ਡਾ: ਸ਼ਰਮਾ ਕਾਫ਼ੀ ਹਿੰਮਤ ਨਾਲ ਇਸ ਨਾਮੁਰਾਦ ਬਿਮਾਰੀ ਦਾ ਮੁਕਾਬਲਾ ਕਰ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਹ ਆਪਣੇ ਵੱਲੋਂ ਜਾਰੀ ਕੀਤੇ ਇਕ ਵੀਡੀਉ ਵਿੱਚ ਹਸਪਤਾਲ ਦੇ ਬੈੱਡ ’ਤੇ ਬੈਠਿਆਂ ਹੀ ਇਕ ਪੰਜਾਬੀ ਗ਼ੀਤ ’ਤੇ ਝੂਮਦੇ ਨਜ਼ਰ ਆਏ ਸਨ। ਇਹ ਵੀਡੀਓ ਵਾਇਰਲ ਹੋ ਗਿਆ ਸੀ।

ਟੀਮ ਯੈੱਸ ਪੰਜਾਬ ਕੋਰੋਨਾ ਯੋਧੇ ਡਾ:ਅਰੁਣ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੈ।

Yes Punjab Gall Punjab Di

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION