26.7 C
Delhi
Friday, April 19, 2024
spot_img
spot_img

ਸਿਵਲ ਸੇਵਾਵਾਂ ਦਾ ਇਮਤਿਹਾਨ ਪਾਸ ਕਰਨ ਲਈ ਸਖ਼ਤ ਮਿਹਨਤ ਜਰੂਰੀ: ਡਾ.ਜੈਇੰਦਰ ਸਿੰਘ

ਜਲੰਧਰ 20 ਦਸੰਬਰ 2019

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾ ਰਹੇ ਛੇਵੇਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਪ ਮੰਡਲ ਮੈਜਿਸਟਰੇਟ ਜਲੰਧਰ ਡਾ.ਜੈ ਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਮਾਜ ਦੀ ਸੇਵਾ ਲਈ ਸਿਵਲ ਸੇਵਾਵਾਂ ਸਬੰਧੀ ਵੱਕਾਰੀ ਇਮਤਿਹਾਨ ਨੂੰ ਸਖ਼ਤ ਮਿਹਨਤ ਅਤੇ ਦ੍ਰਿੜ ਲਗਨ ਨਾਲ ਹੀ ਪਾਸ ਕੀਤਾ ਜਾ ਸਕਦਾ ਹੈ।

ਡਾ.ਜੈ ਇੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਮਿਹਨਤ ਹੀ ਇਕੋ ਇਕ ਰਾਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਪਾਰਕ ਮੇਲੇ ਲਗਾਉਣ ਦਾ ਮੰਤਵ ਦਾ ਹੀ ਪੂਰਾ ਹੋ ਸਕਦਾ ਹੈ ਜਦੋਂ ਬਹੁਤ ਸਾਰੇ ਵਿਦਿਆਰਥੀਆਂ ਵਲੋਂ ਆਉਣ ਵਾਲੇ ਸਮਿਆਂ ਦੌਰਾਨ ਸਖ਼ਤ ਮਿਹਨਤ ਕਰਕੇ ਇਸ ਅਹਿਮ ਪ੍ਰੀਖਿਆ ਨੂੰ ਪਾਸ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅਜਿਹੇ ਮੇਲਾ ਲਗਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਵੱਖ-ਵੱਖ ਮਾਹਿਰਾਂ ਵਲੋਂ ਸਹੀ ਮਾਰਗ ਦਰਸ਼ਨ ਪ੍ਰਾਪਤ ਕਰਕੇ ਆਪਣੀ ਰੂਚੀ ਅਨੁਸਾਰ ਕਿੱਤੇ ਅਤੇ ਉਚੇਰੀ ਪੜ੍ਹਾਈ ਦੇ ਚੋਣ ਕਰਨ ਦੇ ਸਮਰੱਥ ਬਣ ਸਕਣ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਅਪਣੀ ਪੜ੍ਹਾਈ ਸਮੇਂ ਵਿਚ ਸਖ਼ਤ ਮਿਹਨਤ ਕਰਨਗੇ ਤਾਂ ਉਨ੍ਹਾਂ ਲਈ ਗ੍ਰ੍ਰੇਜੂਏਸ਼ਨ ਤੋਂ ਬਾਅਦ ਅਨੇਕਾ ਮੌਕਾ ਪੈਦਾ ਹੋ ਜਾਣਗੇ।

ਡਾ.ਸਿੰਘ ਨੇ ਦੱਸਿਆ ਕਿ ਸਿਵਲ ਸੇਵਾਵਾਂ ਪ੍ਰੀਖਿਆ ਬਹੁਤ ਹੀ ਔਖੀ ਪ੍ਰੀਖਿਆ ਹੈ ਜਿਸ ਦੌਰਾਨ ਵਿਅਕਤੀ ਦੇ ਆਮ ਗਿਆਨ ਅਤੇ ਯੋਗਤਾ ਦੀ ਪਰਖ ਕੀਤੀ ਜਾਂਦੀਹੈ। ਉਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ ਇਮਤਿਹਾਨ ਦੌਰਾਨ ਉਮੀਦਵਾਰ ਦੇ ਸਰਬਪੱਖੀ ਵਿਕਾਸ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਉਹੀ ਹੀ ਉਮੀਦਵਾਰ ਇਸ ਨੂੰ ਪਾਸ ਕਰ ਪਾਉਂਦਾ ਹੈ ਜਿਸ ਨੇ ਪੂਰੀ ਲਗਨ ਤੇ ਦ੍ਰਿੜ ਸੰਕਲਪ ਹੋ ਕੇ ਆਪਣੇ ਟੀਚੇ ਨੂੰ ਹਾਸਿਲ ਕਰਨ ਲਈ ਮਿਹਨਤ ਕੀਤੀ ਹੈ।

ਇਸ ਮੌਕੇ ਡਾ.ਸਿੰਘ ਵਲੋਂ ਵਿਦਿਆਰਥੀਆਂ ਨੂੰ ਪੂਰੀ ਲਗਨ,ਮਿਹਨਤ ਤੇ ਦ੍ਰਿੜ ਸੰਕਲਪ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਕਰਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION