35.1 C
Delhi
Friday, March 29, 2024
spot_img
spot_img

ਸਿਰਸਾ ਖਿਲਾਫ਼ ਕੇਸ ’ਤੇ ਬੋਲੇ ਸੁਖ਼ਬੀਰ ਬਾਦਲ: ਕਿਸਾਨ ਅੰਦੋਲਨ ਦੇ ਹਮਾਇਤੀਆਂ ਖਿਲਾਫ਼ ਬਾਂਹ ਮੋੜ ਤਰਕੀਬ ਤੋਂ ਪੰਜਾਬੀ ਹੈਰਾਨ

ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2021:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢਣ ਦੀ ਸਖ਼ਤ ਨਿਖੇਧੀ ਕੀਤੀ ਤੇ ਕਿਹਾ ਕਿ ਮੁਹਿੰਮ ਤਹਿਤ ਹੀ ਸਿਰਸਾ ਖਿਲਾਫ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ ਕਿਉਂਕਿ ਉਹ ਲੰਗਰ ਸੇਵਾ ਅਤੇ ਮਨੁੱਖਤਾ ਦੀ ਹੋਰ ਸਹਾਇਤਾ ਨਾਲ ਦਿੱਲੀ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੀ ਮਦਦ ਕਰ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਪੰਜਾਬੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੇ ਸਾਰੇ ਹਮਾਇਤੀਆਂ ਨੁੰ ਡਰਾਉਣ ਧਮਕਾਉਣ ਲਈਵਰਤੀ ਜਾ ਰਹੀ ਬਾਂਹ ਮਰੋੜੋ ਵਾਲੀ ਤਰਕੀਬ ਵੇਖ ਕੇ ਹੈਰਾਨ ਹਨ। ਉਹਨਾਂ ਕਿਹਾ ਕਿ ਹੁਣ ਕੇਂਦਰ ਦਿੱਲੀਗੁਰਦੁਆਰਾ ਕਮੇਟੀ ਦੇ ਪਿੱਛੇ ਪੈ ਗਿਆ ਹੈ ਕਿਉਂਕਿ ਇਹ ਕਿਸਾਨ ਅੰਦੋਲਨ ਨੁੰ ਸਹਾਇਤਾ ਦੇਣ ਵਿਚ ਸਭ ਤੋਂ ਮੂਹਰੇ ਹੈ।

ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੰਘੂ ਤੇ ਠੀਕਰੀ ਬਾਰਡਰ ’ਤੇ 26 ਨਵੰਬਰ ਨੁੰ ਪਹੁੰਚਣ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਲਈ ਲੰਗਰ ਤੇ ਹੋਰ ਸੇਵਾਵਾਂ ਦੇ ਲਗਤਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹੀ ਸੰਸਥਾ ਹੈ ਜਿਸਦੀ ਕੋਰੋਨਾ ਸੰਕਟ ਤੇ ਹੋਰ ਕੁਦਰਤੀ ਆਫਤਾਂ ਵੇਲੇ ਮਨੁੱਖਤਾ ਲਈ ਦਿੱਤੀਆਂ ਸੇਵਾਵਾਂ ਲਈ ਦੁਨੀਆਂ ਭਰ ਵਿਚ ਸ਼ਲਾਘਾ ਹੋਈ ਹੈ।

ਉਹਨਾਂ ਕਿਹਾ ਕਿ ਹੁਣ ਇਹਨਾਂ ਨੂੰ ਹੀ ਮਾੜ ਕਰਾਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕਾਇਰਾਨਾ ਹਰਕਤਾਂ ਨਾਲ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੋਈ ਅਸਰ ਨਹੀਂ ਪਵੇਗਾ ਤੇ ਉਹ ਕਿਸਾਨ ਭਰਾਵਾਂ ਦੀਮਦਦ ਤੋਂ ਇਕ ਵੀ ਪੈਰ ਪਿੱਛੇ ਨਹੀਂ ਪੁੱਟੇਗੀ।

ਸ੍ਰੀ ਸੁਖਬੀਰ ਸਿੰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਖਿਲਾਫ ਉਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਜਿਸਦੀ ਸ਼ਿਕਾਇਤ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਖਿਲਾਫ 2018 ਵਿਚ ਕੀਤੀ ਗਈ ਸੀ। ਉਹਨਾਂ ਕਿਹਾ ਕਿ ਅਸਲ ਸ਼ਿਕਾਇਤ ਵਿਚ ਸ੍ਰੀ ਸਿਰਸਾ ਦਾ ਨਾਂ ਸ਼ਾਮਲ ਨਹੀਂ ਸੀ ਪਰ ਹੁਣ ਉਹਨਾਂ ਦਾ ਨਾਂ ਸ਼ਾਮਲ ਕਰ ਕੇ ਜੀ ਕੇ ਦਾ ਨਾਂ ਕੱਢ ਦਿੱਤਾ ਗਿਆ ਹੈ।

ਇਸ ਤੋਂ ਪਤਾ ਚਲਦਾ ਹੈ ਕਿ ਕਿਵੇਂ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਦੀ ਭਾਜਪਾ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਅਜਿਹਾ ਕਿਸਾਨ ਆਗੂਆਂ ਤੇ ਗੀਤ ਲੇਖਕਾਂ, ਗਾਇਕਾਂ ਤੇ ਆੜ੍ਹਤੀਆਂ ਖਿਲਾਫ ਵੀ ਕੀਤਾ ਗਿਆ ਸੀ ਜਿਹਨਾਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।

ਸ੍ਰੀ ਬਾਦਲ ਨੇ ਕੱਲ੍ਹ ਦੇਰ ਰਾਤ ਬਿਲਾਸਪੁਰ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਗ੍ਰਿਫਤਾਰ ਕਰਨ ਦੀ ਵੀ ਨਿਖੇਧੀ ਕੀਤੀ। ਸ੍ਰੀ ਸਿਰਸਾ ਉਥੇ ਸਥਾਨਕ ਪੁਲਿਸ ਵੱਲੋਂ ਜਿਹਨਾਂ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ, ਉਹਨਾਂ ਦੀ ਮਦਦ ਕਰਨ ਵਾਸਤੇ ਗਏ ਸਨ ਕਿਉਂਕਿ ਪੁਲਿਸ ਕਿਸਾਨਾਂ ਨੂੰ ਗਣਤੰਤਰ ਦਿਵਸ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕ ਰਹੀ ਸੀ।

ਉਹਨਾਂ ਸਵਾਲ ਕੀਤਾ ਕਿ ਕੀ ਕਿਸਾਨਾਂ ਦੀ ਮਦਦ ਕਰਨਾ ਫੌਜਦਾਰੀ ਗੁਨਾਹ ਹੈ ? ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਹੱਕ ਹੈ। ਕੇਂਦਰ ਸਰਕਾਰ ਨੁੰ ਇਸ ਤਰੀਕੇ ਲੋਕਤੰਤਰ ਦੀ ਆਵਾਜ਼ ਨਹੀਂ ਦਬਾਉਣੀ ਚਾਹੀਦੀ।

ਉਹਨਾਂ ਕਿਹਾ ਕਿ ਜੋ ਇਸਦੀਆਂ ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧੀ ਹਨ, ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਥਾਂ ਸਰਕਾਰ ਨੂੰ ਤਿੰਨ ਨਫਰਤ ਭਰੇ ਖੇਤੀ ਕਾਨੁੰਨ ਤੁਰੰਤ ਖਾਰਜ ਕਰਨੇ ਚਾਹੀਦੇ ਹਨ। ਸ੍ਰੀ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਸਿਰਸਾ ਖਿਲਾਫ ਦਰਜ ਕੀਤਾ ਗਿਆ ਝੂਠਾ ਕੇਸਾ ਤੁਰੰਤ ਵਾਪਸ ਲਿਆ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION