24.1 C
Delhi
Thursday, April 25, 2024
spot_img
spot_img

ਸਿਆਸੀ ਪਾਰਟੀਆਂ ਚੋਣ ਮੈਨੀਫੇਸਟੋ ’ਚ ਘੱਟਗਿਣਤੀਆਂ ਨੂੰ ਦੇਣ ਵਿਸ਼ੇਸ਼ ਥਾਂ; ਛੇ ਵਿਧਾਨਸਭਾ ਸੀਟਾਂ ’ਤੇ ਮੁਸਲਮਾਨ ਉਮੀਦਵਾਰ ਘੋਸ਼ਿਤ ਕੀਤੇ ਜਾਣ: ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 10 ਜਨਵਰੀ, 2022  (ਰਾਜਕੁਮਾਰ ਸ਼ਰਮਾ)
ਪੰਜਾਬ ’ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਮੁੱਖ ਧਾਰਮਿਕ ਕੇਂਦਰ ਜਾਮਾ ਮਸਜਿਦ ਲੁਧਿਆਣਾ ’ਚ ਮਜਲਿਸ ਅਹਿਰਾਰ ਇਸਲਾਮ ਹਿੰਦ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬ ’ਚ ਘੱਟ ਗਿਣਤੀ ਸਮੁਦਾਏ ਦੀਆਂ ਸਮਸਿਆਵਾਂ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਜਰੂਰਤ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ’ਚ ਚੋਣਾਂ ਲੜ ਰਹੀ ਕੌਮੀ ਅਤੇ ਰਾਜਸੀ ਪਾਰਟੀਆਂ ਨੇ ਕਦੇ ਵੀ ਘੱਟ ਗਿਣਤੀਆਂ ਲਈ ਚੋਣ ਮੇਨਿਫੇਸਟੋ ’ਚ ਕਬਰੀਸਤਾਨਾਂ ਤੋਂ ਇਲਾਵਾ ਕੋਈ ਗੱਲ ਨਹੀਂ ਕੀਤੀ । ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ’ਚ ਮੁਸਲਮਾਨ ਅੱਜ ਸੱਭ ਤੋਂ ਵੱਡਾ ਘੱਟ ਗਿਣਤੀ ਵਰਗ ਹੈ, ਲੇਕਿਨ ਰਾਜਨੀਤਕ ਪਾਰਟੀਆਂ ’ਚ ਇਸ ਵਰਗ ਦੇ ਲੋਕਾਂ ਨੂੰ ਹੁਣ ਤੱਕ ਵੋਟ ਫ਼ੀਸਦ ਦੇ ਹਿਸਾਬ ਨਾਲ ਕੋਈ ਨੁਮਾਇੰਦਗੀ ਨਹੀਂ ਮਿਲੀ ਹੈ ।

ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਮੈਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ . ਨਵਜੋਤ ਸਿੰਘ ਸਿੱਧੂ , ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸਮੇਤ ਸਾਰੇ ਰਾਜਨੀਤਕ ਦਲਾਂ ਨੂੰ ਪ੍ਰੈਸ ਦੇ ਰਾਹੀਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੀ ਵਿਰਾਸਤ ’ਚ ਸਰਵ ਧਰਮਾਂ ਦਾ ਸਨਮਾਨ ਹੈ ਇਸ ਲਈ ਪੰਜਾਬ ਵਿਧਾਨਸਭਾ ਚੋਣਾਂ ’ਚ ਵੀ ਅਜਿਹਾ ਹੀ ਨਜਾਰਾ ਦੇਖਣ ਨੂੰ ਮਿਲਣਾ ਚਾਹੀਦਾ ਹੈ।

ਸ਼ਾਹੀ ਇਮਾਮ ਨੇ ਕਿਹਾ ਕਿ ਸਾਰੇ ਰਾਜਨੀਤਕ ਦਲਾਂ ਨੂੰ ਚਾਹੀਦਾ ਹੈ ਕਿ ਸੁਜਾਨਪੁਰ ਵਿਧਾਨਸਭਾ, ਅਮਰਗੜ ਵਿਧਾਨਸਭਾ ਸਹਿਤ ਪੰਜਾਬ ’ਚ ਆਬਾਦੀ ਦੇ ਲਿਹਾਜ਼ ਨਾਲ ਛੇ ਵਿਧਾਨਸਭਾ ਸੀਟਾਂ ਮੁਸਲਮਾਨ ਸਮਾਜ ਨੂੰ ਦਿੱਤੀਆਂ ਜਾਣ ਤਾਂਕਿ ਮੁਸਲਮਾਨਾਂ ਦੀ ਸੂਬੇ ’ਚ ਜੋ ਸਮੱਸਿਆਵਾਂ ਪਿਛਲੇ ਕਈ ਦਸ਼ਕਾਂ ਤੋਂ ਲਟਕ ਰਹੀਆਂ ਹਨ।

ਉਹਨਾਂ ਦਾ ਹੱਲ ਹੋ ਸਕੇ। ਸ਼ਾਹੀ ਇਮਾਮ ਨੇ ਕਿਹਾ ਕਿ ਸਾਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸੁਜਾਨਪੁਰ ਵਿਧਾਨਸਭਾ ਤੋਂ ਅਲਾਦੀਨ ਅਤੇ ਅਮਰਗੜ ਵਿਧਾਨਸਭਾ ਤੋਂ ਅਬਦੁਲ ਸੱਤਾਰ ਲਿਬੜਾ ਕਾਂਗਰਸ ਪਾਰਟੀ ਦੀ ਟਿਕਟ ਮੰਗ ਰਹੇ ਹੈ ਜੋ ਕਿ ਇਹਨਾਂ ਨੰੂ ਦਿੱਤੀ ਜਾਣੀ ਚਾਹੀਦੀ ਹੈ। ਉਨਾਂ ਕਿਹਾ ਕਿ ਘੱਟਗਿਣਤੀਆਂ ਨੂੰ ਸਿਰਫ ਕਬਰੀਸਤਾਨ ਹੀ ਨਹੀਂ ਚਾਹੀਦਾ ਸਗੋਂ ਸਿੱਖਿਅਤ ਸੰਸਥਾਨ ਅਤੇ ਰੋਜ਼ਗਾਰ ਦੇ ਮੌਕੇ ਵੀ ਮਿਲਣੇ ਚਾਹੀਦੇ ਹਨ।

ਸ਼ਾਹੀ ਇਮਾਮ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ, ਕਾਂਗਰਸ ਪਾਰਟੀ , ਆਮ ਆਦਮੀ ਪਾਰਟੀ ਸਹਿਤ ਸੂਬੇ ਦੀਆਂ ਹੋਰ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਘੱਟਗਿਣਤੀ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ-ਆਪਣੀ ਪਾਰਟੀ ਦੇ ਚੋਣ ਮੈਨੀਫੇਸਟੋ ’ਚ ਘੱਟਗਿਣਤੀਆਂ ਲਈ ਪੰਜਾਬ ਦੇ ਸਾਰੇ ਸ਼ਹਿਰਾਂ ’ਚ ਹਾਈ ਸਕੂਲ, ਡਿਗਰੀ ਕਾਲਜ ਬਣਵਾਉਣ ਦੇ ਨਾਲ-ਨਾਲ ਨੌਜਵਾਨਾਂ ਲਈ ਨੌਕਰੀਆਂ ਦਿੱਤੇ ਜਾਣ ਦਾ ਵਾਦਾ ਕਰਨ।

ਸ਼ਾਹੀ ਇਮਾਮ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿਰਫ ਕਬਰੀਸਤਾਨ ਲਈ ਜਗਾ ਦਿੱਤੇ ਜਾਣ ਦੀ ਗੱਲ ਕਰਕੇ ਸੂਬੇ ਦੇ ਲੱਗਭੱਗ 35 ਲੱਖ ਘੱਟਗਿਣਤੀਆਂ ਦੀ ਮੂਲ ਸੱਮਸਿਆਵਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ । ਉਨਾਂ ਕਿਹਾ ਕਿ ਭਾਰਤ ਦੀ ਸੁਤੰਰਤਾ ਸੰਗ੍ਰਾਮ ’ਚ ਘੱਟਗਿਣਤੀ ਵਰਗ ਦੀਆਂ ਕੁਰਬਾਨੀਆਂ ਕਿਸੇ ਤੋਂ ਘੱਟ ਨਹੀਂ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਮਰਨ ਤੋਂ ਬਾਅਦ ਦੋ ਗਜ ਜ਼ਮੀਨ ਹਾਸਿਲ ਕਰਨਾ ਆਸਾਨ ਹੋ ਗਿਆ ਹੈ ਲੇਕਿਨ ਜੀਉਣ ਲਈ ਕੋਈ ਸਹਾਰਾ ਦੇਣ ਨੂੰ ਤਿਆਰ ਨਹੀਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION