22.1 C
Delhi
Friday, March 29, 2024
spot_img
spot_img

ਸਿਆਸੀ ਡਰਾਮੇਬਾਜ਼ੀ ਹੈ ਬਾਦਲਾਂ ਵੱਲੋਂ ਬਰਗਾੜੀ ‘ਤੇ ਸੀਬੀਆਈ ਕਲੋਜਰ ਰਿਪੋਰਟ ਦਾ ਵਿਰੋਧ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ , 17 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਦੀ ਕਲੋਜਰ ਰਿਪੋਰਟ ਦਾ ਵਿਰੋਧ ਮਹਿਜ਼ ਸਿਆਸੀ ਡਰਾਮੇਬਾਜ਼ੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ ‘ਚ ਕਲੋਜਰ ਰਿਪੋਰਟ ਬਾਰੇ ਬਾਦਲਾਂ ਨੇ ਜੋ ਬਿਆਨਬਾਜ਼ੀ ਕੀਤੀ ਹੈ ਉਹ ਬਾਦਲਾਂ ਦੀ ਦੋਗਲੀ ਨੀਤੀ ਦਾ ਸ਼ਿਖਰ ਹੈ ਅਤੇ ਪੰਜਾਬ ਦੇ ਲੋਕ ਬਾਦਲਾਂ ਦੀ ਇਸ ਸਿਆਸੀ ਬਿਆਨਬਾਜ਼ੀ ਤੋਂ ਭਲੀਭਾਂਤ ਵਾਕਫ਼ ਹਨ।

ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਹੈ ਕਿ ਇੱਕ ਪਾਸੇ ਕੇਂਦਰ ਦੀ ਸੱਤਾ ‘ਚ ਭਾਗੀਦਾਰ ਬਾਦਲ ਪਰਿਵਾਰ ਵੱਲੋਂ ਭਾਜਪਾ ਨਾਲ ਮਿਲ ਸੀਬੀਆਈ ‘ਤੇ ਕਲੋਜਰ ਰਿਪੋਰਟ ਦਾਖਲ ਕਰਨ ਦਾ ਦਬਾਅ ਬਣਾਇਆ ਗਿਆ ਅਤੇ ਦੂਜੇ ਪਾਸੇ ਖ਼ੁਦ ਹੀ ਕਲੋਜਰ ਰਿਪੋਰਟ ਦੇ ਵਿਰੋਧ ਦੀ ਦਿਖਾਵੇ ਬਾਜ਼ੀ ਕਰ ਰਹੇ ਹਨ।

ਚੀਮਾ ਨੇ ਕਿਹਾ ਕਿ ਬਾਦਲ ਇੰਜ ਦਿਖਾਵਾ ਕਰ ਰਹੇ ਹਨ, ਜਿਵੇਂ ਕੇਂਦਰ ‘ਚ ਕਿਸੇ ਵਿਰੋਧੀ ਧਿਰ ਦੀ ਸਰਕਾਰ ਹੋਵੇ, ਇਸ ਲਈ ਬਾਦਲ ਚਾਹੁਣ ਤਾਂ 24 ਘੰਟਿਆਂ ‘ਚ ਸੀਬੀਆਈ ਆਪਣਾ ਫ਼ੈਸਲਾ ਬਦਲ ਸਕਦੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਰਜ਼ੀ ਬਿਨਾਂ ਇਸ ਸਮੇਂ ਦੇਸ਼ ‘ਚ ਪੱਤਾ ਨਹੀਂ ਹਿੱਲ ਸਕਦਾ, ਫਿਰ ਐਨੇ ਸੰਵੇਦਨਸ਼ੀਲ ਮਾਮਲੇ ‘ਚ ਸੀਬੀਆਈ ਉਸ ਸਮੇਂ ਕਲੋਜਰ ਰਿਪੋਰਟ ਕਿਵੇਂ ਦੇ ਸਕਦੀ ਹੈ, ਜਦੋਂ ਪੰਜਾਬ ‘ਚ ਵਿਸ਼ੇਸ਼ ਜਾਂਚ ਪੂਰੀ ਨਹੀਂ ਹੋਈ। ਚੀਮਾ ਨੇ ਕਿਹਾ ਕਿ ਸੀਬੀਆਈ ਦੀ ਕਲੋਜਰ ਰਿਪੋਰਟ ਨੇ ਵਿਰੋਧਾਭਾਸ ਵਾਲੀ ਸਥਿਤੀ ਪੈਦਾ ਕਰ ਦਿੱਤੀ ਹੈ, ਜਿਸ ਕਾਰਨ ਕਾਨੂੰਨੀ ਤੌਰ ‘ਤੇ ਕੇਸ ਪ੍ਰਭਾਵਿਤ ਹੋਵੇਗਾ ਅਤੇ ਇਸ ਦਾ ਫ਼ਾਇਦਾ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਸਾਰੇ ਛੋਟੇ-ਵੱਡੇ ਦੋਸ਼ੀ ਉਠਾਉਣਗੇ।

ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਨਾਲ ਰਲ਼ੀ ਹੋਈ ਹੈ ਅਤੇ ਬੇਅਦਬੀ ਮਾਮਲਿਆਂ ‘ਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ ‘ਤੇ ਤੁਲੀ ਹੋਈ ਹੈ। ਸੋਚੀ ਸਮਝੀ ਸਾਜ਼ਿਸ਼ ਤਹਿਤ ਸਬੂਤ ਨਸ਼ਟ ਕੀਤੇ ਜਾ ਰਹੇ ਹਨ, ਨਾਭਾ ਜੇਲ੍ਹ ‘ਚ ਮਹਿੰਦਰਪਾਲ ਬਿੱਟੂ ਦੀ ਹੱਤਿਆ ਇਸੇ ਕੜੀ ਦਾ ਹਿੱਸਾ ਹੈ। ਇਸੇ ਤਰ੍ਹਾਂ ਸਿਟ ਦੀ ਜਾਂਚ ਦੀ ਧੀਮੀ ਗਤੀ ਅਤੇ ਢਿੱਲਾ ਰਵੱਈਆ ਵੀ ਕੈਪਟਨ ਸਰਕਾਰ ਦੀ ਕਾਰਜਸ਼ੈਲੀ ਨੂੰ ਕਟਹਿਰੇ ‘ਚ ਖੜਾ ਕਰਦਾ ਹੈ।

ਚੀਮਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾ ਕੇ ਕੈਪਟਨ ਅਮਰਿੰਦਰ ਸਿੰਘ ਆਪਣਾ ਚੋਣ ਵਾਅਦਾ ਪੂਰਾ ਕਰਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION