23.1 C
Delhi
Friday, March 29, 2024
spot_img
spot_img

ਸਿਆਸਤ ਫਿਰਦੀ ਪੰਜਾਬ ਦੀ ਹੋਰ ਤਰਫੀਂ, ਚੱਲਦੀ ਕਾਂਗਰਸ ਦੀ ਤਰਫ ਹੈ ਹੋਰ ਮੀਆਂ

ਅੱਜ-ਨਾਮਾ

ਸਿਆਸਤ ਫਿਰਦੀ ਪੰਜਾਬ ਦੀ ਹੋਰ ਤਰਫੀਂ,
ਚੱਲਦੀ ਕਾਂਗਰਸ ਦੀ ਤਰਫ ਹੈ ਹੋਰ ਮੀਆਂ।

ਆਪਸ ਵਿੱਚ ਨਹੀਂ ਕਿਸੇ ਦਾ ਰਾਗ ਮਿਲਦਾ,
ਸਾਰਿਆਂ ਰਾਗਾਂ ਦੀ ਵੱਖ ਜਿਹੀ ਤੋਰ ਮੀਆਂ।

ਮਿਲੇ ਵਕਤ ਤਾਂ ਕੈਪਟਨ ਦੇ ਮਗਰ ਭੱਜਣ,
ਲਾਉਣ ਸਾਰਾ ਇਹ ਭੰਡਣ ਨੂੰ ਜ਼ੋਰ ਮੀਆਂ।

ਹਫਤੇ ਬਾਅਦ ਬੱਸ ਇੱਕ ਬਿਆਨ ਜੜਦਾ,
ਉਹ ਖਿਝਾਉਣ ਲਈ ਖਿੱਚਦਾ ਡੋਰ ਮੀਆਂ।

ਚੋਭਾਂ ਲਾਉਣ ਦੀ ਚੁਸਤ ਜਿਹੀ ਰਾਜਨੀਤੀ,
ਜਾਂਵਦਾ ਵਰਤ ਆ ਵਕਤ ਨੂੰ ਵੇਖ ਮੀਆਂ।

ਪੈਂਦੇ ਭੜਕ ਫਿਰ ਸਾਰੇ ਹਨ ਕਾਂਗਰਸੀਏ,
ਵੱਜਦੀ ਅੱਡੀ ਦੇ ਹੇਠ ਜਿਉਂ ਮੇਖ ਮੀਆਂ।

-ਤੀਸ ਮਾਰ ਖਾਂ
ਮਈ 27, 2022

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION