29 C
Delhi
Saturday, April 20, 2024
spot_img
spot_img

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਜ਼ਿਲ੍ਹਾ ਬਣਾਇਆ ਜਾਵੇਗਾ: ਸ਼ਰਮਾ

ਐਸ.ਏ.ਐਸ. ਨਗਰ, 13 ਜਨਵਰੀ, 2020 –
ਜ਼ਿਲਾ ਯੋਜਨਾ ਕਮੇਟੀ, ਐਸ.ਏ.ਐਸ. ਨਗਰ ਦੇ ਚੇਅਰਮੈਨ ਸ੍ਰੀ ਵਿਜੈ ਸ਼ਰਮਾ ਨੇ ਕਿਹਾ ਹੈ ਕਿ ਜ਼ਿਲਾ ਐਸ.ਏ.ਐਸ. ਨਗਰ ਨੂੰ ਵਿਕਾਸ ਪੱਖੋਂ ਸਾਰਿਆਂ ਜ਼ਿਲਿਆਂ ਵਿੱਚੋਂ ਨਮੂਨੇ ਦਾ ਜ਼ਿਲਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨਾਂ ਦੱਸਿਆ ਕਿ ਸਭ ਤੋਂ ਪਹਿਲਾਂ ਚੱਲ ਰਹੇ ਤੇ ਰਹਿੰਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ, ਜਿਸ ਮਗਰੋਂ ਕੰਮਾਂ ਨੂੰ ਤਰਤੀਬਵਾਰ ਕੀਤਾ ਜਾਵੇਗਾ।

ਇੱਥੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਹੋਈ ਮੀਟਿੰਗ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਜਿੱਥੇ ਕਿਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਲੋੜ ਹੈ, ਉਥੇ ਫੰਡ ਮੁਹੱਈਆ ਕਰਵਾਏ ਜਾਣਗੇ। ਜ਼ਿਲੇ ਦੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ਉਤੇ ਵਿਕਾਸ ਕਰਵਾਇਆ ਜਾਵੇਗਾ ਅਤੇ ਪਿੰਡਾਂ ਵਿੱਚ ਪਾਣੀ, ਗਲੀਆਂ ਤੇ ਨਾਲੀਆਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।

ਉਨਾਂ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਨਗਰ ਨਿਗਮ ਮੁਹਾਲੀ ਤੇ ਜ਼ਿਲੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਸ਼ਹਿਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ, ਜਿਸ ਮਗਰੋਂ ਵਿਆਪਕ ਰਣਨੀਤੀ ਘੜੀ ਜਾਵੇਗੀ।

ਮੀਟਿੰਗ ਦੌਰਾਨ ਜ਼ਿਲੇ ਦੀਆਂ ਗਊਸ਼ਾਲਾਵਾਂ ਵਿੱਚ ਪਸ਼ੂਆਂ ਦੀ ਮੌਤ ਦਾ ਮੁੱਦਾ ਸਾਹਮਣੇ ਆਉਣ ਉਤੇ ਚੇਅਰਮੈਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਕੇ ਗਊ ਸੈੱਸ ਦਾ ਦੂਜੇ ਵਿਭਾਗਾਂ ਕੋਲ ਰਹਿੰਦਾ ਪੈਸਾ ਗਊ ਸੇਵਾ ਕਮਿਸ਼ਨ ਨੂੰ ਦਿਵਾਉਣ ਦਾ ਉਪਰਾਲਾ ਕਰਨਗੇ ਤਾਂ ਕਿ ਗਊਸ਼ਾਲਾਵਾਂ ਕੋਲ ਫੰਡਾਂ ਦੀ ਕੋਈ ਘਾਟ ਨਾ ਰਹੇ ਅਤੇ ਗਾਂਵਾਂ ਦੀ ਸਹੀ ਸਾਂਭ-ਸੰਭਾਲ ਹੋ ਸਕੇ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਰਾਜਵੰਤ ਰਾਏ ਸ਼ਰਮਾ ਰਾਜੂ ਵੱਲੋਂ ਗਊਸ਼ਾਲਾਵਾਂ ਦੇ ਪ੍ਰਬੰਧਾਂ ਵਿੱਚ ਸੁਧਾਰ ਦਾ ਮੁੱਦਾ ਚੁੱਕੇ ਜਾਣ ਉਤੇ ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲਾ ਯੋਜਨਾ ਕਮੇਟੀ ਦੇ ਫੰਡਾਂ ਵਿੱਚੋਂ ਵੀ ਗਊਸ਼ਾਲਾਵਾਂ ਲਈ ਕੋਈ ਫੰਡ ਰੱਖਣ ਬਾਰੇ ਵਿਚਾਰ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਦਾਨੀਆਂ ਨੂੰ ਅਪੀਲ ਕਰਨ ਦੇ ਨਾਲ ਨਾਲ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਪਾਵਰਕੌਮ ਤੇ ਐਕਸਾਈਜ਼ ਵਰਗੇ ਵਿਭਾਗਾਂ ਕੋਲ ਰਹਿੰਦਾ ਗਊ ਸੈੱਸ ਦਾ ਪੈਸਾ ਗਊ ਸੇਵਾ ਕਮਿਸ਼ਨ ਨੂੰ ਦਿਵਾਇਆ ਜਾਵੇ।

ਇਸ ਮੌਕੇ ਡਾਇਰੈਕਟਰ ਖਾਦੀ ਬੋਰਡ ਪੁਸ਼ਪਿੰਦਰ ਸ਼ਰਮਾ, ਖੁਸ਼ਵੰਤ ਰਾਏ ਗੀਗਾ, ਵਨੀਤ ਕੁਮਾਰ ਐਮ.ਸੀ. ਕੁਰਾਲੀ, ਕਮਲ ਕਿਸ਼ੋਰ ਸ਼ਰਮਾ ਕੌਂਸਲਰ ਖਰੜ ਅਤੇ ਦੀਪ ਸਰਪੰਚ ਗੋਬਿੰਦਗੜ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION