ਯੈੱਸ ਪੰਜਾਬ
ਕੁਰਾਲੀ, 23 ਅਗਸਤ, 2019:
ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਅਤੇ ਸਾਬਕਾ ਅਮੇਜ਼ਨ ਸਪੀਕਰ ਰਵੀਇੰਦਰ ਸਿੰਘ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਅੱਜ ਕੁਰਾਲੀ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ ਮੀਟਿੰਗ ਜਿਸ ਦੀ ਪ੍ਰਧਾਨਗੀ ਹਰਬੰਸ ਸਿੰਘ ਕੰਦੋਲਾ ਨੇ ਕੀਤੀ ।
ਇਹ ਫੈਸਲਾ ਲਿਆ ਗਿਆ ਹੈ ਕਿ ਹੋਰ ਮੈਂਬਰ ਵੀ ਅਤੇ ਦਾਨੀ ਸੱਜਣਾਂ ਤੋਂ ਪੈਸਾ ਇਕੱਠਾ ਕਰਕੇ ਹੜ੍ਹ ਪੀੜਤਾਂ, ਜਿਨ੍ਹਾਂ ਦਾ ਪਿੰਡਾਂ ਤੇ ਸ਼ਹਿਰਾਂ ਚ ਨੁਕਸਾਨ ਹੋਇਆ ਹੈ । ਉਨ੍ਹਾਂ ਨੂੰ ਆਰਥਿਕ ਤੌਰ ਤੇ ਮਦਦ ਦਿੱਤੀ ਜਾਵੇਗੀ ।
ਇਸ ਸਮੇਂ ਰਵੀਇੰਦਰ ਸਿੰਘ ਵੱਲੋਂ ਕਮੇਟੀ ਵੀ ਗਠਿਤ ਕੀਤੀ ਗਈ ਜੋ ਕਿ ਹੜ੍ਹ ਪੀੜਤਾਂ ਨਾਲ ਸੰਪਰਕ ਬਣਾਵੇਗੀ ਅਤੇ ਨਾਲ ਹੀ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਨਾਲ ਸੰਪਰਕ ਬਣਾਏਗੀ । ਇਸ ਮੌਕੇ ਹੋਈ ਮੀਟਿੰਗ ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਸਬੰਧੀ ਵੀ ਮਤੇ ਪਾਸ ਕੀਤੇ ਗਏ ।ਜਿਸ ਦੀ ਸ਼ੁਰੂਆਤ ਸਕੂਲ ਦੇ ਵਿਹੜੇ ਵਿੱਚ ਬੂਟੇ ਲਗਾਉਣ ਉਪਰੰਤ ਕੀਤੀ ।
ਇਸ ਸਮੇਂ ਇੱਕ ਮਤੇ ਵਿੱਚ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਦੀ ਅਗਵਾਈ ਹੇਠ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਸਕੂਲਾਂ /ਕਾਲਜਾਂ ਚ ਸਮਾਗਮ ਕਰਵਾਏ ਜਾਣ ਵਾਲੇ ਕਿਹਾ ਅਤੇ ਨਾਲ ਗੰਦਲੇ ਹੋ ਰਹੇ ਵਾਤਾਵਰਨ ਤੇ ਚਿੰਤਾ ਪ੍ਰਗਟ ਕਰਦਿਆਂ ਸਮੂਹ ਮੈਂਬਰਾਂ ਨੇ ਰੁੱਖ ਲਗਾਉਣ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਅਹਿਦ ਕੀਤਾ ।