31.7 C
Delhi
Saturday, April 20, 2024
spot_img
spot_img

ਸਾਬਕਾ ਪੱਤਰਕਾਰ ਸਨਪ੍ਰੀਤ ਦੀ ਮੌਤ ਦੀ ਉੱਚ-ਪੱਧਰੀ ਜਾਂਚ ਹੋਵੇ: ਦੇਸ਼ ਭਗਤ ਯਾਦਗਾਰ ਕਮੇਟੀ

ਜਲੰਧਰ, 15, 2020 –

ਬੇਬਾਕ ਸਾਬਕਾ ਪੱਤਰਕਾਰ ਸਨਪ੍ਰੀਤ ਸਿੰਘ ਦੀ ਭੇਦਭਰੀ ਹਾਲਤ ਵਿਚ 10 ਮਈ ਦੀ ਰਾਤ ਨੂੰ ਰਾਹੋਂ-ਮਾਛੀਵਾੜਾ ਸੜਕ ’ਤੇ ਹੋਈ ਮੌਤ ਦੀ ਬਾਰੀਕੀ ਨਾਲ ਅਨੇਕਾਂ ਪੱਖਾਂ ਨੂੰ ਜਾਂਚ ਦੇ ਦਾਇਰੇ ਹੇਠ ਲਿਆਕੇ ਜਚਣਹਾਰ ਤਰੀਕੇ ਨਾਲ ਵਿਸ਼ੇਸ਼ ਉੱਚ-ਪੱਧਰੀ ਜਾਂਚ ਕਰਨ ਲਈ, ਆਜ਼ਾਦੀ ਸੰਗਰਾਮੀਆਂ ਦੀ ਵਾਰਸ ਸੰਸਥਾ, ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਕੀਤੀ ਹੈ।

ਦੇਸ਼ ਭਗਤ ਯਾਦਗਾਰ ਕਮੇੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲਿਖਤੀ ਪ੍ਰੈਸ ਬਿਆਨ ’ਚ ਕਿਹਾ ਹੈ ਕਿ ਕਲਾ, ਕਲਮ, ਪੱਤਰਕਾਰਤਾ ਅਤੇ ਨਿਰਪੱਖ ਲੇਖਣੀ ਉਪਰ ਜਿਵੇਂ ਸਮੇਂ ਸਮੇਂ ਧਾਵੇ ਹੋ ਰਹੇ ਹਨ।

ਸਨਪ੍ਰੀਤ ਦੀ ਮੌਤ ਨੂੰ ਸਰਸਰੀ, ਚਲੰਤ ਜਾਂ ਓਪਰੀ ਜਾਂਚ ਦੇ ਆਧਾਰ ’ਤੇ ਹੀ ਹਾਦਸਾ ਸਮਝ ਬੈਠਣ ਦੀ ਬਜਾਏ, ਕਮੇਟੀ ਦੀ ਜ਼ੋਰਦਾਰ ਮੰਗ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ, ਮੋਟਰਸਾਈਕਲ ਸਟੈਂਡ ਉਪਰ ਖੜ੍ਹਾ ਮਿਲਣ ਅਤੇ ਡੂੰਘੇ ਜਖ਼ਮ ਹੋਣ ਦੇ ਸੰਕੇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ।

ਵਾਰਦਾਤ ਦੇ ਸਮਾਂ-ਕਾਲ ਦੇ ਨਜ਼ਦੀਕ ਜਾਂ ਦਿਨ ਭਰ ਮੋਬਾਇਲ ਦੀ ਡਾਟਾ ਕਾਲ ਦੀ ਛਾਣਬੀਣ ਕਰਕੇ ਮਾਮਲੇ ਨੂੰ ਫੌਰੈਂਸਿਕ ਮਾਹਰਾਂ ਦੀ ਟੀਮ ਰਾਹੀਂ ਪੜਤਾਲ ਅਧੀਨ ਲਿਆਕੇ, ਦੁੱਖ ਦੀ ਘੜੀ ਗਹਿਰੇ ਸਦਮੇ ’ਚ ਡੁੱਬੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਏ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION