35.8 C
Delhi
Friday, March 29, 2024
spot_img
spot_img

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਾਈ ਅਤੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ ਆਮ ਆਦਮ ਪਾਰਟੀ ‘ਚ ਸ਼ਾਮਲ

ਯੈੱਸ ਪੰਜਾਬ
ਅੰਮ੍ਰਿਤਸਰ, 25 ਫਰਵਰੀ, 2021 –
ਆਮ ਆਦਮੀ ਪਾਰਟੀ ਨੂੰ ਮਾਝਾ ਖੇਤਰ ਵਿੱਚ ਲੋਕਾਂ ਦਾ ਜਰਬਦਸਤ ਸਮਰਥਨ ਦੇਖਣ ਨੂੰ ਮਿਲ ਰਿਹਾ ਹੈ। ਮਾਝਾ ਦੇ ਨਾਮੀ ਅਤੇ ਕਈ ਵੱਡੀਆਂ ਹਸਤੀਆਂ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ। ਵੀਰਵਾਰ ਨੂੰ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਮੇਅਰ ਓਮ ਪ੍ਰਕਾਸ਼ ਗੱਬਰ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਭਾਈ ਐਸ ਐਸ ਕੋਹਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਗੱਬਰ ਅਤੇ ਕੋਹਲੀ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਜੈਕਿਸਨ ਸਿੰਘ ਰੋੜੀ ਅਤੇ ਮਨਜੀਤ ਸਿੰਘ ਬਿਲਾਸਪੁਰ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਅੰਮ੍ਰਿਤਸਰ ਵਿੱਚ ਹੋਏ ਜ਼ਿਲ੍ਹਾ ਪੰਧਰੀ ਮੀਟਿੰਗ ਵਿੱਚ ਓਮ ਪ੍ਰਕਾਸ਼ ਗੱਬਰ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ। ਓਮ ਪ੍ਰਕਾਸ਼ ਗੱਬਰ ਪਹਿਲੀ ਵਾਰ ਅਕਾਲੀ ਦਲ ਦੀ ਟਿਕਟ ਉੱਤੇ ਅੰਮ੍ਰਿਤਸਰ ਤੋਂ ਕੌਂਸਲਰ ਬਣੇ ਸਨ। ਬਾਅਦ ਵਿੱਚ 2017 ਵਿੱਚ ਉਹ ਕਾਂਗਰਸ ਵਿੱਚ ਉਹ ਕਾਂਗਰਸ ਵਿੱਚ ਚਲੇ ਗਏ। ਇਸ ਵਾਰ ਸਥਾਨਕ ਸਰਕਾਰਾਂ ਦੀ ਚੋਣ ਵੀ ਉਨ੍ਹਾਂ ਕਾਂਗਰਸ ਦੀ ਟਿਕਟ ਉੱਤੇ ਲੜੀ।

ਓਮ ਪ੍ਰਕਾਸ਼ ਗੱਬਰ ਭਗਵਾਨ ਵਾਲਮੀਕੀ ਧੂਨਾ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਰਹ ਹਨ, ਜੋ ਅੰਮ੍ਰਿਤਸਰ ਵਿੱਚ ਰਾਮ ਤੀਰਥ ਮੰਦਰ ਦਾ ਪ੍ਰਬੰਧਨ ਕਰਦਾ ਹੈ। ਗੱਬਰ ਵਾਲਮੀਕੀ ਭਾਈਚਾਰੇ ਵਿਚ ਇਕ ਜਾਣੇ ਪਹਿਚਾਣੇ ਚੇਹਰਾ ਹਨ। ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।

ਵੀਰਵਾਰ ਨੂੰ ਗੱਬਰ ਨਾਲ ਕਾਂਗਰਸ ਦੇ ਮਜ਼ਦੂਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ ਅਤੇ ਸਾਬਕਾ ਬੈਂਕ ਅਹੁਦੇਦਾਰ ਜੇ ਐਸ ਬਿੰਦਰਾ ਵੀ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਗੱਬਰ ਨਾਲ ਤਰਸੇਮ ਸਿੰਘ ਰਾਣੀਕੇ, ਮਨਜੀਤ ਸਿੰਘ, ਜੀਤ ਸਿੰਘ ਵਡਾਲੀ, ਬੂਟਾ ਸਿੰਘ ਸੰਗਤਪੁਰਾ, ਨਿਸ਼ਾਨ ਸਿੰਘ ਗ੍ਰਿਡਿੰਗ, ਮਜਾਰ ਸਿੰਘ, ਮਣੀ, ਬਲੂ ਸਿਟੀ ਦੇ ਰਾਜਕੁਮਾਰ ਅਤੇ ਕਨ੍ਹਈਆ ਤੇ ਧਰਮਪਾਲ ਆਦਿ ਆਗੂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

‘ਆਪ’ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ‘ਆਪ’ ਆਗੂਆਂ ਨੇ ਕਿਹਾ ਕਿ ਪਾਰਟੀ ਵਿੱਚ ਲਗਾਤਾਰ ਵੱਡੇ ਚੇਹਰਿਆਂ ਦੇ ਜੁੜਨ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ‘ਆਪ’ ਨੂੰ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਹਨ। ਅੱਜ ਲੋਕ ਆਮ ਆਦਮੀ ਪਾਰਟੀ ਨੂੰ ਅਜਿਹੀ ਵਿਸ਼ਵਾਸਯੋਗ ਪਾਰਟੀ ਵਜੋਂ ਦੇਖ ਰਹੇ ਹਨ ਜੋ ਸੂਬੇ ਵਿੱਚ ਬਦਲਾਅ ਲਿਆ ਸਕਦੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ।

ਅੱਜ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੇ ਵੱਡੇ ਨਾਮੀ ਅਤੇ ਵੱਡੀਆਂ ਹਸਤੀਆਂ ਪਾਰਟੀ ਵਿੱਚ ਸ਼ਾਮਲ ਹੋ ਰਹੀਆਂ ਹਨ ਅਤੇ ਪਾਰਟੀ ਨੂੰ ਮਜ਼ਬੂਤ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿੱਚ ਆਮ ਆਦਮੀ ਪਾਰਅ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ। ਵੱਡੇ ਵੱਡੇ ਲੋਕ ਅੱਜ ‘ਆਪ’ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।

ਇਨ੍ਹਾਂ ਲੋਕਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਕਾਫੀ ਮਜ਼ਬੂਤ ਹੋਈ ਹੈ। 2022 ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਪੂਰੀ ਮਜ਼ਬੂਤੀ ਨਾਲ ਚੋਣਾਂ ਵਿੱਚ ਉਤਰੇਗੀ ਅਤੇ ਰਿਵਾਇਤੀ ਪਾਰਟੀਆਂ ਅਕਾਲੀ, ਕਾਂਗਰਸ ਅਤੇ ਭਾਜਪਾ ਦਾ ਸਫਾਇਆ ਕਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION