ਜਲੰਧਰ, 02 ਮਾਰਚ, 2020 –
ਉਘੇ ਹਾਕੀ ਖਿਡਾਰੀ ਅਤੇ ਅਤੇ ਸਾਬਕਾ ਉਲੰਪੀਅਨ ਸ੍ਰੀ ਬਲਬੀਰ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਸੰਸਾਰ ਪੁਰ ਵਿਖੇ ਪੂਰੇ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਨੇਹੀਆਂ ਅਤੇ ਹਾਕੀ ਖਿਡਾਰੀਆਂ ਵਲੋਂ ਵਿਛੜੀ ਆਤਮਾ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ।
ਸ੍ਰੀ ਕੁਲਾਰ ਵਲੋਂ ਉਲੰਪਿਕ ਵਿੱਚ ਦੋ ਵਾਰ ਭਾਰਤ ਦੀ ਪ੍ਰਤੀਨਿਧਤਾ ਕੀਤੀ ਗਈ ਸੀ ਜਿਨਾਂ ਦਾ ਐਤਵਾਰ ਨੂੰ ਸਵਰਗਵਾਸ ਹੋ ਗਿਆ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਪ ਮੰਡਲ ਮੈਜਿਸਟਰੇਨ ਡਾ.ਜੈ ਇੰਦਰ ਸਿੰਘ ਵਲੋਂ ਪੰਜਾਬ ਦੇ ਰਾਜਪਾਲ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਡੀ.ਜੀ.ਪੀ.ਪੰਜਾਬ ਦੀ ਤਰਫੋਂ ਰੀਥ ਭੇਟ ਕੀਤੀ ਗਈ।
ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਹ ਦੇਸ਼ ਅਤੇ ਆਮ ਕਰਕੇ ਭਾਰਤੀ ਹਾਕੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੁਲਾਰ ਦੀ ਮੌਤ ਨਾਲ ਖੇਡ ਜਗਤ ਵਿੱਚ ਵੱਡਾ ਪਾੜ ਪੈਦਾ ਹੋ ਗਿਆ ਹੈ ਜਿਸ ਨੂੰ ਨੇੜਲੇ ਭਵਿੱਖ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਕੁਲਾਰ ਦੀ ਹਾਕੀ ਖੇਤਰ ਵਿੱਚ ਮਿਹਨਤ ਅਤੇ ਲਗਨ ਨਵੀਂ ਪੀੜ੍ਹੀ ਚਾਨਣ ਮੁਨਾਰੇ ਦਾ ਕੰਮ ਕਰੇਗੀ ਅਤੇ ਉਨਾਂ ਨੁੂੰ ਖੇਡ ਖੇਤਰ ਵਿੱਚ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪੁਆਰ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਪੀ.ਐਸ.ਭੰਡਾਲ, ਸਾਬਕਾ ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਮੁਖਬੈਨ ਸਿੰਘ, ਦਵਿੰਦਰ ਸਿੰਘ, ਅਜੀਤ ਪਾਲ ਸਿੰਘ, ਬਲਬੀਰ ਸਿੰਘ, ਗੁਰਦੇਵ ਸਿੰਘ ਗਿੱਲ, ਬਲਦਵੇ ਸਿੰਘ ਅਤੇ ਗੁਰਮੇਲ ਸਿੰਘ, ਰਾਜਬੀਰ ਕੌਰ, ਜਰਨੈਲ ਸਿੰਘ ਸੁਰਜੀਤ ਹਾਕੀ ਸੁਸਾਇਟੀ,ਸੁਰਿੰਦਰ ਭਾਪਾ, ਰਣਜੀਤ ਸਿੰਘ ਰਾਣਾ ਅਤੇ ਹੋਰ ਵੀ ਹਾਜ਼ਰ ਸਨ।