25.1 C
Delhi
Monday, April 15, 2024
spot_img
spot_img

ਸਾਧੂ ਸਿੰਘ ਸੰਧੂ ਨੇ ਕੈਬਨਿਟ ਮੰਤਰੀ ਧਰਮਸੋਤ ਦੀ ਹਾਜ਼ਰੀ ’ਚ ਵਣ ਵਿਕਾਸ ਨਿਗਮ ਦੇ ਚੇਅਰਮੈਨ ਦਾ ਅਹੁਦਾ ਸਾਂਭਿਆ

ਐਸ.ਏ.ਐਸ. ਨਗਰ, 24 ਦਸੰਬਰ, 2019 –
ਸੀਨੀਅਰ ਕਾਂਗਰਸੀ ਆਗੂ ਸ੍ਰੀ ਸਾਧੂ ਸਿੰਘ ਸੰਧੂ ਨੇ ਅੱਜ ਪੰਜਾਬ ਦੇ ਜੰਗਲਾਤ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ, ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਡਿੰਪਾ ਅਤੇ ਛੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਸਥਾਨਕ ਵਣ ਭਵਨ ਵਿਖੇ ਪੰਜਾਬ ਰਾਜ ਵਣ ਵਿਕਾਸ ਨਿਗਮ ਦੇ ਚੇਅਰਮੈਨ ਦਾ ਅਹੁਦਾ ਸਾਂਭ ਲਿਆ।

ਉਨਾਂ ਦੇ ਅਹੁਦਾ ਸਾਂਭਣ ਮੌਕੇ ਪੱਟੀ ਤੋਂ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ, ਤਰਨ ਤਾਰਨ ਤੋਂ ਵਿਧਾਇਕ ਸ੍ਰੀ ਧਰਮਬੀਰ ਅਗਨੀਹੋਤਰੀ, ਜੰਡਿਆਲਾ ਤੋਂ ਵਿਧਾਇਕ ਸ੍ਰੀ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਖੇਮਕਰਨ ਤੋਂ ਵਿਧਾਇਕ ਸ੍ਰੀ ਸੁਖਪਾਲ ਸਿੰਘ ਭੁੱਲਰ, ਅੰਮਿ੍ਰਤਸਰ ਉਤਰੀ ਤੋਂ ਵਿਧਾਇਕ ਸ੍ਰੀ ਸੁਨਿਲ ਦੱਤੀ ਅਤੇ ਜ਼ੀਰਾ ਤੋਂ ਵਿਧਾਇਕ ਸ੍ਰੀ ਕੁਲਬੀਰ ਸਿੰਘ ਜ਼ੀਰਾ ਹਾਜ਼ਰ ਸਨ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੇਅਰਮੈਨ ਸ੍ਰੀ ਸਾਧੂ ਸਿੰਘ ਸੰਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਤਾਏ ਭਰੋਸੇ ’ਤੇ ਖਰੇ ਉਤਰਨਗੇ ਅਤੇ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਉਨਾਂ ਕਿਹਾ ਕਿ ਜੰਗਲਾਤ ਵਿਭਾਗ ਨੂੰ ਮੁਨਾਫ਼ੇ ਵਾਲਾ ਅਦਾਰਾ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ।

ਕਿਸਾਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਸੰਧੂ ਨੇ ਕਿਹਾ ਕਿ ਉਹ ਜਿਥੇ ਕਿਸਾਨਾਂ ਨੂੰ ਫੱਲਦਾਰ ਬੂਟੇ ਲਾਉਣ ਲਈ ਉਤਸ਼ਾਹਤ ਕਰਨਗੇ, ਉਥੇ ਫ਼ਸਲੀ ਵਿਭਿੰਨਤਾ ਲਈ ਵੀ ਕਿਸਾਨਾਂ ਨੂੰ ਜਾਗਰੂਕ ਕਰਨਗੇ। ਉਨਾਂ ਕਿਹਾ ਕਿ ਪੰਜਾਬ ਵਿੱਚ ਵੱਧ ਤੋਂ ਵੱਧ ਬੂਟੇ ਲਾ ਕੇ ਹੀ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ।

ਦਿੱਲੀ ਤੋਂ ਵਕਾਲਤ ਦੀ ਪੜਾਈ ਕਰਨ ਵਾਲੇ ਅਤੇ ਮਾਝੇ ਦੀ ਮਸ਼ਹੂਰ ਪਿੰਡ ਮੁੱਛਲ ਦੇ ਜੰਮਪਲ ਸ੍ਰੀ ਸੰਧੂ ਸੰਨ 1982 ਤੋਂ ਕਾਂਗਰਸੀ ਪਾਰਟੀ ਨਾਲ ਜੁੜੇ ਹੋਏ ਹਨ। ਲੰਮਾ ਸਮਾਂ ਪਾਰਟੀ ਦੇ ਕਿਸਾਨ ਸੈੱਲ ਦੇ ਚੇਅਰਮੈਨ ਰਹਿ ਚੁੱਕੇ ਹਨ ਸ੍ਰੀ ਸੰਧੂ 2008 ਅਤੇ ਦੁਬਾਰਾ 2018 ਵਿੱਚ ਅੰਮਿ੍ਰਤਸਰ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਚੁਣੇ ਗਏ।

ਇਸ ਮੌਕੇ ਕਾਰਪੋਰੇਸ਼ਨ ਦੇ ਐਮ.ਡੀ. ਸ੍ਰੀ ਹਰਿੰਦਰ ਸਿੰਘ ਗਰੇਵਾਲ, ਪ੍ਰਮੁੱਖ ਮੁੱਖ ਵਣਪਾਲ ਜੰਗਲਾਤ ਸ੍ਰੀ ਜਤਿੰਦਰ ਸ਼ਰਮਾ, ਮਾਰਕੀਟ ਕਮੇਟੀ ਰਈਆ ਦੇ ਸਾਬਕਾ ਚੇਅਰਮੈਨ ਸ੍ਰੀ ਜਸਵੰਤ ਸਿੰਘ, ਮਾਰਕੀਟ ਕਮੇਟੀ ਜੰਡਿਆਲਾ ਦੇ ਸਾਬਕਾ ਚੇਅਰਮੈਨ ਸ੍ਰੀ ਸੁਰਿੰਦਰ ਸਿੰਘ ਰੰਧਾਵਾ, ਬਲਾਕ ਸੰਮਤੀ ਜੰਡਿਆਲਾ ਦੇ ਚੇਅਰਮੈਨ ਸ੍ਰੀ ਹਰਜੀਤ ਸਿੰਘ ਬੰਡਾਲਾ, ਪੰਜਾਬ ਮੰਡੀਕਰਨ ਬੋਰਡ ਦੇ ਡਾਇਰੈਕਟਰ ਸ੍ਰੀ ਰਾਜਿੰਦਰ ਸਿੰਘ ਟਪਿਆਲਾ ਅਤੇ ਵਿਭਾਗ ਦੇ ਸਮੂਹ ਖੇਤਰੀ ਅਧਿਕਾਰੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION