25.1 C
Delhi
Friday, March 29, 2024
spot_img
spot_img

ਸਾਡੇ ਨਾਲ ਲਿੱਜੀ ਖੁੰਦਕ ਕਾਰਨ ਝੂਠੇ ਇਲਜ਼ਾਮ ਲਗਾ ਰਹੇ ਸੁਖ਼ਬੀਰ ਬਾਦਲ: ਗੁਰਪ੍ਰੀਤ ਕਾਂਗੜ, ਕਿੱਕੀ ਢਿੱਲੋਂ

ਚੰਡੀਗੜ, 24 ਜਨਵਰੀ, 2020 –
ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਕਿਹਾ ਕਿ ਸਿਆਸੀ ਜ਼ਮੀਨ ਖੁੱਸਦੀ ਦੇਖਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਿਕ ਮਸਲੇ ਨੂੰ ਬਣਾ ਰਿਹਾ ਹੈ ਜਿਸ ਵਿਚ ਸੁਖਬੀਰ ਨੇ ਖੁਦ ਸਰਕਾਰ ਵਿਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ।

ਸੀ੍ ਕਾਂਗੜ ਨੇ ਕਿਹਾ ਕਿ ਪੰਜ ਸਾਲ ਤੱਕ ਸੁਖਬੀਰ ਨੂੰ ਕਦੇ ਫਰੀਦਕੋਟ ਜ਼ਿਲ੍ਹੇ ਦੇ ਬਹਿਬਲ ਕਲਾਂ ਦਾ ਰਸਤਾ ਯਾਦ ਨਹੀਂ ਆਇਆ ਜਦਕਿ ਉਹ ਖੁਦ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸੁਰਜੀਤ ਸਿੰਘ ਦੇ ਦਿਹਾਂਤ ਦਾ ਬੇਹੱਦ ਅਫਸੋਸ ਹੈ ਅਤੇ ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ।

ਸ੍ਰੀ ਕਾਂਗੜ ਨੇ ਕਿਹਾ ਕਿ ਜਿੱਥੋਂ ਤੱਕ ਮੀਡੀਆ ਰਾਹੀਂ ਸੁਰਜੀਤ ਸਿੰਘ ਦੀ ਕੁਦਰਤੀ ਮੌਤ ਦਾ ਲਾਹਾ ਲੈਣ ਲਈ ਸੁਖਬੀਰ ਵਲੋਂ ਮੇਰੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾ ਤਾਂ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ ‘ਤੇ ਨਹੀਂ ਮਿਲਿਆ ਅਤੇ ਨਾ ਹੀ ਕਦੀ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਹੈ। ਉਨਾਂ ਕਿਹਾ ਕਿ ਸੁਰਜੀਤ ਸਿੰਘ ਦੇ ਪਰਿਵਾਰ ਦਾ ਪਿੰਡ ਦੇ ਹੀ ਨਿਵਾਸੀ ਮਨਜਿੰਦਰ ਸਿੰਘ ਨਾਲ ਨਿੱਜੀ ਝਗੜਾ ਸੀ ।

ਸ੍ਰੀ ਕਾਂਗੜ ਨੇ ਸਪੱਸ਼ਟ ਕੀਤਾ ਕਿ ਬੀਤੇ ਸਾਲ ਅਕਤੂਬਰ ਮਹੀਨੇ ਪੂਰੇ ਪਿੰਡ ਵਿਚ ਬਿਜਲੀ ਵਿਭਾਗ ਵਲੋਂ ਬਿਜਲੀ ਚੋਰੀ ਸਬੰਧੀ ਛਾਪੇਮਾਰੀ ਕੀਤੀ ਗਈ ਸੀ। ਜਿਸ ਦੌਰਾਨ ਸੁਰਜੀਤ ਸਿੰਘ ਦਾ ਪਰਿਵਾਰ ਨੂੰ ਵੀ ਬਿਜਲੀ ਚੋਰੀ ਲਈ ਜੁਰਮਾਨਾਂ ਹੋਇਆ ਸੀ ਅਤੇ ਸੁਰਜੀਤ ਸਿੰਘ ਦਾ ਪਰਿਵਾਰ ਮਹਿਸੂਸ ਕਰਦਾ ਸੀ ਕਿ ਮਨਜਿੰਦਰ ਸਿੰਘ ਨੇ ਉਨ੍ਹਾਂ ਦੇ ਘਰ ‘ਤੇ ਬਿਜਲੀ ਵਿਭਾਗ ਦਾ ਛਾਪਾ ਮਰਵਾਇਆ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾ ਹੀ ਮੈਂ ਮਨਜਿੰਦਰ ਸਿੰਘ ਨੂੰ ਜਾਣਦਾ ਹਾਂ ਤੇ ਨਾ ਹੀ ਮੇਰਾ ਉਸ ਨਾਲ ਕੋਈ ਰਿਸ਼ਤਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਵਰੇ ਅਪ੍ਰੈਲ ਮਹੀਨੇ ਮੈਥੋਂ ਸਰਕਾਰ ਨੇ ਬਿਜਲੀ ਵਿਭਾਗ ਵਾਪਸ ਲੈ ਕੇ ਮਾਲ ਮਹਿਕਮਾ ਦੇ ਦਿੱਤਾ ਸੀ ਅਤੇ ਮੇਰਾ ਬਿਜਲੀ ਮਹਿਕਮੇ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਸ੍ਰੀ ਕਾਂਗੜ ਨੇ ਕਿਹਾ ਕਿ ਗਵਾਹਾਂ ਨੂੰ ਮੁਕਰਾਉਣ ਜਾਂ ਡਰਾਉਣ ਦਾ ਕੰਮ ਦੋਸ਼ੀ ਕਰਦੇ ਹਨ ਮੁੱਦਈ ਨਹੀਂ। ਇਸ ਲਈ ਉਹ ਕਿਉਂ ਉਸ ਗਵਾਹ ‘ਤੇ ਮੁਕਰਨ ਲਈ ਦਬਾਅ ਪਾਉਣਗੇ।

ਕਿਉਂਕਿ ਅਸੀਂ ਤਾਂ ਇਸ ਮਾਮਲੇ ਵਿੱਚ ਮੁੱਦਈ ਬਣਕੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੀ ਸੰਘਰਸ਼ ਕਰਦੇ ਰਹੇ ਹਾਂ ਅਤੇ ਹੁਣ ਸਾਡੀ ਸਰਕਾਰ ਨੇ ਸੱਤਾ ਵਿੱਚ ਆਉਂਦੇ ਸਾਰ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਅਤੇ ਉਸ ਦੀ ਰਿਪੋਰਟ ਅਦਾਲਤ ਵਿਚ ਪੇਸ਼ ਕਰ ਦਿੱਤੀ ਹੈ ਅਤੇ ਮਾਮਲਾ ਕੋਰਟ ਵਿੱਚ ਸੁਣਵਾਈ ਅਧੀਨ ਹੈ।

ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਦੋਸ਼ੀ ਕਈ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋ ਚੁੱਕੀ ਹੈ ਅਤੇ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਦੁਖ ਪ੍ਰਗਟ ਕਰਨ ਸਮੇਂ ਸੁਖਬੀਰ ਨਾਲ ਨਜ਼ਰ ਆਉਂਦਾ ਅਕਾਲੀ ਆਗੂ ਮਨਤਾਰ ਬਰਾੜ ਵੀ ਬਹਿਬਲ ਕਲਾਂ ਮਾਮਲੇ ਵਿਚ ਜੇਲ ਤੋਂ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸੁਖਬੀਰ ਨੇ ਅੱਜ ਤੱਕ ਕਦੇ ਬਹਿਬਲ ਕਲਾਂ ਜਾ ਕੇ ਅਫਸੋਸ ਨਹੀਂ ਪ੍ਰਗਟਾਇਆ ਅਤੇ ਅੱਜ ਇਹ ਸਿਰਫ ਸਿਆਸੀ ਲਾਹਾ ਲੈਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ।

ਸ੍ਰੀ ਕਾਂਗੜ ਨੇ ਕਿਹਾ ਕਿ ਸੁਖਬੀਰ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਅਸਲ ਕਾਰਨ ਭਾਜਪਾ ਵਲੋਂ ਦਿੱਲੀ ਵਿਚ ਬੁਲਾਈ ਗਈ ਫਤਿਹ ਹੈ ਕਿਉਂਕਿ ਉਹ ਪਹਿਲਾਂ ਟਕਸਾਲੀ ਵਲੋਂ ਦਿੱਤੇ ਗਏ ਜ਼ਖ਼ਮਾਂ ਤੋਂ ਹੀ ਨਹੀਂ ਸੀ ਉੱਭਰਿਆ ਕਿ ਭਾਜਪਾ ਨੇ ਨਵੀਂ ਮੁਸੀਬਤ ਪਾ ਦਿੱਤੀ ਹੈ।

ਇਸ ਮੌਕੇ ਬੋਲਦਿਆਂ ਫਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ(ਕਿੱਕੀ ਢਿੱਲੋਂ) ਨੇ ਕਿਹਾ ਕਿ ਸੁਖਬੀਰ ਅਤੇ ਉਸਦੇ ਚਮਚਿਆਂ ਨੂੰ ਸਾਡੇ ਨਾਲ ਨਿੱਜੀ ਖੁੰਦਕ ਹੈ ਜਿਸ ਕਾਰਨ ਉਹ ਬਿਨਾਂ ਕਿਸੇ ਆਧਾਰ ਦੇ ਸਾਡਾ ਨਾਮ ਇਸ ਮਾਮਲੇ ਵਿੱਚ ਉਛਾਲ ਰਿਹਾ ਹੈ।

ਉਨ੍ਹਾਂ ਕਿ ਸੁਖਬੀਰ ਦੇ ਬਿਆਨ ਕਿੰਨੇ ਕੁ ਸੱਚੇ ਹੁੰਦੇ ਹਨ ਇਹ ਤਾਂ ਸਾਰੇ ਲੋਕ ਹੀ ਜਾਣਦੇ ਹਨ ਇਸ ਦਾ ਇੱਕ ਸਬੂਤ ਇਸ ਗੱਲ ਤੋਂ ਲਿਆ ਜਾ ਸਕਦਾ ਹੈ ਕਿ ਉਸਨੇ ਤਾਂ ਬਹਿਬਲ ਕਲਾਂ ਮਾਮਲੇ ਸਬੰਧੀ ਗਠਿਤ ਰਣਜੀਤ ਸਿੰਘ ਕਮਿਸ਼ਨ ਸਬੰਧੀ ਵਿਧਾਨ ਸਭਾ ਦੇ ਫਲੋਰ ‘ਤੇ ਝੂਠ ਬੋਲਿਆ ਸੀ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਮਾਮਲੇ ਦੀ ਪੜਤਾਲ ਉਪਰੰਤ ਉਸਨੂੰ ਦੋਸ਼ੀ ਮੰਨਦਿਆਂ ਉਸ ਖਿਲਾਫ ਕਾਰਵਾਈ ਕਰਨ ਲਈ ਸਪੀਕਰ ਨੂੰ ਲਿਖ ਦਿੱਤਾ ਸੀ ਅਤੇ ਸਪੀਕਰ ਨੇ ਹੁਣ ਸੁਖਬੀਰ ‘ਤੇ ਕਾਰਵਾਈ ਕਰਨ ਲਈ ਲੋਕ ਸਪੀਕਰ ਨੂੰ ਲਿਖ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਜਦੋਂ ਬਹਿਬਲ ਕਲਾਂ ਕਾਂਡ ਹੋਇਆ ਸੀ ਤਾਂ ਅਸੀਂ ਕੈਪਟਨ ਸਾਹਿਬ ਦੀ ਅਗਵਾਈ ਵਿਚ ਬਹਿਬਲ ਕਲਾਂ ਗਈ ਸੀ ਅਤੇ ਪੀੜਤ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ ਸੀ।

ਉਹਨਾਂ ਕਿਹਾ ਕਿ ਸੁਖਬੀਰ ਵਲੋਂ ਖੁਦ ਸੱਤਾ ਵਿਚ ਹੁੰਦਿਆਂ ਜੋਰਾ ਸਿੰਘ ਕਮਿਸ਼ਨ ਅਤੇ ਸਾਡੀ ਸਰਕਾਰ ਵਲੋਂ ਬਣਾਏ ਗਏ ਰਣਜੀਤ ਸਿੰਘ ਕਮਿਸ਼ਨ ਵਲੋਂ ਸੁਖਬੀਰ ਅਤੇ ਅਕਾਲੀ ਆਗੂਆਂ ਖਿਲਾਫ ਇਸ ਮਾਮਲੇ ਵਿੱਚ ਗ਼ਲਤ ਭੂਮਿਕਾ ਨਿਭਾਉਣ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਹੁਣ ਸਾਨੂੰ ਆਸ ਹੈ ਕਿ ਅਦਾਲਤ ਸਾਨੂੰ ਇਨਸਾਫ ਦਵੇਗੀ।

ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਹਮਣੇ ਆ ਰਹੇ ਨਾਮ ਮਨਜਿੰਦਰ ਸਿੰਘ ਨਾਲ ਸੁਰਜੀਤ ਸਿੰਘ ਦੇ ਪਰਿਵਾਰ ਨਾਲ ਨਿੱਜੀ ਝਗੜਾ ਸੀ ਅਤੇ ਇਕ ਵਾਰ ਸੁਰਜੀਤ ਸਿੰਘ ਦੀ ਸ਼ਿਕਾਇਤ ‘ਤੇ ਮਨਜਿੰਦਰ ਸਿੰਘ ਉੱਪਰ 7/51 ਦਾ ਮਾਮਲਾ ਦਰਜ ਹੋਇਆ ਸੀ ਅਤੇ ਉਹ ਜ਼ਮਾਨਤ ਤੇ ਬਾਹਰ ਆਇਆ ਸੀ।

ਇਸ ਤੋਂ ਇਲਾਵਾ ਸੁਰਜੀਤ ਸਿੰਘ ਨੂੰ ਰਾਜ ਸਰਕਾਰ ਨੇ ਸੁਰੱਖਿਆ ਲਈ ਤਿੰਨ ਪੁਲਿਸ ਮੁਲਾਜ਼ਮ ਮੁਹੱਈਆ ਕਰਵਾਏ ਸਨ। ਉਨ੍ਹਾਂ ਕਿਹਾ ਕਿ ਲੋਕ ਤਾਂ ਸੁਖਬੀਰ ਬਾਦਲ ਦੀਆਂ ਗੱਲਾਂ ਨੂੰ ਕਮੇਡੀ ਸ਼ੋਅ ਦਾ ਹਿੱਸਾ ਮੰਨਦੇ ਹਨ।

ਅਖ਼ੀਰ ਵਿਚ ਦੋਨਾਂ ਆਗੂਆਂ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕੀਤਾ ਕਿ ਜੇ ਉਹ ਸੱਚਾ ਹੈ ਤਾਂ ਸਾਡੇ ਖਿਲਾਫ ਦੋਸ਼ ਸਾਬਤ ਕਰੇ ਤਾਂ ਅਸੀਂ ਸਿਆਸਤ ਤੋਂ ਕਿਨਾਰਾ ਕਰ ਲਵਾਂਗੇ ਅਤੇ ਜੇ ਇਹ ਦੋਸ਼ ਉਹ ਸਾਬਤ ਨਾ ਕਰ ਸਕਿਆ ਤਾਂ ਉਹ ਸਿਆਸਤ ਤੋਂ ਲਾਂਭੇ ਹੋ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION