30.6 C
Delhi
Thursday, April 25, 2024
spot_img
spot_img

ਸਾਈਕਲ ਵੈਲੀ ਪ੍ਰੋਜੈਕਟ ‘ਇਨਵੈਸਟ ਪੰਜਾਬ ਬਿਊਰੋ’ ਦੇ ਕਿਰਿਆਸ਼ੀਲ ਸਹਿਯੋਗ ਕਾਰਨ ਹੀ ਸੰਭਵ ਹੋਇਆ: ਅਭਿਸ਼ੇਕ ਮੁੰਜਾਲ

ਲੁਧਿਆਣਾ, 30 ਨਵੰਬਰ, 2019:

ਹੀਰੋ ਸਾਈਕਲਜ਼ ਦੇ ਡਾਇਰੈਕਟਰ ਸ੍ਰੀ ਅਭਿਸ਼ੇਕ ਮੁੰਜਾਲ ਨੇ ਕਿਹਾ ਹੈ ਕਿ ਪਿੰਡ ਧਨਾਨਸੂ (ਜ਼ਿਲ੍ਹਾ ਲੁਧਿਆਣਾ) ਵਿਖੇ ਸਾਈਕਲ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸਥਾਪਤ ਕੀਤਾ ਜਾ ਰਿਹਾ ਅਤਿ ਆਧੁਨਿਕ ਸਾਈਕਲ ਵੈਲੀ ਪ੍ਰੋਜੈਕਟ ਪੰਜਾਬ ਇੰਨਵੈਸਟ ਬਿਊਰੋ ਵੱਲੋਂ ਮਿਲੀ ਕਿਰਿਆਸ਼ੀਲ ਸਹਾਇਤਾ ਕਾਰਨ ਹੀ ਸੰਭਵ ਹੋ ਸਕਿਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਹਾਂ ਪੱਖੀ ਵਾਤਾਵਰਣ ਮੁਹੱਈਆ ਕਰਵਾ ਰਹੀ ਹੈ। ਇਸੇ ਕਰਕੇ ਹੀ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਆ ਰਹੀਆਂ ਹਨ।

ਸਥਾਨਕ ਹੀਰੋ ਸਾਈਕਲਜ਼ ਵਿਖੇ ‘ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ-2019’ ਸੰਬੰਧੀ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੁੰਜਾਲ ਨੇ ਕਿਹਾ ਕਿ ਹੀਰੋ ਸਾਈਕਲ ਇਸ ਸਮਿਟ ਵਿੱਚ ਕਿਰਿਆਸ਼ੀਲ ਭਾਗੀਦਾਰੀ ਦਿਖਾਵੇਗਾ, ਜੋ ਕਿ 5-6 ਦਸੰਬਰ, 2019 ਨੂੰ ਮੋਹਾਲੀ ਸਥਿਤ ਇੰਡੀਅਨ ਸਕੂਲ ਆਫ਼ ਬਿਜਨਸ ਵਿਖੇ ਕਰਵਾਇਆ ਜਾ ਰਿਹਾ ਹੈ।

ਸ੍ਰੀ ਮੁੰਜਾਲ ਨੇ ਕਿਹਾ ਕਿ ਇੰਨਵੈੱਸਟ ਪੰਜਾਬ ਅਧੀਨ ਸ਼ੁਰੂ ਕੀਤੀ ਗਈ ਵੰਨ ਸਟਾਪ ਕਲੀਅਰੈਂਸ ਪ੍ਰਣਾਲੀ ਸਨਅਤਕਾਰਾਂ ਨੂੰ ਕਾਫੀ ਰਾਸ ਆ ਰਹੀ ਹੈ। ਪੰਜਾਬ ਸਰਕਾਰ ਸੂਬੇ ਵਿੱਚ ਸਨਅਤਾਂ ਨੂੰ ਵਿਕਸਤ ਕਰਨ ਲਈ ਕਾਫੀ ਹਾਂ-ਪੱਖੀ ਹੁੰਗਾਰਾ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਸਸਤੀ ਬਿਜਲੀ, ਜੀ. ਐੱਸ. ਟੀ., ਲੈਂਡ ਓਨਰਸ਼ਿਪ ਸਟੈਂਪ ਡਿਊਟੀ ਸਮੇਤ ਕਈ ਰਿਆਇਤਾਂ ਸਨਅਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਸਨਅਤਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੀਰੋ ਸਾਈਕਲਜ਼ ਨੂੰ ਇਕਰਾਰਨਾਮਾ ਕਰਕੇ 100 ਏਕੜ ਜ਼ਮੀਨ ਮੁਹੱਈਆ ਕਰਵਾਈ ਗਈ ਹੈ, ਜਿਸ ਤਹਿਤ ਹੀਰੋ ਸਾਈਕਲਜ਼ ਵੱਲੋਂ ਸੂਬੇ ਵਿੱਚ ਸਾਈਕਲ ਸਨਅਤਾਂ ਨੂੰ ਅਪਗ੍ਰੇਡ ਕਰਨ ਲਈ ਇੰਡਸਟਰੀਅਲ ਪਾਰਕ ਦੀ ਸਥਾਪਤੀ ਕੀਤੀ ਜਾਵੇਗੀ। ਇਹ ਇੰਡਸਟਰੀਅਲ ਪਾਰਕ ਸਾਈਕਲ ਵੈਲੀ ਪ੍ਰੋਜੈਕਟ ਤਹਿਤ ਹੀ ਸਥਾਪਤ ਕੀਤੀ ਜਾਵੇਗੀ। ਇਸ ਪਾਰਕ ਦੀ ਸਥਾਪਤੀ ਨਾਲ ਹੀਰੋ ਸਾਈਕਲ ਦੀ ਪ੍ਰਤੀ ਸਾਲ ਸਾਈਕਲ ਉਤਪਾਦਨ ਸਮਰੱਥਾ 10 ਮਿਲੀਅਨ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਉਸ ਪ੍ਰੋਜੈਕਟ ਦਾ ਹਿੱਸਾ ਬਣਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਜਿਸ ਤਹਿਤ ਸੂਬੇ ਨੂੰ ਸਾਈਕਲ ਅਤੇ ਇਸ ਨਾਲ ਸੰਬੰਧਤ ਕੰਪੋਨੈਂਟਾਂ ਦੇ ਉਤਪਾਦਨ ਦੇ ਖੇਤਰ ਵਿੱਚ ਗਲੋਬਲ ਹੱਬ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਈਕਲ ਵੈਲੀ ਪ੍ਰੋਜੈਕਟ ਵਿਸ਼ਵ ਦੇ ਮੋਹਰੀ ਸਾਈਕਲ ਨਿਰਮਾਤਾ ਕੰਪਨੀਆਂ ਨੂੰ ਦੇਸ਼ ਵਿੱਚ ਉੱਚ ਤਕਨੀਕੀ ਉਤਪਾਦਨ ਲਈ ਉਤਸ਼ਾਹਿਤ ਕਰੇਗਾ। ਇਹ ਕਦਮ ਭਾਰਤੀ ਸਾਈਕਲ ਸਨਅਤ ਨੂੰ ਮਹਿਜ਼ ਨਵਾਂ ਮੋੜ ਹੀ ਨਹੀਂ ਦੇਵੇਗਾ ਸਗੋਂ ਦੇਸ਼ ਵਿੱਚ ‘ਮੇਕ ਇੰਨ ਇੰਡੀਆ’ ਨਾਅਰੇ ਨੂੰ ਵੀ ਹੋਰ ਉਤਸ਼ਾਹਿਤ ਕਰੇਗਾ।

ਉਨ੍ਹਾਂ ਕਿਹਾ ਕਿ ਹੀਰੋ ਸਾਈਕਲਜ਼ ਵੱਲੋਂ ਇੰਡਸਟੀਰਅਲ ਪਾਰਕ ਸਥਾਪਤ ਕਰਨ ਲਈ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਕੰਪਨੀ ਸਾਲਾਨਾ 10 ਮਿਲੀਅਨ ਸਾਈਕਲਾਂ ਦਾ ਉਤਪਾਦਨ ਕਰਨ ਦੇ ਸਮਰੱਥ ਵਧੇਗੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੱਲੋਂ 200 ਕਰੋੜ ਰੁਪਏ ਦਾ ਸਿੱਧੇ ਤੌਰ ‘ਤੇ ਨਿਵੇਸ਼ ਕੀਤਾ ਜਾਵੇਗਾ ਜਦਕਿ ਬਾਕੀ 200 ਕਰੋੜ ਰੁਪਏ ਸਪਲਾਇਰਜ਼ ਵੱਲੋਂ ਨਿਵੇਸ਼ ਕਰਵਾਏ ਜਾਣਗੇ। ਇਸ ਪਾਰਕ ਦੀ ਸਥਾਪਤੀ ਨਾਲ 1000 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸਾਈਕਲ ਵੈਲੀ ਕੁੱਲ 380 ਏਕੜ ਰਕਬੇ ਵਿੱਚ ਵਿਕਸਤ ਕੀਤੀ ਜਾਵੇਗੀ, ਜਿਸ ਨਾਲ ਸੂਬੇ ਦੀ ਸਾਈਕਲ ਸਨਅਤ ਨੂੰ ਨਵਾਂ ਉਤਸ਼ਾਹ ਮਿਲੇਗਾ। ਇਸ ਪ੍ਰੋਜੈਕਟ ਦੇ ਹੋਂਦ ਵਿੱਚ ਆਉਣ ਨਾਲ ਪੰਜਾਬ ਸਾਈਕਲ ਉਤਪਾਦਨ ਦੇ ਖੇਤਰ ਵਿੱਚ ਵਿਸ਼ਵ ਦੇ ਮੋਹਰੀ ਖੇਤਰ ਵਜੋਂ ਉਭਰੇਗਾ।

ਉਨ੍ਹਾਂ ਕਿਹਾ ਕਿ ਇਸ ਸਾਈਕਲ ਵੈਲੀ ਵਿੱਚ ਵਿਸ਼ਵ ਦੀਆਂ ਮੋਹਰੀ 10 ਸਾਈਕਲ ਨਿਰਮਾਤਾ ਕੰਪਨੀਆਂ ਨਿਵੇਸ਼ ਕਰਨ ਲਈ ਉਤਾਵਲੀਆਂ ਹਨ। ਉਨ੍ਹਾਂ ਹੋਰ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਨਅਤ ਪੱਖੀਆਂ ਨੀਤੀਆਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਸੂਬੇ ਦਾ ਸਨਅਤੀ ਵਿਕਾਸ ਕਰਨ ਦੇ ਨਾਲ-ਨਾਲ ਸਨਅਤਕਾਰਾਂ ਦਾ ਵੀ ਵਿਕਾਸ ਹੋ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION