ਯੈੱਸ ਪੰਜਾਬ
ਨਵੀਂ ਦਿੱਲੀ, 19 ਨਵੰਬਰ, 2019:
ਸਾਇੰਸ ਸਿਟੀ ਦੇ ਸੰਸਥਾਪਕ ਡਾਇਰੈਕਟਰ ਜਨਰਲ ਡਾ. ਰਘਬੀਰ ਸਿੰਘ ਖੰਡਪੁਰ ਦਾ ਅੱਜ ਨਵੀ ਦਿੱਲੀ ਵਿਖੇ ਦਿਹਾਂਤ ਹੋ ਗਿਆ । ਡਾ. ਖੰਡਪੁਰ ਦਾ ਜਨਮ 15 ਅਪ੍ਰੈਲ 1942 ਨੂੰ ਮਾਤਾ ਕਾਰਤਾਰ ਦੀ ਕੁੱਖੋਂ ਅਤੇ ਪਿਤਾ ਪਰਸ ਰਾਮ ਦੇ ਘਰ ਮੰਡੀ ਢਾਬਾਂ ਸਿੰਘ(ਸਫ਼ਦਰਾਬਾਦ) ਪਾਕਿਸਤਾਨ ਵਿਖੇ ਹੋਇਆ। ਉਹ 77 ਸਾਲਾ ਦੇ ਸਨ।
ਡਾ. ਖੰਡਪੁਰ ਨੇ 23. ਮਈ 2002 ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ ਸੀ ਅਤੇ 22 ਮਈ 2014 ਤੱਕ ਆਪ ਨੇ ਸਾਇੰਸ ਸਿਟੀ ਵਿਖੇ ਸੇਵਾਵਾ ਨਿਭਾਈਆਂ। ਅੱਜ ਸਵੇਰੇ ਹੀ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
fੰੲਕ ਉੱਚੀ ਸੋਚ ਦੇ ਮਾਲਕ, ਵਿਗਿਆਨੀ, ਇੰਜੀਨੀਅਰ ਅਤੇ ਆਰਕੀਟੈਕਟ ਡਾ. ਰਘਬੀਰ ਸਿੰਘ ਖੰਡਪੁਰ ਲਈ ਵਿਸ਼ਾ ਚਾਹੇ ਕੋਈ ਵੀ ਹੋਵੇ ਉਨ੍ਹਾਂ ਦਾ ਗਿਆਨ ਅਤੇ ਮੁਹਾਰਤ ਕਿਸੇ ਤੋਂ ਲੁਕੀ ਨਹੀਂ ਸੀ । ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਉਸਾਰੀ ਵਿਚ ਉਨ੍ਹਾਂ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਹੈ। ਇਸ ਸਾਇੰਸ ਸਿਟੀ ਵਿਖੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾ ਆਪ ਸੀਡੈਕ ਮੋਹਾਲੀ ਦਾ ਸੰਸਥਾਪਕ ਡਾਇਰੈਕਟਰ ਜਨਰਲ ਵੀ ਰਹੇ ਹਨ।
ਉਂਝ ਤਾਂ ਉਨ੍ਹਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਈ ਹੈ ਪਰ ਜਦੋਂ ਸਾਇੰਸ ਸਿਟੀ ਦੀਆਂ ਇਮਾਰਤਾਂ ਦੇ ਡਿਜ਼ਾਇਨ ਨੂੰ ਦੇਖਿਆ ਜਾਵੇ ਤਾਂ ਇਵੇਂ ਲਗਦਾ ਹੈ ਕਿ ਉਨ੍ਹਾਂ ਦੀ ਭਵਨ ਨਿਰਮਾਣ ਦੇ ਕੰਮਾਂ ਵਿਚ ਵੀ ਮੁਹਾਰਤ ਕੋਈ ਘੱਟ ਨਹੀਂ ਸੀ ।
ਇਸ ਤੋਂ ਇਲਾਵਾ ਆਪ ਨੇ ਕੈਂਸਰ ਦੇ ਇਲਾਜ ਲਈ ਭਾਰਤ ਵਿਚ ਬਣੀ ਪਹਿਲੀ ਮਸ਼ੀਨ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਆਪ ਲਿਖੀਆਂ ਗਈ ਕਿਤਾਬਾਂ ਵਿਦੇਸ਼ਾਂ ਵਿਚ ਵੀ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵਲੋਂ ਆਪ ਨੂੰ ਸਟੇਟ ਐਵਾਰਡ ਨਾ ਵੀ ਨਿਵਾਜਿਆ ਗਿਆ ਸੀ । ਆਪ ਵਲੋਂ ਵੱਖ—ਵੱਖ ਖੇਤਰਾਂ ਵਿਚ 7 ਪੇਟੈਂਟ ਵੀ ਦਰਜ ਕੀਤੇ ਗਏ ਹਨ।