29.1 C
Delhi
Thursday, March 28, 2024
spot_img
spot_img

ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ, ਇਤਿਹਾਸਿਕ ਗੁਰਦਵਾਰਿਆਂ ਵਿੱਚ ਆਪਣੀ ਸ਼ਖ਼ਸੀ ਪੂਜਾ ਕਰਵਾ ਰਹੇ ਹਨ: ਬੀਰ ਦਵਿੰਦਰ ਸਿੰਘ

ਪਟਿਆਲਾ 21 ਜੁਲਾਈ 2019:

ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਜੋ ਇਤਿਹਾਸਿਕ ਗੁਰਦਵਾਰਾ ਸਾਹਿਬਾਨ ਹਨ, ਉਨ੍ਹਾਂ ਦੇ ਮੈਨੇਜਰ ਸਾਹਿਬਾਨ ਜਾਂ ਦੂਸਰੇ ਪ੍ਰਬੰਧਕੀ ਦਫ਼ਤਰਾਂ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀਆਂ ਤਸਵੀਰਾਂ ਕੰਧਾਂ ਤੇ ਲਟਕਾਈਆਂ ਹੋਈਆਂ ਹਨ ਜੋ ਕਿ ਗੁਰਮਤ ਦੇ ਸਿਧਾਂਤਾਂ ਦੇ ਵਿਪਰੀਤ, ਸ਼ਖ਼ਸੀ ਪੂਜਾ ਦਾ ਸਿੱਧਾ ਰੁਝਾਨ ਹੈ ਅਤੇ ਗੁਰੂ ਮਰਿਆਦਾ ਦਾ ਗੰਭੀਰ ਉਲੰਘਣ ਹੈ।

ਇਹ ਪ੍ਰਵਿਰਤੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਪ੍ਰਧਾਨ ਬਣਨ ਤੋਂ ਬਾਅਦ ਜ਼ਿਆਦਾ ਜ਼ੋਰ ਫੜ ਗਈ ਹੈ।ਇਹ ਜਾਣਕੇ ਤਾਂ ਬੇਹੱਦ ਹੈਰਾਨੀ ਅਤੇ ਦੁੱਖ ਹੋਇਆ ਕਿ ਇੱਕ ਦਿਨ 10 ਜੁਲਾਈ ਨੂੰ ਤਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਅੰਦਰ ਮੱਥਾ ਟੇਕਣ ਸਮੇਂ ਆਪਣਾ ਬਾਵਰਦੀ ਗੰਨਮੈਨ ਵੀ ਦਰਬਾਰ ਸਾਹਿਬ ਅੰਦਰ ਨਾਲ ਹੀ ਲੈ ਗਏ ਸਨ।

ਇਹ ਵੀ ਦੇਖਿਆ ਗਿਆ ਹੈ ਕਿ ਕੁੱਝ ਗੁਰਦਵਾਰਾ ਸਾਹਿਬਾਨ ਦੇ ਨੀਂਹ ਪੱਥਰ ਬੀਬੀ ਜਗੀਰ ਕੌਰ ਨੇ ਵੀ ਰੱਖੇ ਹੋਏ ਹਨ। ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਸ਼ਖ਼ਸੀ ਪੂਜਾ ਦੇ ਇਸ ਨਿੰਦਣ ਯੋਗ ਵਰਤਾਰੇ ਨੂੰ ਤੁਰੰਤ ਠੱਲ੍ਹ ਪਾੳਂਣਾ ਅਤੀ ਜ਼ਰੂਰੀ ਹੈ। ਮੇਰੀ ਬੇਨਤੀ ਹੈ ਕਿ ਸਮੂਹ ਸਿੱਖ ਤਖਤਾਂ ਦੇ ਸਿੰਘ ਸਾਹਿਬਾਨ ਨੂੰ ਇਸ ਨਕਾਰਾਤਮਕ ਰੁਝਾਨ ਤੇ ਤੁਰੰਤ ਸਿੰਘ ਸਾਹਿਬਾਨ ਵੱਲੋਂ ਇੱਕ ਹੁਕਮਨਾਮਾ ਜਾਰੀ ਕਰਕੇ ਪਬੰਦੀ ਲਾਊਂਣੀ ਚਾਹੀਦੀ ਹੈ।

ਇਹ ਵੀ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਇਤਿਹਾਸਿਕ ਗੁਰਧਾਮਾ ਤੇ ਕੁੱਝ ਰਾਜਨੀਤਕ ਵਿਅਕਤੀਆਂ ਦੇ ਨਾਮ ਦੇ ਨੀਂਹ ਪੱਥਰ ਵੀ ਲਾਏ ਹੋਏ ਹਨ ਜੋ ਕਿ ਕਤਈ ਸ਼ੋਭਾ ਨਹੀਂ ਦਿੰਦਾ। ਏਥੇ ਤੱਕ ਕਿ ਗੁਰਦਵਾਰਾ ਫਤਿਹਗੜ੍ਹ ਸਾਹਿਬ ਵਿਖੇ ਵੀ ਕੁੱਝ ਇਮਾਰਤਾਂ ਦੇ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਲੱਗੇ ਹੋਏ ਹਨ।

ਕੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਤੋਂ ਵੀ ਵੱਡੇ ਹੋ ਗਏ ਹਨ ਜੋ ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਵਾਲੇ ਅਸਥਾਨਾ ਤੇ ਆਪਣੇ ਨਾਵਾਂ ਦੇ ਪੱਥਰ ਲਾ ਰਹੇ ਹਨ।ਗੁਰਦਵਾਰਾ ਸਾਹਿਬਾਨ ਦੀ ਹਦੂਦ ਅੰਦਰ ਕਿਸੇ ਵੀ ਇਮਾਰਤ ਦੀ ਉਸਾਰੀ ਦੀ ਸ਼ੁਰੂਆਤ ਕੇਵਲ ਪੰਜ ਪਿਆਰਿਆਂ ਵੱਲੋਂ ਹੀ ਸਾਂਝੇ ਤੌਰ ਤੇ ਅਰਦਾਸ ਕਰਨ ਉਪਰੰਤ ਪੰਜ ਇੱਟਾਂ ਰੱਖ ਕੇ ਜਾਂ ਬਜਰੀ ਦੇ ਪੰਜ ਬਾਟੇ ਪਾ ਕੇ ਜਾਂ ਕਹੀ ਦੇ ਪੰਜ ਟੱਕ ਲਾ ਕੇ ਕੀਤੀ ਜਾ ਸਕਦੀ ਹੈ ।

ਪਟਿਆਲਾ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੀ ਬਾਹਰਲੀ ਚਾਰਦਿਵਾਰੀ ਤਰ੍ਹਾਂ ਤਰ੍ਹਾਂ ਦੇ ਇਸ਼ਤਿਹਾਰੀ ਬੋਰਡਾਂ ਤੇ ਫਲੈਕਸਾਂ ਨਾਲ ਭਰੀ ਹੋਈ ਹੈ। ਹਰ ਤਰ੍ਹਾਂ ਦੇ ਮਸ਼ਹੂਰੀਆਂ ਦੇ ਇਸ਼ਤਿਹਾਰੀ ਬੋਰਡਾਂ ਨੇ ਗੁਰਦਵਾਰਾ ਸਾਹਿਬ ਦੀ ਇਮਾਰਤ ਦੇ ਸ਼ਾਨਦਾਰ ਚੌਗਿਰਦੇ ਨੂੰ ਬੇਨੂਰ ਕਰ ਛੱਡਿਆ ਹੈ।ਜਦੋਂ ਗਰੁਦਵਾਰਾ ਸਾਹਿਬ ਵੱਲ ਨੂੰ ਸਿਰ ਝੁਕਾਊਦੇ ਹਾਂ ਤਾਂ ਇਨ੍ਹਾਂ ਭੱਦਰ ਪੁਰਸ਼ਾਂ ਦੇ ਦਰਸ਼ਨ ਪਹਿਲਾਂ ਹੋ ਜਾਂਦੇ ਜਿਨ੍ਹਾਂ ਵਿੱਚੋਂ ਬਹੁਤਿਆਂ ਦੇ ਤਾਂ ਨਿੱਜੀ ਕਿਰਦਾਰ ਵੀ ਸਾਫ਼-ਸੁਥਰੇ ਨਹੀਂ।

ਗੁਰਦਵਾਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਦਾ ਇਸ ਪਾਸੇ ਉੱਕਾ ਹੀ ਕੋਈ ਧਿਆਨ ਨਹੀਂ। ਜੇ ਕਿਸੇ ਵੀ ਗੁਰਮਤ ਸਮਾਗਮ ਜਾਂ ਕੀਰਤਨ ਦਰਬਾਰ ਬਾਰੇ, ਕਿਸੇ ਵੀ ਸੰਸਥਾ ਨੇ ਕੋਈ ਜਾਣਕਾਰੀ ਦੇਣੀ ਹੈ ਤਾਂ ਅਜੇਹੀ ਸੂਚਨਾ ਲਈ ਕੋਈ ਖਾਸ ਜਗ੍ਹਾ ਨਿਸਚਿੱਤ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਗੁਰਦਵਾਰਾ ਸਾਹਿਬ ਦੇ ਮੈਨੇਜਰ ਦੀ ਮਨਜ਼ੂਰੀ ਨਾਲ ਹੀ ਗੁਰਮਤ ਸਮਾਗਮਾਂ ਸਬੰਧੀ ਜਾਣਕਾਰੀ ਸਿੱਖ ਸੰਗਤਾਂ ਨੂੰ ਉਪਲਬਧ ਕਰਵਾਈ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION