ਅੱਜ-ਨਾਮਾ
ਸਹਿਮੇ ਹੋਏ ਹਨ ਹਿੰਦ ਵਿੱਚ ਹੋਸ਼ ਵਾਲੇ,
ਚੜ੍ਹਿਆ ਆਵੇ ਕੋਰੋਨਾ, ਕੀ ਹੋਊਗਾ ਜੀ।
ਇਟਲੀ ਵਿੱਚ ਵੀ ਪਈ ਨਾ ਥੰਮ੍ਹ ਇਹਨੂੰ,
ਅਮਰੀਕਾ ਵਿੱਚ ਨਾ ਜਾਪੇ ਖੜੋਊਗਾ ਜੀ।
ਪਾਏ ਪਿੱਟਣੇ ਏਸ ਇੰਗਲੈਂਡ ਵਿੱਚ ਵੀ,
ਬੂਹਾ ਕਿੰਨੇ ਇਹ ਘਰਾਂ ਦਾ ਢੋਊਗਾ ਜੀ।
ਆਪਸ ਵਿੱਚ ਹਨ ਪੁੱਛ ਰਹੇ ਹੋਸ਼ ਵਾਲੇ,
ਅੱਕ ਕਿੰਨਿਆਂ ਘਰਾਂ ਵਿੱਚ ਚੋਊਗਾ ਜੀ।
ਮੂਰਖ ਧਾੜ ਨੂੰ ਫਿਕਰ ਨਾ ਭਲਕ ਬਾਰੇ,
ਨਿਰੀ ਅੱਜ ਦੀ ਬਾਤ ਉਹ ਕਰਨ ਬੇਲੀ।
ਚੋਗਾ ਚੁਗਣ ਤੋਂ ਲੜਨ ਤੇ ਮਰਨ ਬੇਲੀ,
ਮਿਲਦਾ ਮਾਲ ਤਾਂ ਰੱਜ ਕੇ ਚਰਨ ਬੇਲੀ।
-ਤੀਸ ਮਾਰ ਖਾਂ
ਮਾਰਚ 29, 2020
ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ