25.1 C
Delhi
Tuesday, April 23, 2024
spot_img
spot_img

ਸਵਰਨ ਸਿੰਘ ਕਲਿਆਣ ਬਸਪਾ ਵਿਚ ਸ਼ਾਮਿਲ, ਸੰਗਠਨ ਮਜਬੂਤ ਕਰਨਾ ਆਖਰੀ ਮਿਸ਼ਨ: ਜਸਵੀਰ ਸਿੰਘ ਗੜ੍ਹੀ

ਜਲੰਧਰ, ਅਕਤੂਬਰ, 2020:

ਅੱਜ ਬਸਪਾ ਸੂਬਾ ਦਫਤਰ ਜਲੰਧਰ ਵਿਖੇ ਬਸਪਾ ਦੀ ਸੂਬਾ ਕਮੇਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁਖ ਮਹਿਮਾਨ ਸ੍ਰੀ ਰਣਧੀਰ ਸਿੰਘ ਬੈਣੀਵਾਲ ਸ੍ਰੀ ਵਿਪੁਲ ਕੁਮਾਰ ਅਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਅਤੇ ਸਮੂਹ ਬਸਪਾ ਲੀਡਰਸ਼ਿਪ ਸ਼ਾਮਿਲ ਹੋਈ। ਬਸਪਾ ਨੂੰ ਅੱਜ ਪੰਜਾਬ ਵਿੱਚ ਵੱਡਾ ਹੁਲਾਰਾ ਮਿਲਿਆ ਕਿ ਐਸਸੀ ਬੀਸੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸਵਰਨ ਸਿੰਘ ਕਲਿਆਨ ਸਾਥਿਆਂ ਸਮੇਤ ਬਸਪਾ ਵਿੱਚ ਸ਼ਾਮਿਲ ਹੋਏ।

ਸ ਕਲਿਆਣ ਜੀ ਪੰਜਾਬ ਦੇ ਸਮੁੱਚੇ ਮੁਲਾਜ਼ਿਮ ਵਰਗ ਵਿੱਚ ਵੱਡਾ ਸਥਾਨ ਰੱਖਦੇ ਹਨ ਜੋਕਿ 30 ਅਕਤੂਬਰ ਨੂੰ ਹੀ ਸੇਵਾ ਮੁਕਤ ਹੋਏ ਹਨ। ਬਸਪਾ ਵਿਚ ਹੋਏ ਨਵੇਂ ਜੋਸ ਦੇ ਸੰਚਾਰ ਨੂੰ ਸੰਬੋਧਿਤ ਕਰਦੇ ਸ਼੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਦਾ ਕਾਫਲਾ ਪੰਜਾਬ ਤੇਜੀ ਨਾਲ ਮਜਬੂਤੀ ਵੱਲ ਵਧ ਰਿਹਾ ਹੈ ਜੋਕਿ ਸੱਤਾ ਵਿਚ ਭਾਗੀਦਾਰ ਬਣਾਏਗਾ।

ਸ ਜਸਵੀਰ ਸਿੰਘ ਗੜੀ ਲੀਡਰਸ਼ਿਪ ਨੂੰ ਸਮਬੋਧਨ ਅਤੇ 2022 ਦੀ ਤਿਆਰੀ ਲਈ ਜਰੂਰੀ ਨਿਰਦੇਸ਼ ਜਾਰੀ ਕਰਦੇ ਕਿਹਾ ਕਿ ਬਸਪਾ 2022 ਵਿੱਚ ਅਪਣੀ ਸਰਕਾਰ ਬਨਾਉਣ ਲਈ ਬਜਿੱਦ ਹੈ ਅਤੇ ਪੂਰੀ ਸ਼ਿਦਤ ਅਤੇ ਗੰਭੀਰਤਾ ਨਾਲ ਯਤਨਸ਼ੀਲ ਹੈ ਜਿਸਦਾ ਨਤੀਜਾ ਹੈ ਕਿ ਅੱਜ ਬਸਪਾ ਦੀ ਪਹਿਲਕਦਮੀ ਚਰਚੇ ਅਤੇ ਨਾਅਰੇ ਪੂਰੇ ਪੰਜਾਬ ਵਿੱਚ ਗੂੰਜ ਰਹੇ ਹਨ।

ਬਸਪਾ ਹਰ ਉਸ ਸ਼ਖਸ਼, ਵਿਅਕਤੀ, ਲੀਡਰ ਅਤੇ ਸੰਗਠਨ ਦਾ ਸਵਾਗਤ ਕਰੇਗੀ ਜੋ ਗੂਰੁਆ, ਮਹਾਪੁਰਖਾ ਅਤੇ ਰਹਿਬਰਾਂ ਦੇ ਬੇਗਮਪੁਰਾ ਵਸਾਉਣ ਦਾ ਸਪਨਾ ਪੂਰਾ ਕਰਨਾ ਚਾਹੁੰਦਾ ਹੈ ਇਸ ਕੋਸ਼ਿਸ਼ ਦਾ ਹੀ ਨਤੀਜਾ ਹੈ ਕਿ ਬਸਪਾ ਵਿੱਚ ਰੋਜ ਨਵੀਆਂ ਸਮੂਲੀਅਤਾਂ ਹੋ ਰਹੀਆਂ ਹਨ।

ਇਸ ਮੌਕੇ ਸੰਗਠਨ ਦਾ ਵਿਸਥਾਰ ਕਰਦਿਆ ਸ਼੍ਰੀ ਭਗਵਾਨ ਸਿੰਘ ਚੌਹਾਨ ਜੀ ਨੂੰ ਸੂਬਾ ਜਨਰਲ ਸਕੱਤਰ ਅਤੇ ਐਡਵੋਕੇਟ ਵਿਜੈ ਬੱਧਣ ਨੂੰ ਸੂਬਾ ਸਕੱਤਰ ਲਗਾਇਆ। ਕੰਮ ਵੰਡ ਵਿਚ ਸ਼੍ਰੀ ਰਸ਼ਪਾਲ ਸਿੰਘ ਰਾਜੂ ਜੀ ਨੂੰ ਚਾਰ ਜਿੱਲਿਆ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਗੁਰਦਾਸਪੁਰ ਵਿਚ ਤੇ ਵਿਧਾਨ ਸਭਾ ਗੜਸੰਕਰ ਵਿਚ ਸੰਗਠਨ ਦਾ ਕੰਮ ਇੰਚਾਰਜ ਦੇ ਤੌਰ ਤੇ ਦੇਖਣਗੇ।

ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਕਿਸਾਨ ਮੁੱਦਿਆ ਉਪਰ ਪੰਜਾਬ ਵਿੱਚ ਬਸਪਾ ਅੰਦੋਲਨ ਕਰ ਰਹੀ ਜਿਸ ਤਹਿਤ ਫਗਵਾੜਾ ਹੋਸ਼ਿਆਰਪੁਰ ਅੰਮ੍ਰਿਤਸਰ ਬਠਿੰਡਾ ਤੇ ਪਟਿਆਲਾ ਵਿਚ ਵੱਡੇ ਪੰਜ ਰੋਸ਼ ਮਾਰਚ ਤੇ ਪ੍ਰਦਰਸ਼ਨ ਕਰ ਚੁੱਕੀ ਹੈ।

ਸ ਗੜੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਬਸਪਾ ਨੇ ਅਕਤੂਬਰ ਵਿਚ 7 ਹੋਰ ਪ੍ਰੋਗਰਾਮ ਉਲੀਕੇ ਹਨ ਜਿਸ ਵਿਚ 3 ਅਕਤੂਬਰ ਸੰਗਰੂਰ, 9ਅਕਤੂਬਰ ਪਾਇਲ, 20 ਅਕਤੂਬਰ ਖਰੜ, 26 ਅਕਤੂਬਰ ਫਰੀਦਕੋਟ, 28 ਅਕਤੂਬਰ ਜਲੰਧਰ ਅਤੇ 2 ਨਵੰਬਰ ਵਿਖੇ ਵਿਸ਼ਾਲ ਰੋਸ ਮਾਰਚ ਤੇ ਪ੍ਰਦਰਸ਼ਨ ਕੀਤੇ ਜਾਣਗੇ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਮੰਡਲ ਕਮਿਸਨ ਰਿਪੋਰਟ ਲਾਗੂ ਕਰਾਉਣਾ ਤੇ ਕਿਸਾਨ ਬਿੱਲ ਰੱਦ ਕਰਾਉਣ ਹਿਤ ਬਸਪਾ ਸੜਕ ਉਪਰ ਨਿਰੰਤਰ ਸੰਘਰਸ਼ ਕਰ ਰਹੀ ਹੈ।

ਇਸ ਮੌਕੇ ਡਾ ਨਛੱਤਰ ਪਾਲ , ਸਵਰਨ ਸਿੰਘ ਕਲਿਆਣ, ਬਲਵਿੰਦਰ ਕੁਮਾਰ, ਰਾਜਿੰਦਰ ਰੀਹਲ, ਜੋਗਾ ਸਿੰਘ ਪਨੋਂਦੀਆਂ, ਰਮੇਸ਼ ਕੋਲ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੱਡੀ, ਲਾਲ ਸਿੰਘ ਸੁਲਹਾਣੀ, ਗੁਰਮੇਲ ਚੁੰਬਰ, ਰਾਜਾ ਰਾਜਿੰਦਰ ਸਿੰਘ, ਬਲਦੇਵ ਮਹਿਰਾ, ਰੋਹਿਤ ਖੋਖਰ, ਪਰਮਜੀਤ ਮੱਲ, ਡਾ ਜਸਪ੍ਰੀਤ, ਤੀਰਥ ਰਾਜਪੁਰਾ ਆਦਿ ਨੇ ਵੀ ਅਪਣੇ ਵਿਚਾਰ ਰਖੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION