35.6 C
Delhi
Tuesday, April 23, 2024
spot_img
spot_img

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਮਰੀਜ਼ਾਂ ਦਾ 127.66 ਕਰੋੜ ਰੁਪਏ ਦਾ ਇਲਾਜ ਕੀਤਾ: ਬਲਬੀਰ ਸਿੱਧੂ

ਐਸ.ਏ.ਐਸ. ਨਗਰ, 12 ਜਨਵਰੀ, 2020:

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਵੱਕਾਰੀ ਸਰਬੱਤ ਸਿਹਤ ਬੀਮਾ ਯੋਜਨਾ ਆਪਣੀ ਸਫ਼ਲਤਾ ਨਾਲ ਨਵੇਂ ਮੁਕਾਮ ਸਿਰਜ ਰਹੀ ਹੈ। ਇਸ ਤਹਿਤ ਹੁਣ ਤੱਕ ਤਕਰੀਬਨ 1,11,685 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਸੂਬੇ ਦੀ 75 ਫੀਸਦੀ ਆਬਾਦੀ ਦੇ ਇਸ ਯੋਜਨਾ ਤਹਿਤ ਕਾਰਡ ਬਣ ਚੁੱਕੇ ਹਨ।

ਉਨਾਂ ਦੱਸਿਆ ਕਿ ਰਾਜ ਦੇ 662 ਹਸਪਤਾਲਾਂ ਨੂੰ ਇਸ ਸਕੀਮ ਤਹਿਤ ਇਲਾਜ ਲਈ ਸੂਚੀਬੱਧ ਕੀਤਾ ਗਿਆ ਹੈ। ਉਨਾਂ ਖੁਲਾਸਾ ਕੀਤਾ ਕਿ ਹੁਣ ਤੱਕ ਮਰੀਜ਼ਾਂ ਦਾ 127.66 ਕਰੋੜ ਰੁਪਏ ਦਾ ਇਲਾਜ ਕਰ ਕੇ ਲਾਭ ਪਹੁੰਚਾਇਆ ਜਾ ਚੁੱਕਾ ਹੈ।

ਪਿੰਡ ਸਨੇਟਾ ਵਿੱਚ ਕਰਵਾਏ ਸਮਾਗਮ ਦੌਰਾਨ ਮੁਹਾਲੀ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ਉਤੇ ਯੋਜਨਾਬੱਧ ਵਿਕਾਸ ਕਰਵਾਇਆ ਜਾ ਰਿਹਾ ਹੈ। ਪਿੰਡਾਂ ਵਿੱਚ ਜਿੱਥੇ ਸਾਰੀਆਂ ਗਲੀਆਂ-ਨਾਲੀਆਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਸੰਪਰਕ ਸੜਕਾਂ ਦੀ ਨੁਹਾਰ ਬਦਲ ਦਿੱਤੀ ਗਈ ਹੈ।

ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਦੱਸਦਿਆਂ ਸ. ਸਿੱਧੂ ਨੇ ਕਿਹਾ ਕਿ ਵਿਕਾਸ ਕਾਰਜ ਬਿਨਾਂ ਕਿਸੇ ਪੱਖਪਾਤ ਤੇ ਧੜੇਬੰਦੀ ਤੋਂ ਉਪਰ ਉੱਠ ਕੇ ਕਰਵਾਏ ਜਾ ਰਹੇ ਹਨ। ਕਿਸੇ ਵੀ ਪਿੰਡ ਦੀ ਕੋਈ ਵੀ ਗਲੀ ਤੇ ਨਾਲੀ ਕੱਚੀ ਨਹੀਂ ਰਹਿਣ ਦਿੱਤੀ ਜਾਵੇਗੀ, ਫਿਰ ਚਾਹੇ ਉਸ ਗਲੀ ਦੇ ਲੋਕਾਂ ਦਾ ਸਬੰਧ ਕਿਸੇ ਵੀ ਪਾਰਟੀ ਨਾਲ ਹੋਵੇ।

ਉਨਾਂ ਆਮ ਲੋਕਾਂ ਨੂੰ ਵੀ ਧੜੇਬੰਦੀ ਤੋਂ ਉਪਰ ਉੱਠ ਕੇ ਭਾਈਚਾਰਕ ਸਾਂਝ ਵਧਾਉਣ ਲਈ ਕਿਹਾ। ਸ. ਸਿੱਧੂ ਨੇ ਪਿੰਡ ਸਨੇਟਾ ਦੀ ਰਵੀਦਾਸ ਧਰਮਸ਼ਾਲਾ ਲਈ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਅਤੇ ਪਿੰਡ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਬਣਾਉਣ ਲਈ ਟਿੳੂਬਵੈੱਲ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

‘ਸਾਡਾ ਪੰਜਾਬ, ਤੰਦਰੁਸਤ ਪੰਜਾਬ’ ਦਾ ਅਹਿਦ ਦੁਹਰਾਉਂਦਿਆਂ ਸ. ਸਿੱਧੂ ਨੇ ਕਿਹਾ ਕਿ ਰਾਜ ਦੇ ਹਸਪਤਾਲਾਂ ਵਿੱਚ ਨਸ਼ਾ ਮੁਕਤ ਕਰਨ ਲਈ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਿਲਾਵਟਖੋਰੀ ਨੂੰ ਨੱਥ ਪਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲੈਣ ਦੀ ਮੁਹਿੰਮ ਵੀ ਤੇਜ਼ ਕੀਤੀ ਗਈ ਹੈ।

ਇਸ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਟਿੳੂਬਵੈੱਲ ਦੇ ਕੰਮ ਉਤੇ ਕੁੱਲ 28 ਲੱਖ ਰੁਪਏ ਦੀ ਲਾਗਤ ਆਏਗੀ। ਇਸ ਨਾਲ ਪਿੰਡ ਦੀ ਵੱਡੀ ਗਿਣਤੀ ਆਬਾਦੀ ਨੂੰ ਲਾਭ ਮਿਲੇਗਾ।

ਉਨਾਂ ਦੱਸਿਆ ਕਿ ਸਨੇਟਾ ਤੋਂ ਗਡਾਣਾ ਤੇ ਢੇਲਪੁਰ ਨੂੰ ਜਾਂਦੀ ਸੜਕ ਅਤੇ ਦੈੜੀ ਤੋਂ ਨਗਾਰੀ, ਗੀਗੇਮਾਜਰਾ ਤੇ ਮੀਢੇਮਾਜਰਾ ਨੂੰ ਜਾਂਦੀ ਸੜਕ ਨੂੰ 18 ਫੁੱਟ ਚੌੜੀ ਕਰਨ ਦੀ ਤਜਵੀਜ਼ ਹੈ। ਇਹ ਮਾਮਲਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਕਿ ਇਸ ਉਤੇ ਛੇਤੀ ਕਾਰਵਾਈ ਹੋਵੇ।

ਇਸ ਮੌਕੇ ਮੈਂਬਰ ਜ਼ਿਲਾ ਪ੍ਰੀਸ਼ਦ ਠੇਕੇਦਾਰ ਮੋਹਨ ਸਿੰਘ ਬਠਲਾਣਾ, ਬੀ.ਡੀ.ਪੀ.ਓ. ਹਿਤੇਨ ਕਪਿਲਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ, ਗੁਰਧਿਆਨ ਸਿੰਘ ਦੁਰਾਲੀ, ਜੀ.ਐਸ. ਰਿਆੜ, ਚੌਧਰੀ ਰਿਸ਼ੀਪਾਲ ਸਨੇਟਾ, ਸਰਪੰਚ ਗੋਬਿੰਦਗੜ ਰਾਮੇਸ਼ਵਰ, ਪੰਚ ਬੰਤ ਸਿੰਘ, ਪੰਚ ਬਹਾਦਰ ਸਿੰਘ, ਪੰਚ ਨਿਰਮਲ ਸਿੰਘ ਅਤੇ ਹੈਪੀ ਗੋਬਿੰਦਗੜ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION