35.1 C
Delhi
Friday, March 29, 2024
spot_img
spot_img

‘ਸਰਬੱਤ ਦਾ ਭਲਾ ਟਰਸਟ’ ਨੇ ਸੀ.ਜੇ.ਐਮ.ਅਦਾਲਤ ਵਿਚ ਆਰ.ਉ. ਲਗਵਾਇਆ

ਫਿਰੋਜ਼ਪੁਰ, 16 ਜੁਲਾਈ, 2019 –

ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦੀ ਗਤੀਸ਼ੀਲ ਅਗਵਾਈ ਅਧੀਨ ਚੱਲ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜਿਲ੍ਹਾ ਫਿਰੋਜ਼ਪੁਰ ਇਕਾਈ ਵੱਲੋਂ ਅੱਜ ਸੀ ਜੀ ਐਮ ਫਿਰੋਜ਼ਪੁਰ ਸ: ਅਮਨਪ੍ਰੀਤ ਸਿੰਘ ਦੀ ਅਦਾਲਤ ਵਿੱਚ 50 ਲੀਟਰ ਪ੍ਰਤੀ ਘੰਟਾ ਦੀ ਸਮਰੱਥਾ ਵਾਲਾ ਵੱਡਾ ਆਰ ਦਾਨ ਵਜੋਂ ਲਗਾਇਆ।

ਮੋਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਸ: ਹਰਜਿੰਦਰ ਸਿੰਘ ਕਤਨਾ ਅਤੇ ਜਨਰਲ ਸਕੱਤਰ ਸੰਦੀਪ ਖੁੱਲਰ ਨੇ ਕਿਹਾ ਕਿ ਪੰਜਾਬ ਅਤੇ ਖਾਸ ਕਰਕੇ ਸਰਹੱਦੀ ਇਲਾਕਿਆਂ ਦਾ ਪੀਣ ਵਾਲਾ ਪਾਣੀ ਬਹੁਤ ਜਹਿਰੀਲਾ ਹੁੰਦਾ ਜਾ ਰਿਹਾ ਹੈ ਤੇ ਇਥੋਂ ਦੇ ਵਸਨੀਕ ਇਹ ਜਹਿਰੀਲਾ ਪਾਣੀ ਪੀ ਕੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਪੀਣ ਲਈ ਸਾਫ ਪਾਣੀ ਦੇਣ ਲਈ ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਆਰ ਓ ਸਿਸਟਮ ਲਗਾਏ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਸੰਸਥਾ ਵੱਲੋਂ ਇਸ ਦਫ਼ਤਰ ਵਿੱਚ ਨਵਾਂ ਆਰ ਓ ਸਿਸਟਮ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਹੋਰ ਕਿਹਾ ਕਿ ਮਾੜੇ ਪਾਣੀ ਵਾਲੇ ਸਕੂਲਾਂ ਦੇ ਪ੍ਰਬੰਧਕ ਆਪਣੇ ਸਕੂਲ ਦੀ ਪਾਣੀ ਦੀ ਟੈਸਟ ਰਿਪੋਰਟ ਲੈ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਸੰਸਥਾ ਵੱਲੋਂ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੂੰ ਤਿੰਨ, ਸਿਵਲ ਹਸਪਤਾਲ ਗੁਰੂਹਰਸਹਾਏ , ਸਰਕਾਰੀ ਹਾਈ ਸਕੂਲ ਰਟੋਲ ਰੋਹੀ , ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਅਤੇ ਸਰਕਾਰੀ ਮਿਡਲ ਸਕੂਲ ਚੱਬਾ ਨੂੰ ਇੱਕ ਇੱਕ ਆਰ ਓ ਦਿੱਤਾ ਜਾ ਚੁੱਕਾ ਹੈ ਅਤੇ ਇੰਨ੍ਹਾਂ ਆਰ ਓ ਦਾ ਉਦਘਾਟਨ ਮਾਨਯੋਗ ਡਾ ਐਸ ਪੀ ਸਿੰਘ ਓਬਰਾਏ ਜੀ ਵੱਲੋਂ ਜਲਦੀ ਕੀਤਾ ਜਾਵੇਗਾ ।

ਇਸ ਮੋਕੇ ਸੰਸਥਾ ਦੇ ਬਲਾਕ ਪ੍ਰਧਾਨ ਗੁਰੂ ਹਰਸਹਾਏ ਸ: ਬਲਜਿੰਦਰ ਸਿੰਘ ਰੂਪਰਾਏ ਨੇ ਇਸ ਨੇਕ ਕਾਰਜ ਲਈ ਮਾਨਵਤਾ ਦੇ ਮਸੀਹਾ ਡਾ ਐਸ ਪੀ ਸਿੰਘ ਓਬਰਾਏ ਅਤੇ ਸਰਬੱਤ ਦਾ ਭਲਾ ਟਰੱਸਟ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਇਸ ਮੋਕੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਗਗਨ ਕਲਸੀ, ਸ੍ਰੀ ਬਲਵਿੰਦਰ ਪਾਲ ਸ਼ਰਮਾਂ ਫਿਰੋਜ਼ਪੁਰ ਚੈਅਰਮੈਨ, ਸ੍ਰੀ ਪ੍ਰੇਮ ਸ਼ਰਮਾਂ ਫਿਰੋਜ਼ਪੁਰ ਪ੍ਰਧਾਨ , ਸ੍ਰੀ ਦੇਵੀ ਦਾਸ ਦਫਤਰ ਦਾ ਸਟਾਫ ਪਸਪਿੰਦਰ ਪਾਲ ਸਿੰਘ , ਗੁਰਦਰਸ਼ਨ ਸਿੰਘ,ਰਣਦੀਪ ਸਿੰਘ,ਸੰਜੀਵ ਕੁਮਾਰ, ਸਿਮਰਨ ,ਮਨਪ੍ਰੀਤ ਸਿੰਘ ਅਤੇ ਟਰੱਸਟ ਮੈਂਬਰ ਮੋਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION