36.1 C
Delhi
Friday, March 29, 2024
spot_img
spot_img

ਸਰਨਾ ਦੇ ਪੁਰਾਣੇ ਸਾਥੀ ਮਨਜੀਤ ਸਿੰਘ ਰੇਖ਼ੀ ਅਤੇ ਹੋਰ ਜੀ.ਕੇ. ਦੀ ‘ਜਾਗੋ’ ਵਿੱਚ ਸ਼ਾਮਲ

ਯੈੱਸ ਪੰਜਾਬ
ਨਵੀਂ ਦਿੱਲੀ, 12 ਫਰਵਰੀ, 2021 –
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਮਨਜੀਤ ਸਿੰਘ ਰੇਖੀ ਅਤੇ ਇਲਾਕੇ ਦੀ ਮੁੱਖ ਸ਼ਖ਼ਸੀਅਤਾਂ ਹਰਪ੍ਰੀਤ ਸਿੰਘ ਕੋਹਲੀ ਅਤੇ ਕੁੰਵਰ ਸਿੰਘ ਆਨੰਦ ਆਪਣੇ ਸੈਂਕੜੇ ਸਾਥੀਆਂ ਨਾਲ ਵੀਰਵਾਰ ਨੂੰ ਜਾਗੋ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਸਰਨਾ ਤੋਂ ਦਿੱਲੀ ਕਮੇਟੀ ਮੈਂਬਰ ਰਹੇ ਰੇਖੀ ਦੀ ਪਛਾਣ ਸਿੱਖਿਆ ਦੇ ਖੇਤਰ ਵਿੱਚ ਵੱਡੇ ਕਾਰਜ ਕਰਨ ਵਾਲੇ ਸ਼ਖ਼ਸ ਦੇ ਤੌਰ ਉੱਤੇ ਜਾਣੀ ਜਾਂਦੀ ਹੈ।

ਮਾਡਲ ਟਾਊਨ ਵਾਰਡ ਵਿਖੇ ਹੋਈ ਮੀਟਿੰਗ ਦੌਰਾਨ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਿੱਖਾਂ ਦੀ ਵਿਸ਼ਾਲ ਸਭਾ ਨੂੰ ਸੰਬੋਧਿਤ ਕਰਦੇ ਹੋਏ 26 ਜਨਵਰੀ 2021 ਦੇ ਬਾਅਦ ਸਿੱਖਾਂ ਵਿੱਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਦੇ ਬਾਅਦ ਜਾਗੋ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦਾ ਪ੍ਰਮੁੱਖਤਾ ਨਾਲ ਹਵਾਲਾ ਦਿੱਤਾ।

ਜੀਕੇ ਨੇ ਦਾਅਵਾ ਕੀਤਾ ਕਿ ਲਾਲ ਕਿਲ੍ਹਾ ਹਿੰਸਾ ਦੇ ਬਾਅਦ ਜਦੋਂ ਸਿੱਖ ਭਾਈਚਾਰਾ ਕਿਸੇ ਅਣਹੋਣੀ ਦੀ ਆਮਦ ਨੂੰ ਮਹਿਸੂਸ ਕਰ ਰਿਹਾ ਸੀ, ਤਾਂ ਕੇਵਲ ਜਾਗੋ ਪਾਰਟੀ ਹੀ ਜ਼ਮੀਨ ਉੱਤੇ ਸ਼ਰਾਰਤੀ ਅਤੇ ਅਰਾਜਕ ਤੱਤਾਂ ਖ਼ਿਲਾਫ਼ ਕਾਨੂੰਨੀ ਰਾਹ ਦਾ ਇਸਤੇਮਾਲ ਕਰ ਰਹੀ ਸੀ। ਉਹ ਵੀ ਤਦ ਜਦੋਂ ਆਪਣੇ ਆਪ ਨੂੰ ਸਿੱਖਾਂ ਦਾ ਰਖਵਾਲੇ ਦੱਸਣ ਵਾਲੇ ਕਥਿਤ ਆਗੂ 26 ਅਤੇ 27 ਜਨਵਰੀ ਨੂੰ ਆਪਣੇ ਘਰਾਂ ਵਿੱਚ ਦੁਬਕ ਕੇ ਬੈਠ ਗਏ ਸਨ।

ਜੀਕੇ ਨੇ ਕਿਹਾ ਕਿ ਜੇਕਰ ਕਿਸੇ ਸ਼ਰਾਰਤੀ ਤੱਤ ਨੇ ਨਿਸ਼ਾਨ ਸਾਹਿਬ ਨੂੰ ਅੱਗ ਲਗਾਈ, ਵੱਡੇ ਨਿੱਜੀ ਹਿੰਦੀ ਟੀਵੀ ਚੈਨਲ ਆਜਤਕ ਨੇ ਸਿੱਖਾਂ ਵੱਲੋਂ ਰਾਮ ਮੰਦਿਰ ਦੀ ਝਾਕੀ ਤੋੜਨ ਦੀ ਸਚਾਈ ਰਹਿਤ ਕਾਲਪਨਿਕ ਖ਼ਬਰ ਚਲਾਈ ਜਾਂ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਨੂੰ ਟਵਿੱਟਰ ਉੱਤੇ ਆਤੰਕੀ ਅਤੇ ਖਾਲਿਸਤਾਨੀ ਦੱਸਿਆ, ਤਾਂ ਇਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਜਾਗੋ ਦੇ ਇਲਾਵਾ ਕੋਈ ਅੱਗੇ ਨਹੀਂ ਆਇਆ।

ਪੁਲਿਸ ਨੂੰ ਸ਼ਿਕਾਇਤ ਦੇਣ ਦੇ ਤੁਰੰਤ ਬਾਅਦ ਨਿਸ਼ਾਨ ਸਾਹਿਬ ਨੂੰ ਅੱਗ ਲਗਾਉਣ ਵਾਲੇ ਦੋਸ਼ੀਆਂ ਦੀ ਪਛਾਣ ਹੋ ਗਈ, ਆਜਤਕ ਨੂੰ ਦਿੱਲੀ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਅਤੇ ਟਵਿੱਟਰ ਨੂੰ ਕੰਗਨਾ ਦਾ ਟਵਿੱਟਰ ਖਾਤਾ ਬੰਦ ਕਰਨ ਦਾ ਕਾਨੂੰਨੀ ਨੋਟਿਸ ਦੇਣ ਦੇ ਬਾਅਦ ਟਵਿੱਟਰ ਨੇ ਕੰਗਨਾ ਦੇ ਵਿਵਾਦਿਤ ਟਵੀਟ ਹਟਾ ਦਿੱਤੇ।

ਜਿਸ ਦੇ ਬਾਅਦ ਕੰਗਨਾ ਨੇ ਟਵਿੱਟਰ ਛੱਡਣ ਦਾ ਐਲਾਨ ਕਰਦੇ ਹੋਏ ਕੂ-ਐਪ ਉੱਤੇ ਜਾਣ ਦਾ ਐਲਾਨ ਕਰ ਦਿੱਤਾ। ਜੀਕੇ ਨੇ ਸੰਗਤ ਤੋਂ ਪੁੱਛਿਆ ਕਿ ਜਾਗੋ ਨੇ ਜਿਸ ਕਾਨੂੰਨੀ ਇਲਾਜ ਦਾ ਇਸਤੇਮਾਲ ਕੀਤਾ, ਉਸ ਰਸਤੇ ਉੱਤੇ ਚਲਨ ਦੀ ਹੋਰ ਸਿੱਖ ਨੇਤਾ ਆਪਣੇ ਅੰਦਰ ਹਿੰਮਤ ਕਿਉਂ ਨਹੀਂ ਜਗਾ ਪਾਏ ?

ਜੀਕੇ ਨੇ ਕਿਹਾ ਕਿ ਕੰਮ ਕਰਨ ਅਤੇ ਕੰਨ ਭਰਨ ਵਿੱਚ ਬਹੁਤ ਅੰਤਰ ਹੈ, ਬਾਕੀਆਂ ਨੂੰ ਸ਼ਾਇਦ ਲੱਗਦਾ ਸੀ ਕਿ ਉਨ੍ਹਾਂ ਦਾ ਕੰਮ ਕੇਵਲ ਕੰਨ ਭਰਨ ਅਤੇ ਸੋਸ਼ਲ ਮੀਡੀਆ ਉੱਤੇ ਝੂਠ ਬੋਲਣ ਨਾਲ ਚੱਲ ਜਾਵੇਗਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਸਮਾਜਿਕ ਕਾਰਕੁਨ ਜਸਵਿੰਦਰ ਕੌਰ ਨੇ ਆਪਣੇ ਵਿਚਾਰ ਰੱਖਦੇ ਹੋਏ ਵਿਰੋਧੀਆਂ ਉੱਤੇ ਤਗੜੇ ਸ਼ਬਦੀ ਹਮਲੇ ਕੀਤੇ। ਸਟੇਜ ਦੀ ਸੇਵਾ ਜਾਗੋ ਦੇ ਮੁੱਖ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਨਿਭਾਈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION