26.7 C
Delhi
Friday, April 19, 2024
spot_img
spot_img

ਸਰਕਾਰ ਬਨਾਉਣੀ ਦੂਰ, BJP ਨੇ Bengal ’ਚ 100 ਦਾ ਅੰਕੜਾ ਨਹੀਂ ਟੱਪਣਾ: Prashant Kishor ਦਾ ਵੱਡਾ ਦਾਅਵਾ

ਯੈੱਸ ਪੰਜਾਬ
ਕੋਲਕਾਤਾ, 21 ਦਸੰਬਰ, 2020:
ਦੇਸ਼ ਦੇ ਨਾਮਵਰ ਚੋਣ ਨੀਤੀਕਾਰ ਅਤੇ ਅਗਾਾਮੀ ਪੱਛਮੀ ਬੰਗਾਲ ਚੋਣਾਂ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਨਾਮੂਲ ਕਾਂਗਰਸ ਦੇ ਚੋਣ ਨੀਤੀਘਾੜੇ ਸ੍ਰੀ ਪਸ਼ਾਂਤ ਕਿਸ਼ੋਰ ਨੇ ਅੱਜ ਇਕ ਵੱਡਾ ਦਾਅਵਾ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ, ਜੋ ਪੱਛਮੀ ਬੰਗਾਲ ਦੀਆਂ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਕਰ ਰਹੀ ਹੈ, ਨੂੰ 100 ਦਾ ਅੰਕੜਾ ਪਾਰ ਕਰਨ ਲਈ ਵੀ ਸੰਘਰਸ਼ ਕਰਨਾ ਹੋਵੇਗਾ।

ਇਹ ਦਾਅਵਾ ਅੱਜ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਟਵਿੱਟਰ ਖ਼ਾਤੇ ਰਾਹੀਂ ਕੀਤੇ ਟਵੀਟ ਰਾਹੀਂ ਕੀਤਾ। ਭਾਜਪਾ ਦੇ ਕੌਮੀ ਆਗੂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਬੰਗਾਲ ਦੌਰੇ ਤੋਂ ਬਾਅਦ ਆਏ ਇਸ ਵਿਸ਼ੇਸ਼ ਟਵੀਟ ਵਿੱਚ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ‘ਸਮਰਥਨ ਵਿੱਚ ਆਏ ਮੀਡੀਆ ਦੇ ਇਕ ਹਿੱਸੇ ਵੱਲੋਂ ਇਸ ਬਾਬਤ ਖੜ੍ਹੀ ਕੀਤੀ ਜਾ ਰਹੀ ‘ਹਾਈਪ’ ਦੇ ਉਲਟ ਹਕੀਕਤ ਇਹ ਹੈ ਕਿ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ 100 ਦਾ ਅੰਕੜਾ ਪਾਰ ਕਰਨਾ ਵੀ ਔਖ਼ਾ ਹੋਵੇਗਾ।

ਇਸ ਟਵੀਟ ਦੇ ਹੇਠਾਂ ਹੀ ਦਿੱਤੇ ਵਿਸ਼ੇਸ਼ ਨੋਟ ਵਿੱਚ ਸ੍ਰੀ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ‘ਲੋਕ ਮੇਰੇ ਇਸ ਟਵੀਟ ਨੂੰ ‘ਸੇਵ’ ਕਰ ਲੈਣ ਅਤੇ ਜੇ ਭਾਜਪਾ ਦਾ ਪ੍ਰਦਰਸ਼ਨ ਮੇਰੇ ਕਹੇ ਦੇ ਉਲਟ ਚੰਗਾ ਰਿਹਾ ਤਾਂ ਮੈਂ ਟਵਿੱਟਰ ਛੱਡ ਦੇਵਾਂਗਾ। ਅੰਗਰੇਜ਼ੀ ਵਿੱਚ ਆਏ ਇਸ ਟਵੀਟ ਦਾ ਮਤਲਬ ਉਂਜ ਤਾਂ ਸਪਸ਼ਟ ਹੈ ਕਿ ਇਹ ਇਕ ਮੰਨੇ ਪ੍ਰਮੰਨੇ ਚੋਣ ਨੀਤੀਘਾੜੇ ਦਾ ਚੁਣੌਤੀਪੂਰਨ ਟਵੀਟ ਹੈ ਪਰ ਇਹ ਸਪਸ਼ਟ ਨਹੀਂ ਹੈ ਕਿ ਥਾਂ ਛੱਡ ਦੇਣ ਦਾ ਮਤਲਬ ਕੀ ਟਵਿੱਟਰ ਛੱਡ ਦੇਣਾ ਹੈਜਾਂ ਫ਼ਿਰ ਉਹ ਨੀਤੀਘਾੜੇ ਵਜੋਂ ਭੂਮਿਕਾ ਹੀ ਛੱਡ ਦੇਣ ਦੀ ਗੱਲ ਕਹਿ ਰਹੇ ਹਨ।

ਸ੍ਰੀ ਕਿਸ਼ੋਰ ਦੀ ਇਹ ਟਿੱਪਣੀ ਭਾਜਪਾ ਲਈ ਕਾਫ਼ੀ ਸਖ਼ਤ ਹੈ ਕਿਉਂਕਿ ਇਹ ਸ੍ਰੀ ਅਮਿਤ ਸ਼ਾਹ ਦੇ ਉਸ ਦੌਰੇ ਤੋਂ ਬਾਅਦ ਆਈ ਹੈ ਜਿਸ ਰਾਹੀਂ ਉਤਸ਼ਾਹਿਤ ਭਾਜਪਾ ਬੰਗਾਲ ਦਾ ਕਿਲਾ ਜਿੱਤਣ ਦੇ ਸੁਫ਼ਨੇ ਸਜਾ ਰਹੀ ਹੈ।

ਸ੍ਰੀ ਕਿਸ਼ੋਰ ਦੇ ਇਸ ਟਵੀਟ ਤੋਂ ਬਾਅਦ ਆਪਣਾ ਪ੍ਰਤੀਕਰਦ ਦਿੰਦਿਆਂ ਭਾਜਪਾ ਦੇ ਪੱਛਮੀ ਬੰਗਾਲ ਇੰਚਾਰਜ ਸ੍ਰੀ ਕੈਲਾਸ਼ ਵਿਜੇਵਰਗੀਆ ਨੇ ਸ੍ਰੀ ਪ੍ਰਸ਼ਾਂਤ ਕਿਸ਼ੋਰ ’ਤੇ ਪਲਟ ਵਾਰ ਕਰਦਿਆਂ ਕਿਹਾ ਕਿ ਭਾਜਪਾ ਦੀ ਪੱਛਮੀ ਬੰਗਾਲ ਵਿੱਚ ਆਈ ਸੁਨਾਮੀ ਨੂੰ ਵੇਖ਼ਦਿਆਂ ਉਹ ਇਹ ਕਹਿ ਸਕਦੇ ਹਨ ਕਿ ਬੰਗਾਲ ਦੇ ਚੋਣ ਨਤੀਜਿਆਂ ਮਗਰੋਂ ਦੇਸ਼ ਇਕ ਚੋਣ ਨੀਤੀਘਾੜੇ ਤੋਂ ਵਾਂਝਾ ਹੋ ਜਾਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION