35.1 C
Delhi
Thursday, April 25, 2024
spot_img
spot_img

ਸਰਕਾਰ ਨਾਲ ਗੱਲਬਾਤ ਕਰਨ ਆਏ ਕਿਸਾਨਾਂ ਲਈ ਲੰਗਰ ਲੈ ਕੇ ਪੁੱਜੇ ਸਿਰਸਾ, ਕਿਹਾ ਦਿੱਲੀ ਕਮੇਟੀ ਕਿਸਾਨਾਂ ਦੇ ਨਾਲ

ਯੈੱਸ ਪੰਜਾਬ
ਨਵੀਂ ਦਿੱਲੀ, 30 ਦਸੰਬਰ, 2020 –
ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਵਿਗਿਆਨ ਭਵਨ ਪੁੱਜੇ ਕਿਸਾਨਾਂ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਖੁਦ ਲੰਗਰ ਲੈ ਕੇ ਵਿਗਿਆਨ ਪੁੱਜੇ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਦਿੱਲੀ ਦੇ ਸਿੱਖਾਂ ਦੀ ਚੁਣੀ ਹੋਈ ਸੰਸਥਾ ਹੈ, ਉਹ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਅਤੇ ਹਮੇਸ਼ਾ ਡੱਟ ਕੇ ਖੜੀ ਰਹੇਗੀ। ਉਹਨਾਂ ਕਿਹਾ ਕਿ ਸਾਡਾ ਮਕਸਦ ਹੈ ਕਿ ਸਾਡੇ ਕਿਸਾਨਾ ਭਰਾਵਾਂ ਦੀ ਜਿੱਤ ਹੋਵੇ।

ਸਵਾਲਾਂਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਪਹਿਲਾਂ ਦੀਆਂ ਮੀਟਿੰਗਾਂ ਇਸ ਵਾਸਤੇ ਬੇਨਤੀਜਾ ਰਹੀ ਕਿਉਕਿ ਸਰਕਾਰ ਨੇ ਅੜਿਅਲ ਰਵੱਈਆ ਰੱਖਿਆ ਹੋਇਆ ਸੀ। ਉਹਨਾਂ ਕਿਹਾ ਕਿ ਸਰਕਾਰ ਪਹਿਲਾਂ ਹੀ ਡਰ ਗਈ ਹੈ ਜੋ ਸਮਝ ਗਈ ਹੈ ਕਿ ਕਿਸਾਨ ਅੰਦੋਲਨ ਦੀ ਗੱਲ ਸਾਰੀ ਦੁਨੀਆਂ ਵਿਚ ਚਲੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਅੰਦਰ ਉਹ ਲੋਕ ਪਹੁੰਚ ਗਏ ਹਨ ਜੋ ਕਦੇ ਸਰਕਾਰ ਨੇ ਕਲਪਨਾ ਵੀ ਨਹੀਂ ਕੀਤੀ ਸੀ।

ਸ੍ਰੀ ਸਿਰਸਾ ਨੇ ਕਿਹਾ ਕਿ ਜੋ ਕਾਨੂੰਨ ਸਰਕਾਰ ਨੇ ਬਣਾਏ ਹਨ, ਉਹ ਅਸਲ ਵਿਚ ਪੂੰਜੀਪਤੀਆਂ ਨੇ ਬਣਵਾਏ ਹਨ ਤੇ ਇਹ ਪੂੰਜੀਪਤੀਆਂ ਲਈ ਬਣਾਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਪੂੰਜੀਪਤੀਆਂ ਨੇਕਾਨੂੰਨ ਆਉਣ ਤੋਂ ਪਹਿਲਾਂ ਹੀ ਤਿਆਰੀ ਕਰ ਲਈ ਸੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਨਾ ਤਾਂ ਇਹ ਕਾਨੂੰਨ ਮੰਗੇਸਨ ਤੇ ਨਾ ਹੀ ਇਹ ਕਿਸਾਨਾਂ ਨੂੰ ਪ੍ਰਵਾਨ ਹਨ।

ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਸਿਰਸਾ ਨੈ ਕਿਹਾ ਕਿ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਨੇ ਹਮੇਸ਼ਾ ਅੱਗੇ ਵੱਧ ਕੇਦੇਸ਼ ਦੀ ਲੜਾਈ ਲੜੀ ਹੈ, ਭਾਵੇਂ ਉਹ ਆਜ਼ਾਦੀ ਦੀ ਲੜਾਈ ਹੋਵੇਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਦੀ ਗੱਲ ਹੋਵੇ।

ਉਹਨਾਂ ਕਿਹਾ ਕਿ ਜਿਹੜੇ ਸਾਨੂੰ ਖਾਲਿਸਤਾਨੀ ਆਖਦੇ ਹਨ, ਅਸਲ ਵਿਚ ਉਹ ਖੁਦ ਹੀ ਦੇਸ਼ ਪ੍ਰਸਤ ਨਹੀਂ ਹਨ। ਉਹਨਾਂ ਕਿਹਾ ਕਿ ਅਸਲ ਵਿਚ ਇਹ ਸਭ ਹੱਥਕੰਡੇ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਅਪਣਾਏ ਗਏ ਜੋ ਮੂਧੇ ਮੂੰਹ ਡਿੱਗੇ ਹਨ।

ਉਹਨਾਂ ਕਿਹਾ ਕਿ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਤਾਂ ਪੰਜਾਬੀ ਕਿਸਾਨਾਂ ਨੇ ਹੀ ਦੇਸ਼ ਨੂੰ ਅਨਾਜ ਵਿਚ ਆਤਮ ਨਿਰਭਰ ਬਣਾਇਆ ਸੀ। ਉਹਨਾਂ ਕਿਹਾ ਕਿ ਲਾਕ ਡਾਊਨ ਵਿਚ ਜੋ ਲੰਗਰ ਲਗਾਉਣ ਵਾਸਤੇ ਸਰਦਾਰ ਦੇਵਨੇ ਸਨ ਅੱਜ ਉਹਨਾਂ ਨੂੰ ਦੈਂਤ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਦਾਰ ਤਾਂ ਸਵੇਰੇ ਅਰਦਾਸ ਹੀ ਸਰਬੱਤ ਦੇ ਭਲੇ ਦੀ ਕਰਦਾ ਹੈ,ਉਸਨੂੰ ਕੋਈ ਦੇਸ਼ ਵਿਰੋਧੀ ਦੱਸੇ ਤਾਂ ਅਜਿਹੇ ਅਨਸਰਾਂ ’ਤੇ ਹੀ ਲਾਹਨਤ ਹੈ।

ਉੱਤਰਾਖੰਡ ਪੁਲਿਸ ਵੱਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਸ੍ਰੀ ਸਿਰਸਾ ਨੇ ਦੱਸਿਆ ਕਿ ਉਥੋਂ ਦੀ ਪੁਲਿਸ ਦਿੱਲੀ ਆਏ ਕਿਸਾਨਾਂ ਦੇ ਘਰਾਂ ਵਿਚ ਛਾਪੇਮਾਰੀ ਕਰ ਰਹੀ ਹੈ ਤੇ ਸਾਡੇ ਵਕੀਲ ਸਤਨਾਮ ਸਿੰਘ ਦੇ ਘਰ ਵੀ ਸਵੇਰੇਤੜਕੇ ਹੀ ਪੁਲਿਸ ਨੇ ਛਾਪਾ ਮਾਰਿਆ ਸੀ।

ਉਹਨਾਂ ਕਿਹਾ ਕਿ ਮੈਂ ਉਥੇ ਦੇ ਆਈ ਜੀ ਨੂੰ ਸਪਸ਼ਟ ਕਹਿ ਦਿੱਤਾ ਹੈ ਕਿ ਜੇਕਰ ਸਾਡੇ ਕਿਸਾਨ ਭਰਾਵਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਅਸੀਂ ਮੁੜ ਉਥੇ ਆਉਣ ਲਈ ਮਜਬੂਰ ਹੋਵਾਂਗੇ ਤੇ ਸਰਕਾਰ ਤੇ ਪੁਲਿਸ ਖਿਲਾਫ ਸੰਘਰਸ਼ ਵਿੱਢਾਂਗੇ। ਉਹਨਾਂ ਕਿਹਾ ਕਿ ਲੋਕਤੰਤਰ ਵਿਚ ਸੰਘਰਸ਼ ਕਰਨਾ ਸਾਡਾ ਹੱਕ ਹੈ ਅਤੇ ਜੇਕਰ ਇਸ ਤੋਂ ਰੋਕਿਆ ਗਿਆ ਤਾਂ ਇਸਦਾ ਮਤਲਬ ਕਿ ਗੋਰਿਆਂ ਵਾਂਗ ਹੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION