35.1 C
Delhi
Friday, April 19, 2024
spot_img
spot_img

ਸਰਕਾਰੀ ਹਸਪਤਾਲਾਂ ਦੀ ਬਦਹਾਲੀ ਦਾ ਨਤੀਜਾ ਭੁਗਤ ਰਹੀ ਹੈ ਪੰਜਾਬ ਦੀ ਜਨਤਾ: ਜਰਨੈਲ ਸਿੰਘ

ਲੁਧਿਆਣਾ, 18 ਸਤੰਬਰ, 2020 –
ਕੋਰੋਨਾ ਮਹਾਂਮਾਰੀ ‘ਤੇ ਕਾਬੂ ਪਾਉਣ ‘ਚ ਬੁਰੀ ਤਰਾਂ ਫੇਲ ਹੋਈ ਪੰਜਾਬ ਸਰਕਾਰ ਦੇ ਸਹਿਯੋਗ ਅਤੇ ਲੋਕਾਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ (ਆਪ) ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ (ਸ਼ੁੱਕਰਵਾਰ) ਨੂੰ ਲੁਧਿਆਣਾ ਜ਼ਿਲੇ ਲਈ ਸਥਾਨਕ ਘੰਟਾ ਘਰ (ਮੈਨ ਚੌਂਕ) ਤੋਂ ਅਮਲੀ ਰੂਪ ‘ਚ ਆਗਾਜ਼ ਕੀਤਾ ਹੈ।

ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪੰਜਾਬ ਪ੍ਰਭਾਰੀ ਅਤੇ ਵਿਧਾਇਕ ਜਰਨੈਲ ਸਿੰਘ ਅਤੇ ਵਿਧਾਇਕ ਜੈ ਸਿੰਘ ਰੋੜੀ ਨੇ ਦੁਕਾਨ-ਦਰ-ਦੁਕਾਨ ਜਾ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਦੀ ਪੂਰੀ ਸਾਵਧਾਨੀ ਨਾਲ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਅਤੇ ਕੋਰੋਨਾ ਤੋਂ ਬਚਾਅ ਲਈ ਆਕਸੀਜਨ ਦੇ ਪੱਧਰ ਦੀ ਅਹਿਮੀਅਤ ਸਮਝਾਈ ਨਾਲ-ਨਾਲ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਪੈਦਾ ਕਰਨ ਵਾਲੀ ਸਮੱਗਰੀ ਵੰਡੀ।

ਇਸ ਮੌਕੇ ਉਨਾਂ ਨਾਲ ਜੀਵਨ ਸਿੰਘ ਸੰਗੋਵਾਲ, ਅਮਨਦੀਪ ਸਿੰਘ ਮੋਹੀ, ਰਾਜਿੰਦਰ ਪਾਲ ਕੌਰ, ਸੀ.ਏ. ਸੁਰੇਸ਼ ਗੋਇਲ, ਅਹਿਬਾਬ ਗਰੇਵਾਲ, ਰਵਿੰਦਰ ਪਾਲ ਸਿੰਘ ਪਾਲੀ, ਸਤਵਰਗ ਸਿੰਘ ਗਿੱਲ ਅਤੇ ਹੋਰ ਆਗੂ ਮੌਜੂਦ ਸਨ।

ਇਸ ਤੋਂ ਪਹਿਲਾਂ ਮੀਡੀਆਂ ਨੂੰ ਸੰਬੋਧਨ ਕਰਦੇ ਹੋਏ ਸਰਬਜੀਤ ਕੌਰ ਮਾਣੂੰਕੇ, ਜਰਨੈਲ ਸਿੰਘ ਨੇ ਬੇਕਾਬੂ ਹੋਈ ਕੋਰੋਨਾ ਮਹਾਂਮਾਰੀ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ-ਨਾਲ ਪਿਛਲੀਆਂ ਸਾਰੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਇਆ।

ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਜੇਕਰ ਅਮਰਿੰਦਰ ਸਰਕਾਰ ਸਮੇਤ ਪਿਛਲੀਆਂ ਸਾਰੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ-ਡਿਸਪੈਂਸਰੀਆਂ ਨੂੰ ਹੋਰ ਬੇਹਤਰ ਬਣਾਉਣ ਦੀ ਥਾਂ ਬਰਬਾਦ ਕਰਕੇ ਪ੍ਰਾਈਵੇਟ ਹੈਲਥ ਮਾਫੀਆ ਪੈਦਾ ਨਾ ਕੀਤਾ ਹੁੰਦਾ ਤਾਂ ਅੱਜ ਲੋਕਾਂ ਦਾ ਸਰਕਾਰੀ ਸਿਹਤ ਸੇਵਾਵਾਂ ‘ਚ ਯਕੀਨ ਵੀ ਰਹਿੰਦਾ ਅਤੇ ਕੋਰੋਨਾ ਨਾਲ ਐਨੀ ਵੱਡੀ ਗਿਣਤੀ ‘ਚ ਮੌਤਾਂ ਨਾ ਹੁੰਦੀਆਂ। ‘ਆਪ’ ਆਗੂ ਨੇ ਦੱਸਿਆ ਕਿ ਮੌਤ ਦੀ 2.9 ਦਰ ਨਾਲ ਪੰਜਾਬ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ

ਜਰਨੈਲ ਸਿੰਘ ਨੇ ਦਿੱਲੀ ਅਤੇ ਪੰਜਾਬ ਦੀ ਤੁਲਨਾ ਕਰਦਿਆਂ ਦੱਸਿਆ ਕਿ ਜਿੱਥੇ ਦਿੱਲੀ ‘ਚ ਸਰਕਾਰੀ ਸਿਹਤ ਸੇਵਾਵਾਂ ਲਈ ਕੁੱਲ ਬਜਟ ਦਾ 14 ਫੀਸਦੀ ਖਰਚ ਕੀਤਾ ਜਾਂਦਾ ਹੈ, ਉੱਥੇ ਪੰਜਾਬ ‘ਚ ਇਹ 4 ਪ੍ਰਤੀਸ਼ਤ ਘੱਟ ਹੈ। ਇਹੋ ਕਾਰਨ ਕਿ ਦਿੱਲੀ ਦੇ ਸਰਕਾਰੀ ਹਸਪਤਾਲ-ਡਿਸਪੈਂਸਰੀਆਂ ਪ੍ਰਾਈਵੇਟ ਹਸਪਤਾਲਾਂ ਨੂੰ ਮਾਤ ਦਿੰਦੀਆਂ ਹਨ ਅਤੇ ਸਾਡੇ ਇਥੇ (ਪੰਜਾਬ) ਦੇ ਸਰਕਾਰੀ ਹਸਪਤਾਲਾਂ ‘ਚ ਨਾ ਲੋੜੀਂਦੀਆਂ ਦਵਾਈਆਂ ਅਤੇ ਨਾ ਡਾਕਟਰ ਅਤੇ ਸਹਾਇਕ ਸਟਾਫ ਹੈ।

ਨਤੀਜਾ ਇਹ ਹੈ ਕਿ ਕੱਲ 17 ਸਤੰਬਰ ਨੂੰ ਦਿੱਲੀ ‘ਚ ਪੰਜਾਬ ਨਾਲੋਂ ਕਰੀਬ 10 ਹਜਾਰ ਐਕਟਿਵ (ਪਾਜੇਟਿਵ) ਮਰੀਜ਼ ਵੱਧ ਹੋਣ ਦੇ ਮੁਕਾਬਲੇ ਮੌਤਾਂ ਦੀ ਗਿਣਤੀ 38 ਅਤੇ ਪੰਜਾਬ ‘ਚ 54 ਸੀ।

ਦਿੱਲੀ ‘ਚ ਕੱਲ ਤੱਕ 23 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਸਨ, ਜਦਕਿ ਪੰਜਾਬ ਅਜੇ ਤੱਕ 15 ਲੱਖ ਵੀ ਨਹੀਂ ਕਰ ਸਕਿਆ।

ਦਿੱਲੀ ਦੇ ਹਸਪਤਾਲਾਂ ‘ਚ ਕੋਵਿਡ ਬੈਡਾ ਦੀ ਗਿਣਤੀ 14521 ਅਤੇ ਪੰਜਾਬ ‘ਚ 8854 ਹੈ। ਦਿੱਲੀ ‘ਚ ਵਿਸ਼ੇਸ਼ ਕੋਵਿਡ ਹੈਲਥ ਕੇਅਰ ਸੈਂਟਰਾਂ ਦੀ ਗਿਣਤੀ 594 ਹੈ ਜਦਕਿ ਪੰਜਾਬ ‘ਚ ਇਸ ਤਰਾਂ ਦਾ ਇਕ ਵੀ ਸੈਂਟਰ ਸਥਾਪਿਤ ਨਹੀਂ ਕੀਤਾ ਗਿਆ।

ਜੈ ਸਿੰਘ ਰੋੜੀ ਨੇ ਮੁੱਖ ਮੰਤਰੀ ਨੂੰ ਫਾਰਮ ਹਾਊਸ ਤੋਂ ਨਿਕਲ ਕੇ ਲੋਕਾਂ ਦਾ ਹਾਲ ਅੱਖੀ ਡਿੱਠਣ ਅਤੇ ਲੋਕਾਂ ‘ਚ ਸਰਕਾਰੀ ਹਸਪਤਾਲਾਂ ਪ੍ਰਤੀ ਭਰੋਸਾ ਪੈਦਾ ਕਰਨ ਲਈ ਸਰਕਾਰੀ ਸਿਹਤ ਖੇਤਰ ‘ਚ ਜੰਗੀ ਪੱਧਰ ‘ਤੇ ਨਿਵੇਸ਼ ਕਰਨ ਦੀ ਮੰਗ ਕੀਤੀ।

ਜੈ ਸਿੰਘ ਰੋੜੀ ਨੇ ਕਿਹਾ ਕਿ 2022 ‘ਚ ਜੇਕਰ ਲੋਕਾਂ ਨੇ ‘ਆਪ’ ਦੀ ਸਰਕਾਰੀ ਲਿਆਂਦੀ ਤਾਂ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਲੋਕਾਂ ਦੀ ਦਿੱਲੀ ਵਾਂਗ ਪ੍ਰਾਈਵੇਟ ਖੇਤਰ ‘ਤੇ ਨਿਰਭਰਤਾ ਖਤਮ ਕਰ ਦਿੱਤੀ ਜਾਵੇਗੀ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION