30.6 C
Delhi
Friday, April 26, 2024
spot_img
spot_img

ਸਰਕਾਰੀ ਮੁਲਾਜ਼ਮਾਂ-ਪੈਨਸ਼ਨਰਾਂ ਦੇ ਵਾਰ-ਵਾਰ ਪਿੱਠ ‘ਚ ਛੁਰੇ ਨਾ ਮਾਰੇ ਕੈਪਟਨ ਸਰਕਾਰ: ਹਰਪਾਲ ਚੀਮਾ

ਚੰਡੀਗੜ੍ਹ, 17 ਅਗਸਤ 2019:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਰ-ਵਾਰ ਧੋਖਾ ਅਤੇ ਵਾਅਦਾ-ਖ਼ਿਲਾਫ਼ੀ ਕਰਨ ਦਾ ਦੋਸ਼ ਲਗਾਇਆ ਹੈ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਨਵਰੀ 2018 ਤੋਂ ਲੈ ਕੇ ਅੱਜ ਤੱਕ ਮਹਿੰਗਾਈ ਭੱਤਾ (ਡੀ.ਏ) ਦੀ ਰਾਸ਼ੀ ਸਰਕਾਰ ਦੱਬੀ ਬੈਠੀ ਹੈ। ਬੈਠਕਾਂ ਤੇ ਵਾਅਦੇ ਵਾਰ-ਵਾਰ ਬੇਸਿੱਟਾ ਨਿਕਲ ਰਹੇ ਹਨ। ਸਰਕਾਰ ਮੁਲਾਜ਼ਮ ਵਰਗ ਦੀ ਪਿੱਠ ‘ਚ ਵਾਰ-ਵਾਰ ਛੁਰਾ ਮਾਰਨਾ ਬੰਦ ਕਰੇ, ਕਿਉਂਕਿ ਜੇਕਰ ਮਾੜੀ-ਮੋਟੀ ਸਰਕਾਰ ਦਿਖਾਈ ਦੇ ਰਹੀ ਹੈ, ਉਹ ਇਨ੍ਹਾਂ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਬਦੌਲਤ ਹੀ ਹੈ, ਕਿਉਂਕਿ ‘ਵੱਡੀ ਸਰਕਾਰ’ ਨੂੰ ਤਾਂ ਪਹਾੜਾਂ ਤੋਂ ਵੀ ਵਿਹਲ ਨਹੀਂ ਮਿਲਦੀ।

ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬਾਕੀ ਵਰਗਾਂ ਵਾਂਗ ਮੁਲਾਜ਼ਮਾਂ ਨਾਲ ਵੀ ਵਾਅਦਾ ਖ਼ਿਲਾਫ਼ੀ ਕੀਤੀ। ਕੇਂਦਰ ਸਰਕਾਰ ਦਾ 7ਵਾਂ ਤਨਖ਼ਾਹ ਕਮਿਸ਼ਨ ਆ ਗਿਆ ਪਰੰਤੂ ਪੰਜਾਬ ਦਾ ਪੰਜਵਾਂ ਵੀ ਲਾਗੂ ਨਹੀਂ ਹੋਇਆ। 2004 ਵਾਲੀ ਪੁਰਾਣੀ ਪੈਨਸ਼ਨ ਸਕੀਮ ਤੋਂ ਸਰਕਾਰ ਮੁੱਕਰ ਚੁੱਕੀ ਹੈ।

ਤਿੰਨ ਸਾਲਾ ਪ੍ਰੋਵੇਸ਼ਨਲ ਪੀਰੀਅਡ ਦੀ ਸ਼ਰਤ ਅਤੇ ਸਿਰਫ਼ ਬੇਸਿਕ ਪੇ (10,300) ਰਾਹੀਂ ਸਰਕਾਰ ਖ਼ੁਦ ਹੀ ਉੱਚ ਵਿੱਦਿਆ ਹਾਸਲ ਨੌਜਵਾਨ ਮੁਲਾਜ਼ਮਾਂ ਦਾ ਅੰਨ੍ਹਾ ਸ਼ੋਸ਼ਣ ਕਰ ਰਹੀ ਹੈ। ਸਰਕਾਰ ਆਊਟ-ਸੋਰਸਿੰਗ ਭਰਤੀ ਬੰਦ ਕਰਨ ਅਤੇ ਕੱਚੇ ਅਤੇ ਠੇਕਾ ਭਰਤੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਵੀ ਭੱਜ ਗਈ ਹੈ।

ਚੀਮਾ ਨੇ ਕਿਹਾ ਕਿ ‘ਆਪ’ 58 ਸਾਲ ਤੋਂ ਬਾਅਦ ਸੇਵਾ ਮੁਕਤ ਕਰਮਚਾਰੀਆਂ-ਅਧਿਕਾਰੀਆਂ ਨੂੰ ‘ਸੇਵਾ ਕਾਲ ਵਾਧੇ’ ਦਾ ਸਖ਼ਤ ਵਿਰੋਧ ਕਰਦੀ ਹੈ, ਕਿਉਂਕਿ ਇਸ ਨਾਲ ਹਜ਼ਾਰਾਂ ਕਰਮਚਾਰੀਆਂ-ਅਧਿਕਾਰੀਆਂ ਦੀਆਂ ਤਰੱਕੀਆਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਯੋਗ ਬੇਰੁਜ਼ਗਾਰਾਂ ਲਈ ਸਰਕਾਰੀ ਰੁਜ਼ਗਾਰ ਦੇ ਮੌਕੇ ਘਟਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION