35.6 C
Delhi
Wednesday, April 24, 2024
spot_img
spot_img

‘ਸਮਝੌਤਾ ਨਹੀਂ ਕਰਾਂਗਾ’ ਦਾ ਵੀਡੀਓ ਪਾ ਕੇ ਦਿੱਲੀ ਪੁੱਜੇ ਸਿੱਧੂ ਨੇ ਕਿਹਾ, ਸੋਨੀਆ ਦੇ ਹਰ ਆਦੇਸ਼ ਦਾ ਪਾਲਣ ਕਰਾਂਗਾ

ਯੈੱਸ ਪੰਜਾਬ
ਨਵੀਂ ਦਿੱਲੀ, 14 ਅਕਤੂਬਰ, 2021:
ਪੰਜਾਬ ਦੀ ਨਵੀਂ ਬਣੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਕਾਂਗਰਸ ਹਾਈਕਮਾਨ ਦੀ ਪ੍ਰਵਾਨਗੀ ਨਾਲ ਭਰਤੀ ਕੀਤੇ ਗਏ ਕੁਝ ਮੰਤਰੀਆਂ ਦੀ ਕੈਬਨਿਟ ਵਿੱਚ ਸ਼ਮੂਲੀਅਤ, ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੇ ਡੀ.ਜੀ.ਪੀ. ਬਣਾਏ ਗਏ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਬਣਾਏ ਗਏ ਸ: ਏ.ਪੀ.ਐਸ.ਦਿਓਲ ਦੀਆਂ ਨਿਯੁਕਤੀਆਂ ’ਤੇ ਇਤਰਾਜ਼ ਪ੍ਰਗਟਾਉਣ ਤੋਂ ਬਾਅਦ ਇਨ੍ਹਾਂ ਹੀ ਮੁੱਦਿਆਂ ’ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦੇਣ ਵਾਲੇ ਸ: ਨਵਜੋਤ ਸਿੰਘ ਸਿੱਧੂ ਜੋ ਬੀਤੇ ਕਲ੍ਹ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ‘ਕੋਈ ਸਮਝੌਤਾ ਨਾ ਕਰਨ’ ਦਾ ਵੀਡੀਓ ਪਾ ਕੇ ਅੱਜ ਕਾਂਗਰਸ ਹਾਈਕਮਾਨ ਦੇ ਦੋ ਪ੍ਰਮੁੱਖ ਆਗੂਆਂ ਨੂੰ ਮਿਲਣ ਪੁੱਜੇ ਸਨ, ਨੇ ਇਸ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੇ ਹਰ ਆਦੇਸ਼ ਦਾ ਪਾਲਣ ਕਰਨਗੇ।

ਸ: ਸਿੱਧੂ ਸ੍ਰੀ ਹਰੀਸ਼ ਰਾਵਤ ਵੱਲੋਂ ਬੀਤੇ ਦਿਨੀਂ ਟਵੀਟ ਕੀਤੇ ਪ੍ਰੋਗਰਾਮ ਅਨੁਸਾਰ ਦਿੱਲੀ ਪੁੱਜੇ ਅਤੇ ਉਨ੍ਹਾਂ ਨੇ ਸ੍ਰੀ ਕੇ.ਸੀ. ਵੇਨੂੰਗੋਪਾਲ ਅਤੇ ਸ੍ਰੀ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ।

ਇਸ ਮਗਰੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਸਿੱਧੂ ਨੇ ਕਿਹਾ, ‘‘ਮੈਂ ਪੰਜਾਬ ਬਾਰੇ ਅਤੇ ਪੰਜਾਬ ਕਾਂਗਰਸ ਬਾਰੇ ਜੋ ਵੀ ਮੇਰੇ ‘ਕੰਨਸਰਨਜ਼’ ਸਨ, ਉਹ ਕਾਂਗਰਸ ਹਾਈਕਮਾਨ ਨੂੰ ਦੱਸੇ ਹਨ ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀਮਤੀ ਪ੍ਰਿਅੰਕਾ ਗਾਂਧੀ ਅਤੇ ਸ੍ਰੀ ਰਾਹੁਲ ਗਾਂਧੀ ਜੋ ਵੀ ਨਿਰਣਾ ਲੈਣਗੇ ਉਹ ਕਾਂਗਰਸ ਦੇ ਅਤੇ ਪੰਜਾਬ ਦੇ ਹਿਤ ਵਿੱਚ ਹੋਵੇਗਾ। ਮੈਂ ਪਹਿਲਾਂ ਹੀ ਉਹਨਾਂ ਨੂੰ ‘ਸੁਪਰੀਮ’ ਮੰਨਦਾ ਹਾਂ, ਉਹਨਾਂ ਦੇ ਹਰ ਆਦੇਸ਼ ਦਾ ਪਾਲਣ ਕਰਾਂਗਾ।’

ਇਸ ਮੌਕੇ ਹੀ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਰਾਵਤ ਨੇ ਕਿਹਾ ਕਿ ਸ: ਸਿੱਧੂ ਨੇ ਆਪ ਹੀ ਦੱਸ ਦਿੱਤਾ ਹੈ ਕਿ ਉਹ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਦਾ ਜੋ ਵੀ ਆਦੇਸ਼ ਹੋਵੇਗਾ, ਉਸ ਆਦੇਸ਼ ਦਾ ਪਾਲਣ ਕਰਨਗੇ ਅਤੇ ਪ੍ਰਦੇਸ਼ ਕਾਂਗਰਸ ਦਾ ਕੰਮ ਕਰਨਗੇ।

ਸ: ਸਿੱਧੂ ਅਤੇ ਸ੍ਰੀ ਰਾਵਤ ਦੇ ਉਕਤ ਬਿਆਨਾਂ ਤੋਂ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸ: ਸਿੱਧੂ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣੇ ਰਹਿਣ ਅਤੇ ਕਾਂਗਰਸ ਉਨ੍ਹਾਂ ਨੂੂੰ ਪ੍ਰਦੇਸ਼ ਕਾਂਗਰਸ ਬਣਾਏ ਰੱਖਣ ਲਈ ਸਹਿਮਤ ਹਨ ਪਰ ਅੱਜ ਦੀ ਗੱਲਬਾਤ ਤੋਂ ਇਹ ਸਪਸ਼ਟ ਨਹੀਂ ਹੋਇਆ ਕਿ ਕਾਂਗਰਸ ਹਾਈਕਮਾਨ ਸ: ਸਿੱਧੂ ਦੇ ਇਤਰਾਜ਼ਾਂ ਦਾ ਨਿਵਾਰਣ ਕਰੇਗੀ ਜਾਂ ਫ਼ਿਰ ‘ਕੋਈ ਸਮਝੌਤਾ ਕਰਨ ਲਈ ਤਿਆਰ ਨਹੀਂ’ ਦਾ ਬਿਆਨ ਦੇਣ ਵਾਲੇ ਸ: ਸਿੱਧੂ ਹੀ ‘ਸਮਝੌਤੇ’ ਲਈ ਤਿਆਰ ਹੋ ਜਾਣਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION