36.7 C
Delhi
Friday, April 19, 2024
spot_img
spot_img

ਸ਼੍ਰੋਮਣੀ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰ ਭੇਜਣ ਦਾ ਕੀਤਾ ਪ੍ਰਬੰਧ, ਲੰਗਰ ਸੇਵਾ ਜਾਰੀ

ਅੰਮ੍ਰਿਤਸਰ, 28 ਮਾਰਚ, 2020 –
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਫਿਊ ਦੌਰਾਨ ਫਸੇ ਲੋਕਾਂ ਨੂੰ ਘਰੋ-ਘਰ ਪਹੁੰਚਾਉਣ ਲਈ ਉਪਰਾਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਠਹਿਰੇ ਸ਼ਰਧਾਲੂਆਂ ਸਮੇਤ ਹੋਰ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਬੱਸਾਂ ਰਾਹੀਂ ਭੇਜਿਆ ਗਿਆ ਹੈ।

ਇਸ ਤਹਿਤ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਚਾਰ ਬੱਸਾਂ ਵੱਖ ਵੱਖ ਇਲਾਕਿਆਂ ਨੂੰ ਰਵਾਨਾਂ ਕੀਤੀਆਂ ਗਈਆਂ। ਇਨ੍ਹਾਂ ਬੱਸਾਂ ਨੂੰ ਤੋਰਨ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾਂ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ ਆਦਿ ਹਾਜ਼ਰ ਸਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੰਦ ਕਾਰਨ ਬੀਤੇ ਦਿਨਾਂ ਤੋਂ ਕੁਝ ਸ਼ਰਧਾਲੂ ਇਥੇ ਹੀ ਰੁਕੇ ਹੋਏ ਸਨ।

ਇਸ ਤੋਂ ਇਲਾਵਾ ਸ਼ਹਿਰ ਅੰਦਰ ਰੁਕੇ ਕੁਝ ਹੋਰ ਲੋਕਾਂ ਨੇ ਵੀ ਸ਼੍ਰੋਮਣੀ ਕਮੇਟੀ ਤੱਕ ਪਹੁੰਚ ਕੀਤੀ ਸੀ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨੂੰ ਘਰੋ ਘਰ ਭੇਜਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਚਾਰ ਬੱਸਾਂ ਰਵਾਨਾਂ ਕੀਤੀਆਂ ਹਨ, ਪੰਜ ਬੱਸਾਂ ਦੋ ਦਿਨ ਪਹਿਲਾਂ ਵੀ ਭੇਜੀਆਂ ਗਈਆਂ ਸਨ।

ਅੱਜ ਭੇਜੀਆਂ ਬੱਸਾਂ ਵਿੱਚੋਂ 2 ਬੱਸਾਂ ਦਿੱਲੀ, ਇੱਕ ਸ਼ਾਹਜਹਾਨਪੁਰ ਅਤੇ ਇੱਕ ਬਠਿੰਡਾ ਲਈ ਸੰਗਤ ਲੈ ਕੇ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਲੋਕ ਗੁਜਰਾਤ ਦੇ ਵੀ ਸਨ। ਮੁੱਖ ਸਕੱਤਰ ਅਨੁਸਾਰ ਸ਼੍ਰੋਮਣੀ ਕਮੇਟੀ ਪਾਸ ਕੁਝ ਹੋਰ ਲੋਕਾਂ ਨੇ ਵੀ ਪਹੁੰਚ ਕੀਤੀ ਹੈ। ਅਜੇ ਕੁਝ ਬਿਹਾਰ ਦੀਆਂ ਸੰਗਤਾਂ ਨੂੰ ਵੀ ਸਰਾਵਾਂ ਵਿਚ ਠਹਿਰਾਇਆ ਗਿਆ ਹੈ। ਇਨ੍ਹਾਂ ਦਾ ਵੀ ਬਾਅਦ ਵਿਚ ਪ੍ਰਬੰਧ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਤੱਕ ਲੰਗਰ ਸੇਵਾਵਾਂ ਭੇਜਣ ਦਾ ਸਿਲਸਲਾ ਵੀ ਜਾਰੀ ਹੈ। ਅੱਜ ਵੀ ਰੋਜ਼ਾਨਾਂ ਵਾਂਗ ਹੀ ਸ੍ਰੀ ਦਰਬਾਰ ਸਾਹਿਬ ਤੋਂ ਲੰਗਰ ਵੱਖ ਵੱਖ ਇਲਾਕਿਆਂ ਲਈ ਭੇਜਿਆ ਗਿਆ। ਵੱਖ ਵੱਖ ਜਿਲ੍ਹਿਆਂ ਅੰਦਰ ਹੋਰ ਗੁਰਦੁਆਰਾ ਸਾਹਿਬਾਨ ਤੋਂ ਵੀ ਸੇਵਾ ਕਾਰਜ ਜਾਰੀ ਰਹੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਕੁਝ ਥਾਵਾਂ ਉਤੇ ਜਾ ਕੇ ਲੰਗਰ ਸੇਵਾਵਾਂ ਦਾ ਖੁਦ ਜ਼ਾਇਜਾ ਲਿਆ। ਸੰਗਰੂਰ ਤੇ ਬਰਨਾਲਾ ਨਾਲ ਸਬੰਧਤ ਇਲਾਕਿਆਂ ਵਿਚ ਭਾਈ ਲੌਂਗੋਵਾਲ ਨੇ ਲੰਗਰ ਦੀ ਸੇਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਸੇਵਾਦਰਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੇ ਖੁਦ ਵੀ ਲੋਕਾਂ ਨੂੰ ਲੰਗਰ ਵਰਤਾਇਆ ਅਤੇ ਕੋਰੋਨਾ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਣਨਾ ਕੀਤੀ।

ਇਸੇ ਦੌਰਾਨ ਹੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਮਾਰਗਾਂ ਨੂੰ ਸੈਨੇਟਾਈਜ ਕੀਤਾ ਗਿਆ। ਇਸ ਦੇ ਨਾਲ ਹੀ ਰਸਤਿਆਂ ਦੀ ਸਾਫ ਸਫਾਈ ਵੀ ਕਰਵਾਈ ਗਈ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਮਾਰਗਾਂ ਸਮੇਤ ਪਾਰਕਾਂ, ਸਰਾਵਾਂ ਆਦਿ ਨੂੰ ਸੈਨੇਟਾਈਜ ਕਰਨ ਲਈ ਛਿੜਕਾਅ ਕੀਤਾ ਗਿਆ ਹੈ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION