22.1 C
Delhi
Friday, March 29, 2024
spot_img
spot_img

ਸ਼੍ਰੋਮਣੀ ਕਮੇਟੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਰਸਿਟੀ ਨੇ ਕੀਤਾ ਗੂੰਗੇਪਨ, ਬੋਲੇਪਨ ਨਾਲ ਪੀੜਤ 12 ਬੱਚਿਆਂ ਦੇ ਇਲਾਜ ਲਈ ਲੱਖਾਂ ਦਾ ਸਹਿਯੋਗ

ਯੈੱਸ ਪੰਜਾਬ
ਅੰਮ੍ਰਿਤਸਰ, 6 ਜੁਲਾਈ, 2021:
ਸ੍ਰੋਮਣੀ ਗੁ: ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ਤੇ “SOUND (Screening of Universal Neonatal Deafness)” ਪ੍ਰੋਗਰਾਮ ਅਧੀਨ 12 ਗੂੰਗੇਪਨ ਤੇ ਬੋਲੇਪਨ ਦੀ ਬਿਮਾਰੀ ਨਾਲ ਪੀੜ੍ਹਤ ਗਰੀਬ ਅਤੇ ਜਰੂਰਤਮੰਦ ਬੱਚਿਆਂ ਦਾ ਕੋਕਲੇਅਰ ਇੰਮਪਲਾਂਟ ਪ੍ਰੋਗਰਾਮ ਵਿਧੀ ਨਾਲ ਸਫ਼ਲ ਇਲਾਜ ਕਰਕੇ ਇੰਨ੍ਹਾਂ ਬੱਚਿਆਂ ਦਾ ਜੀਵਨ ਬਦਲ ਦਿੱਤਾ ਹੈ।

ਇੰਨ੍ਹਾਂ ਬੱਚਿਆਂ ਨੂੰ ਉਤਸ਼ਾਹਤ ਕਰਨ ਲਈ ਅੱਜ ਸ੍ਰ. ਸੁਰਜੀਤ ਸਿੰਘ ਭਿਟੇਵੱਡ, ਮੀਤ-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ੍ਰ. ਭਗਵੰਤ ਸਿੰਘ ਸਿਆਲਕਾ, ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ਸ੍ਰ. ਰਜਿੰਦਰ ਸਿੰਘ ਮਹਿਤਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਉਚੇਚੇ ਤੌਰ ‘ਤੇ ਯੂਨੀਵਰਸਿਟੀ ਆਏ।

ਇਸ ਮੌਕੇ ਸ੍ਰ. ਸੁਰਜੀਤ ਸਿੰਘ ਨੇ ਕਿਹਾ ਕਿ ਕੋਕਲੇਅਰ ਇੰਮਪਲਾਂਟ ਸਰਜਰੀ ਭਾਵੇਂ ਮਰੀਜ਼ ਦਾ ਜੀਵਨ ਬਦਲ ਦਿੰਦੀ ਹੈ ਪਰ ਇਹ ਇੱਕ ਮਹਿੰਗੀ ਸਰਜਰੀ ਹੈ, ਜਿਸ ਦਾ ਖਰਚਾਂ ਹਰ ਮਨੁੱਖ ਨਹੀਂ ਝੱਲ ਸਕਦਾ।

ਉਨ੍ਹਾਂ ਕਿਹਾ ਕਿ ਇੰਨ੍ਹਾਂ ਬੱਚਿਆਂ ਦਾ ਆਪ੍ਰੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਸਾਂਝੇ ਸਹਿਯੋਗ ਨਾਲ ਫ੍ਰੀ ਕੀਤਾ ਗਿਆ ਅਤੇ ਕੋਕਲੇਅਰ ਇੰਮਪਲਾਂਟ ਦੀ ਖ੍ਰੀਦ ਲਈ ਵੀ ਸਾਰੇ ਮਰੀਜ਼ਾਂ ਦੀ ਲੱਖਾਂ ਰੁਪਏ ਦੀ ਮਦਦ ਕੀਤੀ ਗਈ ਹੈ। ਹੁਣ ਕੁਝ ਦਿਨਾਂ ਦੀ ਸਿਖਲਾਈ ਅਤੇ ਥੈਰੇਪੀ ਦੇ ਬਾਅਦ ਇਹ ਬੱਚੇ ਆਮ ਬੱਚਿਆਂ ਵਾਂਗ ਬੋਲ ਅਤੇ ਸੁਣ ਸਕਣਗੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮੇਂ ਦੋ ਬੱਚੇ ਮਨਜਾਪ ਅਤੇ ਜੈਸਵੀ ਦਾ ਸਫ਼ਲ ਆਪ੍ਰੇਸ਼ਨ ਕਰਕੇ ਕੀਤੀ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਇੰਨ੍ਹਾਂ ਗਰੀਬ ਅਤੇ ਜਰੂਰਤਮੰਦ ਬੱਚਿਆਂ ਦੀ ਚੋਣ ਇੱਕ ਸਿਲੈਕਸ਼ਨ ਕਮੇਟੀ ਬਣਾ ਕੇ ਪੂਰੇ ਨਿਯਮਾਂ ਨਾਲ ਕੀਤੀ ਗਈ ਅਤੇ ਇੰਨ੍ਹਾਂ ਬੱਚਿਆਂ ਦੇ ਆਪ੍ਰੇਸ਼ਨ ਦੁਨੀਆਂ ਭਰ ਵਿੱਚ ਆਪਣਾ ਨਾਮ ਕਮਾ ਚੁੱਕੇ ਭੋਪਾਲ ਦੇ ਨਾਮਵਰ ਸਰਜਨ ਡਾ. ਐਸ. ਪੀ. ਦੁਬੇ ਨੇ ਯੂਨੀਵਰਸਿਟੀ ਦੇ ਮਾਹਰ ਤੇ ਨਾਮਵਰ ਡਾਕਟਰਾਂ ਦੀ ਟੀਮ ਡਾ. ਅਰਵਿੰਦਰ ਸਿੰਘ ਸੂਦ, ਪ੍ਰੋ ਤੇ ਮੁੱਖੀ, ਈ. ਐਨ. ਟੀ., ਡਾ. ਵਨੀਤਾ ਸਰੀਨ, ਪ੍ਰੋਫੈਸਰ ਈ. ਐਨ. ਟੀ., ਡਾ. ਭਾਨੂੰ ਭਾਰਦਵਾਜ, ਐਸੋਸੀਏਟ ਪ੍ਰੋਫੈਸਰ ਈ. ਐਨ. ਟੀ., ਡਾ. ਜਸਕਰਨ ਸਿੰਘ, ਐਸੋਸੀਏਟ ਪ੍ਰੋਫੈਸਰ ਈ. ਐਨ. ਟੀ., ਡਾ. ਪੂਜਾ, ਪ੍ਰੋਫੈਸਰ, ਡਾ. ਸ਼ੁਭਦੀਪ ਕੌਰ, ਪ੍ਰੋਫੈਸਰ, ਐਨਸਥੀਸੀਆ ਨੇ ਕੀਤੇ। ਉਨ੍ਹਾਂ ਕਿਹਾ ਕਿ ਡਾ. ਦੁਬੇ ਕੋਕਲੇਅਰ ਇੰਮਪਲਾਂਟ ਪ੍ਰੋਗਰਾਮ ਅਧੀਨ 3000 ਤੋਂ ਵੀ ਜਿਆਦਾ ਸਫ਼ਲ ਆਪ੍ਰੇਸ਼ਨ ਕਰ ਚੁੱਕੇ ਹਨ।

ਡਾ. ਏ. ਪੀ. ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੁਆਰਾ ਹੁਣ ਤੱਕ ਕੋਕਲੇਅਰ ਇੰਮਪਲਾਂਟੇਸ਼ਨ ਦੇ 85 ਤੋਂ ਵੱਧ ਸਫ਼ਲ ਆਪ੍ਰੇਸ਼ਨ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੁਆਰਾ ਆਮ ਲੋਕਾਂ ਵਿੱਚ ਗੂੰਗੇਪਨ ਤੇ ਬੋਲੇਪਨ ਦੀ ਬਿਮਾਰੀ ਨੂੰ ਕੋਕਲੇਅਰ ਇੰਮਪਲਾਂਟੇਸ਼ਨ ਵਿਧੀ ਨਾਲ ਠੀਕ ਕੀਤੇ ਜਾ ਸਕਣ ਸਬੰਧੀ ਜਾਗਰੂਕਤਾ ਲਿਆਉਣ ਲਈ ਪੰਜਾਬ ਭਰ ਵਿੱਚ ਲਗਾਤਾਰ ਸਕ੍ਰੀਨਿੰਗ ਕੈਂਪ ਚਲਾਏ ਜਾ ਰਹੇ ਹਨ, ਤਾਂ ਕਿ ਬੱਚਿਆਂ ਵਿੱਚ ਬਿਮਾਰੀ ਦੀ ਸ਼ੁਰੂਆਤ ਵਿੱਚ ਹੀ ਇਸ ਦਾ ਪਤਾ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION