29 C
Delhi
Saturday, April 20, 2024
spot_img
spot_img

ਸ਼੍ਰੋਮਣੀ ਅਕਾਲੀ ਦਲ ਦਾ ਅੰਮ੍ਰਿਤਸਰ ਵਿਖ਼ੇ 14 ਦਸੰਬਰ ਨੂੰ ਮਨਾਇਆ ਜਾ ਰਿਹਾ ਸਥਾਪਨਾ ਦਿਵਸ ਕਿਸੇ ਇਕ ਧੜੇ ਦਾ ਨਹੀਂ: ਰਵੀ ਇੰਦਰ ਸਿੰਘ

ਯੈੱਸ ਪੰਜਾਬ
ਚੰਡੀਗੜ੍ਹ, 11 ਦਸੰਬਰ, 2019 –

ਸ਼੍ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ 14 ਦਸੰਬਰ ਨੂੰ 12 ਵਜੇ ਤੋਂ ਦੋ ਵਜੇ ਤੱਕ ਚੀਫ ਖਾਲਸਾ ਦੀਵਾਨ ਦੇ ਸਕੂਲ ਸ੍ਰੀ ਹਰਕਿਸ਼ਨ ਪਬਲਿਕ ਸਕੂਲ਼ ਬਾਈਪਾਸ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ‌ ।

ਉਨ੍ਹਾਂ ਦੱਸਿਆ ਕਿ ਸ਼ਰੋਮਣੀ ਅਕਾਲੀ ਦਲ ਦੇ 99ਵੇ ਸਥਾਪਨਾ ਦਿਵਸ ਸ ਸੁਖਦੇਵ ਸਿੰਘ ਢੀਂਡਸਾ ਤੇ ਸ ਰਣਜੀਤ ਸਿੰਘ ਬ੍ਰਹਮਪੁਰਾ ਤੇ ਦਾਸ ਦੀ ਆਪਸੀ ਸਹਿਮਤੀ ਨਾਲ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਭੋਗ ਉਪਰੰਤ ਅਰਦਾਸ ਕਰਕੇ ਕੀਤੀ ਜਾਵੇਗੀ ।

ਅਕਾਲੀ ਨੇਤਾਵਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ 99ਵਾ ਸਥਾਪਨਾ ਦਿਵਸ ਕਿਸੇ ਇੱਕ ਅਕਾਲੀ ਦਲ ਜਾਂ ਧੜੇ ਵੱਲੋਂ ਨਹੀਂ ਮਨਾਇਆ ਜਾ ਰਿਹਾ, ਸਗੋਂ ਸਰਬ ਸਾਂਝੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮਨਾਇਆ ਜਾ ਰਿਹਾ ਹੈ ।

ਆਗੂਆਂ ਨੇ ਦੱਸਿਆ ਕਿ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਮੁੱਢਲੇ ਸਿਧਾਂਤਾਂ ਤੇ ਖੜ੍ਹਾ ਕਰਨਾ, ਸ਼੍ਰੋਮਣੀ ਅਕਾਲੀ ਦਲ ਵਿੱਚ ਸੰਪੂਰਨ ਲੋਕਤੰਤਰ ਬਹਾਲ ਕਰਨਾ, ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਆਜ਼ਾਦ ਕਰਾਉਣਾ, ਪੰਥ ਦੀਆਂ ਧਾਰਮਿਕ ਸੰਸਥਾਵਾਂ ਦੇ ਡਿੱਗੇ ਅਤੇ ਖੁੱਸੇ ਹੋਏ ਵਕਾਰ ਨੂੰ ਮੁੜ ਬਹਾਲ ਕਰਵਾਉਣਾ ਅਤੇ ਸਿੱਖ ਕੌਮ ਦੇ ਧਾਰਮਿਕ ਮੁੱਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਪੁਲਿਸ ਫਾਇਰਿੰਗ ਦੌਰਾਨ ਦੋ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਮੁੱਖ ਦੋਸ਼ੀਆਂ ਤੇ ਕਾਤਲਾਂ ਨੂੰ ਗਿ੍ਫ਼ਤਾਰ ਕਰਵਾਉਣਾ ਮੁੱਖ ਨੀਤੀ ਪੈਂਤੜਾ ਹੋਵੇਗਾ ।

ਉਹਨਾਂ ਕਿਹਾ ਮਹੰਤ ਨਰੈਣੂ ਦੇ ਵਾਰਸਾਂ ਵਲੋਂ ਸਾਡੀ ਆਪਸੀ ਸਹਿਮਤੀ ਤੇ ਏਕਤਾ ਸੰਬੰਧੀ ਫੈਲਾਈਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਤੇ ਕਿਸੇ ‌ਕਿਸਮ ਦਾ ਇਤਬਾਰ ਨਾ ਕੀਤਾ ਜਾਵੇ ।

ਅਕਾਲੀ ਨੇਤਾਵਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਵਕਤ ਹੋਦ ਵਿਚ ਆਇਆ ਸੀ ਜਦੋਂ ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣੂ ਨੇ ਗੁਰਦੁਆਰੇ ਲੁੱਟ ਖਸੁੱਟ, ਐਸ਼ਪ੍ਰਸਤੀ ਅਤੇ ਵਿਰੋਧੀਆਂ ਦੇ ਜਬਰ ਜ਼ੁਲਮ ਦੇ ਟਿਕਾਣੇ ਬਣਾ ਲਏ ਸਨ ਤਦ ਉਸ ਸਮੇਂ ਦੇ ਸਿੱਖਾਂ ਨੇ ਮਹੰਤ ਨਰੈਣੂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਅਤੇ ਸਿੱਖ ਕੌਮ ਦੇ ਧਾਰਮਿਕ ਸਮਾਜਿਕ ਆਰਥਿਕ ਅਤੇ ਸਿਆਸੀ ਹਿੱਤਾਂ ਦੀ ਰਾਖੀ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ ਅਤੇ ਇਸ ਲਈ ਸੈਂਕੜੇ ਸ਼ਹੀਦੀਆਂ ਤੇ ਹਜ਼ਾਰਾਂ ਕੁਰਬਾਨੀਆਂ ਸਿੱਖਾਂ ਨੂੰ ਦੇਣੀਆਂ ਪਈਆਂ ਸਨ।

ਅਕਾਲੀ ਨੇਤਾਵਾਂ ਨੇ ਕਿਹਾ ਕਿ ਅੱਜ ਇੱਕ ਵਾਰ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ਤੇ ਪਰਦੇ ਪਿੱਛੇ ਮੁੱਖ ਪ੍ਰਬੰਧਕ ਬਾਦਲ ਪਰਿਵਾਰ ਵਿੱਚ ਮਹੰਤ ਨਰੈਣੂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ 99ਵੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ ਮੁੱਢਲੇ ਸਿਧਾਂਤਾਂ ਤੇ ਖੜ੍ਹੇ ਕਰਨ ਦਾ ਪ੍ਰਣ ਕਰਕੇ ਅੱਜ ਦੇ ਮਹੰਤ ਨਰੈਣੂਊਆ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਪੰਥਕ ਧਾਰਮਿਕ ਸੰਸਥਾਵਾਂ ਨੂੰ ਸਿੱਖ ਸੰਗਤ ਦੇ ਸਹਿਯੋਗ ਨਾਲ ਆਜ਼ਾਦ ਕਰਵਾਉਣ ਲਈ ਸ਼ਾਂਤਮਈ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਮੁੜ ਖ਼ਾਲਸਾ ਪੰਥ ਨੂੰ ਸੌਂਪਿਆ ਜਾ ਸਕੇ ।

ਅਕਾਲੀ ਨੇਤਾਵਾਂ ਨੇ ਇਸ ਮੌਕੇ ਸਮੂਹ ਪੰਥ ਦਰਦੀਆਂ ਸਿੱਖ ਬੁੱਧੀਜੀਵੀਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨਾ ਤੇ ਸਾਬਕਾ ਅਹੁਦੇਦਾਰਾਂ ਅਤੇ ਉਹਨਾਂਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ 14 ਦਸੰਬਰ ਨੂੰ 11 ਵਜੇ ਸ੍ਰੀ ਹਰਕਿਸ਼ਨ ਪਬਲਿਕ ਸਕੂਲ ਬਾਈਪਾਸ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਹੁੰਮਹੁਮਾ ਕੇ ਸ਼ਮੂਲੀਅਤ ਕਰਨ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION