35.1 C
Delhi
Thursday, March 28, 2024
spot_img
spot_img

ਸ਼ਿਵਾਲਿਕ ਕਾਲਜ਼ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ.ਡੀ.ਐਨ. ਪ੍ਰਸ਼ਾਦ ਦੀ ਖੋਜ਼ ਭਾਰਤ ਸਰਕਾਰ ਨੇ ਕੀਤੀ ਪੇਂਟੇਟ

ਨੰਗਲ, 28 ਜ਼ੁਲਾਈ, 2020:

ਇਲਾਕੇ ਦੇ ਨਾਮਵਰ ਕਾਲਜ ਜੋ ਕਿ ਮਿਊਂਸੀਪਲ ਕੌਂਸਲ ਨੰਗਲ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਦੇ ਪੱਿੰਸੀਪਲ ਡਾਕਟਰ ਡੀ ਐੱਨ ਪ੍ਰਸਾਦ ਦੀ ਖੋਜ ਨੂੰ ਭਾਰਤ ਸਰਕਾਰ ਵੱਲੋਂ ਪੇਟੈਂਟ ਕੀਤਾ ਗਿਆ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ ਡੀ ਐਨ ਪ੍ਰਸ਼ਾਦ ਨੇ ਦੱਸਿਆ ਕਿ ਸਾਲ 2013 ਵਿੱਚ ਉਨ੍ਹਾਂ ਵੱਲੋਂ ਭਾਰਤ ਸਰਕਾਰ ਨੂੰ ਇੱਕ ਐਂਟੀ ਮਾਈਕ੍ਰੋਬੀਅਲ ਏਜੰਟ ਦੀ ਖੋਜ ਕਰਕੇ ਭੇਜੀ ਗਈ ਸੀ ।

ਇਹ ਦਵਾਈ ਫੰਗਸ ਜੀਵਾਣੂਆਂ ਆਦਿ ਨੂੰ ਖਤਮ ਕਰਨ ਅਤੇ ਉਨ੍ਹਾਂ ਨਾਲ ਸਰੀਰ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਲਈ ਇਹ ਖੋਜ ਕੀਤੀ ਗਈ ਸੀ ।ਇਸ ਸਬੰਧੀ ਭਾਰਤ ਸਰਕਾਰ ਨੇ ਡਾਕਟਰ ਡੀਐੱਨ ਪ੍ਰਸਾਦ ਨੂੰ ਇਸਨੂੰ ਬਣਾਉਣ ਅਤੇ ਇਸ ਦਾ ਮੁਲਾਂਕਣ ਕਰਨ ਲਈ 20 ਸਾਲ ਦੇ ਲਈ ਸਭ ਹੱਕ ਰਾਖਵੇਂ ਕਰਕੇ ਸਰਟੀਫਿਕੇਟ ਜਾਰੀ ਕੀਤਾ ਹੈ ।

ਡਾਕਟਰ ਡੀਐਨ ਪ੍ਰਸ਼ਾਦ ਨੇ ਦੱਸਿਆ ਕਿ ਇਸ ਖਿੱਤੇ ਵਿੱਚ ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਦੀ ਖੋਜ ਨੂੰ ਭਾਰਤ ਸਰਕਾਰ ਨੇ ਪੇਟੈਂਟ ਕੀਤਾ ਹੈ ।ਉਨ੍ਹਾਂ ਦੱਸਿਆ ਕਿ ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਉਪਲੱਬਧੀ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੀ ਮਸ਼ਹੂਰ ਸੰਸਥਾ ਡਾ ਐਸ ਰਾਧਾ ਕ੍ਰਿਸ਼ਨਨ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਯੂਨੀਵਰਸਿਟੀ ਆਫ ਸੈਂਟਰਲ ਅਮਰੀਕਾ ਵਿੱਚ ਨਾਮ ਭੇਜਿਆ ਗਿਆ ਸੀ ਜਿੱਥੋਂ ਡੀ ਲਿਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਹੈ।

ਇਹ ਉਪਾਧੀ ਜਨਵਰੀ 2020 ਵਿੱਚ ਹੀ ਮਿਲ ਗਈ ਸੀ ਦੱਸਣਾ ਬਣਦਾ ਹੈ ਕਿ ਡਾਕਟਰ ਡੀ ਐਨ ਪ੍ਰਸ਼ਾਦ ਵੱਲੋਂ ਸਾਲ ਦੋ ਹਜ਼ਾਰ ਵਿੱਚ ਡਾਕਟਰੇਟ ਦੀ ਡਿਗਰੀ ਲੈ ਲਈ ਸੀ ਅਤੇ ਹੁਣ ਸ਼ਿਵਾਲਿਕ ਕਾਲਜ ਆਫ ਫਾਰਮੇਸੀ ਵਿੱਚ ਬਤੌਰ ਪੱਿੰਸੀਪਲ ਕੰਮ ਕਰ ਰਹੇ ਹਨ ਸੁੰਦਰ ਉਨ੍ਹਾਂ ਦੱਸਿਆ ਕਿ ਹੁਣ ਤੱਕ ਉਨ੍ਹਾਂ ਵੱਲੋਂ 100 ਦੇ ਕਰੀਬ ਸ਼ੋਧ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤਰਕਾਵਾਂ ਵਿੱਚ ਛੱਪ ਚੁੱਕੇ ਹਨ।Gall 700x100 1


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION