25.1 C
Delhi
Tuesday, April 23, 2024
spot_img
spot_img

ਸ਼ਿਪਰਾ ਗੋਇਲ ਦਾ ਅਗਲਾ ਰੋਮਾੰਟਿਕ ਗੀਤ ‘ਮੈਂ ਤੇਰੀ ਰਾਣੀ’ ਹੋਇਆ ਰਿਲੀਜ਼

ਚੰਡੀਗੜ੍, 8 ਅਗਸਤ 2019:

ਪਲੇਅਬੈਕ ਗਾਇਕਾਂ ਲਈ ਉਹਨਾਂ ਦੀ ਆਵਾਜ਼ ਹੀ ਉਹਨਾਂ ਦੀ ਪਹਿਚਾਣ ਹੁੰਦੀ ਹੈ। ਪਰ ਇਥੇ ਕੁਝ ਹੀ ਕਲਾਕਾਰ ਹਨ ਜੋ ਅਦਾਕਾਰੀ ਵਿੱਚ ਵੀ ਉਹਨੇ ਹੀ ਵਧੀਆ ਹਨ। ਇੱਕ ਨਾਮ ਜਿਸਨੇ ਯਕੀਨਨ ਆਪਣੀ ਬਾਕਮਾਲ ਗਾਇਕੀ ਅਤੇ ਓਹਨੀ ਹੀ ਜਬਰਦਸਤ ਅਦਾਕਾਰੀ ਨਾਲ ਇੱਕ ਛਾਪ ਛੱਡੀ ਹੈ, ਉਹ ਕੋਈ ਹੋਰ ਨਹੀਂ ਸ਼ਿਪਰਾ ਗੋਇਲ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣਾ ਅਗਲਾ ਸਿੰਗਲ ਟਰੈਕ ‘ਮੈਂ ਤੇਰੀ ਰਾਣੀ’ ਰਿਲੀਜ਼ ਕੀਤਾ।

‘ਮੈਂ ਤੇਰੀ ਰਾਣੀ’ ਗੀਤ ਦੇ ਬੋਲ ਲਿਖੇ ਹਨ ਨਿਰਮਾਨ ਨੇ। ਇਸ ਗੀਤ ਨੂੰ ਸੰਗੀਤਬੰਦ ਕੀਤਾ ਹੈ ਅਭਿਜੀਤ ਵਘਾਣੀ ਨੇ। ਹੈਰੀ ਚਾਹਲ ਨੇ ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਹ ਪੂਰਾ ਪ੍ਰੋਜੈਕਟ ਟਰੂ ਰੂਟਸ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ।

ਇਸ ਗੀਤ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸ਼ਿਪਰਾ ਗੋਇਲ ਨੇ ਕਿਹਾ, “ਰੋਮਾਂਸ ਹਮੇਸ਼ਾ ਤੋਂ ਮੇਰਾ ਸਭ ਤੋਂ ਪਸੰਦੀਦਾ ਜ਼ੋਨਰ ਰਿਹਾ ਹੈ। ਭਾਵੇਂ ਮੈਂ ਇੱਕ ਪਲੇਅਬੈਕ ਗਾਇਕ ਵਜੋਂ ਕਈ ਰੋਮਾੰਟਿਕ ਗੀਤ ਕੀਤੇ ਹਨ ਪਰ ਗੀਤ ਨੂੰ ਗਾਉਣਾ ਅਤੇ ਉਸੇ ਤੇ ਪਰਫ਼ਾਰ੍ਮ ਕਰਨਾ ਇੱਕ ਅਲੱਗ ਹੀ ਅਨੁਭਵ ਹੈ। ਮੈਂਨੂੰ ਕੈਨੇਡਾ ਵਿੱਚ ਇਸ ਗੀਤ ਦੀ ਸ਼ੂਟਿੰਗ ਕਰਕੇ ਬਹੁਤ ਹੀ ਮਜ਼ਾ ਆਇਆ। ਮੈਂ ਸਿਰਫ ਉਮੀਦ ਕਰਦੀ ਹਾਂ ਕਿ ਦਰਸ਼ਕਾਂ ਨੂੰ ਇਹ ਗੀਤ ਪਸੰਦ ਆਵੇ।”

ਗਾਣਾ ਦੇਖੋ

ਇਸ ਗੀਤ ਦੇ ਡਾਇਰੈਕਟਰ, ਹੈਰੀ ਚਾਹਲ ਨੇ ਕਿਹਾ, “ਸ਼ਿਪਰਾ ਗੋਇਲ ਨੇ ਆਪਣੀ ਅਦਾਕਾਰੀ ਦੀ ਕਾਬਿਲਿਅਤ ਪਹਿਲਾਂ ਹੀ ‘ ਲਾਈਏ ਜੇ ਯਾਰੀਆਂ’ ਫਿਲਮ ਨਾਲ ਸਾਬਿਤ ਕਰ ਦਿੱਤੀ ਹੈ। ਇਹਨਾਂ ਦੇ ਹਾਵ ਭਾਵ ਲਾਜਵਾਬ ਹਨ। ਸ਼ਿਪਰਾ ਗੋਇਲ ਨਾਲ ਕੰਮ ਕਰਨ ਦਾ ਅਨੁਭਵ ਬਹੁਤ ਹੀ ਜਬਰਦਸਤ ਰਿਹਾ। ਮੈਂ ਉਮੀਦ ਕਰਦਾ ਹਾਂ ਕਿ ਮੈਂਨੂੰ ਜਲਦ ਹੀ ਉਹਨਾਂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲੇਗਾ।”

ਗੀਤਕਾਰ ਨਿਰਮਾਨ ਨੇ ਕਿਹਾ, “ਮੈਂ ਸ਼ਿਪਰਾ ਗੋਇਲ ਦੀ ਆਵਾਜ਼ ਦਾ ਬਹੁਤ ਹੀ ਵੱਡਾ ਫੈਨ ਹਾਂ। ਮੈਂ ਹਮੇਸ਼ਾ ਤੋਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਇਹ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਸ਼ਿਪਰਾ ਨੇ ਇਸ ਨਾਲ ਪੂਰੀ ਤਰਾਂ ਇਨਸਾਫ ਕੀਤਾ ਹੈ। ਮੈਨੂੰ ਪੂਰਾ ਵਿਸਸ਼ਵਾਸ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਜਰੂਰ ਪ੍ਰਭਾਵਿਤ ਕਰੇਗਾ।”

ਗੀਤ ‘ਮੈਂ ਤੇਰੀ ਰਾਣੀ’ ਟੀ-ਸੀਰੀਜ਼ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ 8 ਅਗਸਤ ਨੂੰ ਰਿਲੀਜ਼ ਹੋ ਚੁੱਕਾ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION