35.1 C
Delhi
Friday, March 29, 2024
spot_img
spot_img

ਸ਼ਰਾਬ ਕਾਂਡ ਵਿਚ ਝੂਠੇ ਲਾਰੇ ਨਹੀਂ ਪੀੜਤਾਂ ਨੂੰ ਇਨਸਾਫ਼ ਅਤੇ ਕਾਤਲਾਂ ਨੂੰ ਸਜ਼ਾ ਚਾਹੀਦੀ ਹੈ: ਭਗਵੰਤ ਮਾਨ

ਚੰਡੀਗੜ੍ਹ, 7 ਅਗਸਤ 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮਾਝੇ ‘ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਉਪਰੰਤ ਸ਼ੁੱਕਰਵਾਰ ਨੂੰ ਤਰਨਤਾਰਨ ਪੁੱਜੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਘੇਰਦਿਆਂ ਕਿਹਾ, ”ਬਤੌਰ ਮੁੱਖ ਮੰਤਰੀ ਪੀੜਤ ਪਰਿਵਾਰਾਂ ਦਾ ਪਤਾ ਲੈਣ ‘ਚ ਬਹੁਤ ਦੇਰ ਕਰ ਦਿੱਤੀ ਹੈ।”

ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਤੇ ਆਪਣੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਭਗਵੰਤ ਮਾਨ ਨੇ ਕਿਹਾ, ”29 ਜੁਲਾਈ ਨੂੰ ਜ਼ਹਿਰੀਲੀ ਸ਼ਰਾਬ ਨਾਲ ਪਹਿਲੀ ਮੌਤ ਦੀ ਖ਼ਬਰ ਆਈ ਸੀ। ਇਨ੍ਹਾਂ 10-11 ਦਿਨਾਂ ‘ਚ ਕਰੀਬ 113 ਮੌਤਾਂ ਹੋ ਚੁੱਕੀਆਂ ਹਨ ਅਤੇ ਇਹ ਸਿਲਸਿਲਾ ਰੁਕਿਆ ਨਹੀਂ। ਮੁੱਖ ਮੰਤਰੀ ਅੱਜ ਆਪਣੇ ਹੈਲੀਕਾਪਟਰ ਰਾਹੀਂ ਪੂਰੇ ਸ਼ਾਹੀ ਅੰਦਾਜ਼ ‘ਚ ਤਰਨਤਾਰਨ ਪੁੱਜੇ।

ਜਿੱਥੇ ਰਾਜਾ ਸਾਹਿਬ ਦਾ ‘ਰੈਡਕਾਰਪਟ’ ਸਟਾਈਲ ‘ਚ ਸਵਾਗਤ ਹੋਇਆ। ਪੋਰਟੇਬਲ ਏਸੀਜ਼ ਦੀ ਠੰਢ ‘ਚ ਪੀੜਤ ਪਰਿਵਾਰਾਂ ਨੂੰ ਦੂਰੋਂ-ਦੂਰੋਂ ਮਿਲੇ ਮੁੱਖ ਮੰਤਰੀ ਸਿਰਫ਼ 2 ਦੀ ਥਾਂ 5 ਲੱਖ ਮੁਆਵਜ਼ਾ ਜਾਂ ਸਿਹਤ ਬੀਮੇ ਵਰਗੀ ਛੋਟੀ ਮੋਟੀ ਸਹੂਲਤ ਤੋਂ ਵੱਧ ਕੁੱਝ ਨਹੀਂ ਐਲਾਨ ਸਕੇ। ਜਦਕਿ ਖ਼ੁਦ ਹੀ ਮੌਤਾਂ ਨੂੰ ਕਤਲ ਦੱਸ ਰਹੇ ਹਨ।”

ਭਗਵੰਤ ਮਾਨ ਨੇ ਕਿਹਾ ਸਭ ਤੋਂ ਜ਼ਰੂਰੀ ਸੀ ਇਸ ਜ਼ਹਿਰੀਲੇ ਧੰਦੇ ‘ਚ ਸ਼ਾਮਲ ਵਿਧਾਇਕਾਂ ਅਤੇ ਹੋਰ ਕਾਂਗਰਸੀਆਂ ਦੀ ਆਓ ਭਗਤ ਕਬੂਲਣ ਦੀ ਥਾਂ ‘ਤੇ ਉਨ੍ਹਾਂ ‘ਤੇ ਤੁਰੰਤ ਕਤਲ ਦੇ ਮੁਕੱਦਮੇ ਦਰਜ ਕਰਾਉਂਦੇ।

Yes Punjab Gall Squareਭਗਵੰਤ ਮਾਨ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੀ ਹੋ ਸਕਦਾ ਹੈ ਕਿ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਰਾਜਾ ਸਾਹਿਬ (ਮੁੱਖ ਮੰਤਰੀ) ਨੂੰ ਉਸ ਦੇ ਆਲੀਸ਼ਾਨ ਫਾਰਮ ਹਾਊਸ ‘ਚੋਂ ਕੱਢ ਕੇ ਤਰਨਤਾਰਨ ਭੇਜਣ ਲਈ ਧਰਨੇ ਪ੍ਰਦਰਸ਼ਨ ਅਤੇ ਗ੍ਰਿਫਤਾਰੀਆਂ ਦੇਣੀਆਂ ਪਈਆਂ ਹੋਣ।

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਲੋਕਾਂ ਦੀਆਂ ਦੁੱਖ-ਤਕਲੀਫ਼ਾਂ ਸੁਣਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ‘ਦੁੱਖ ਮੰਤਰੀ’ ਦੀ ਵੀ ਜ਼ਿੰਮੇਵਾਰੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਫ਼ਰਜ਼ ਨਿਭਾਉਂਦੀ ਹੋਈ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਸਦਨ ਅਤੇ ਸੰਸਦ ਤੱਕ ਆਵਾਜ਼ ਬੁਲੰਦ ਰੱਖੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION