ਅੱਜ-ਨਾਮਾ
ਸ਼ਰਦ ਪਵਾਰ ਦਾ ਰੁੱਸ ਭਤੀਜ ਤੁਰਿਆ,
ਰਾਜਨੀਤੀ ਦਾ ਰਾਹ ਗਿਆ ਛੋੜ ਮੀਆਂ।
ਭ੍ਰਿਸ਼ਟਾਚਾਰ ਦਾ ਭਾਰਾ ਕੋਈ ਦੋਸ਼ ਲੱਗਾ,
ਖਾ ਗਿਆ ਸੁਣੀਂਦਾ ਕਿੰਨੇ ਕਰੋੜ ਮੀਆਂ।
ਅਸਲ ਗੱਲ ਨੂੰ ਇੰਜ ਉਹ ਜਾਏ ਟਾਲੀ,
ਆਖੇ ਅਹੁਦਿਆਂ ਦੀ ਨਹੀਂ ਲੋੜ ਮੀਆਂ।
ਲੋਕੀਂ ਆਖਦੇ ਕੇਸਾਂ ਤੋਂ ਬਚਣ ਦੇ ਲਈ,
ਵਾਗਾਂ ਮੋਦੀ ਦੇ ਵੱਲ ਰਿਹਾ ਮੋੜ ਮੀਆਂ।
ਕੀਤੇ ਪਾਪ ਦਾ ਜਿਨ੍ਹਾਂ ਨੂੰ ਫਿਕਰ ਲੱਗਾ,
ਅੱਗੜ-ਪਿੱਛੜ ਨੇ ਦੌੜਦੇ ਕਈ ਜਾਂਦੇ।
ਅੱਗੋਂ ਓਧਰ ਸਵਾਗਤ ਦੇ ਗੇਟ ਵਾਹਵਾ,
ਦੋਸ਼ੀ ਦਾਗੀਆਂ ਨੂੰ ਹੱਸ ਕੇ ਲਈ ਜਾਂਦੇ।
-ਤੀਸ ਮਾਰ ਖਾਂ
ਸਤੰਬਰ 29, 2019