26.1 C
Delhi
Saturday, April 20, 2024
spot_img
spot_img

ਵੱਕਾਰੀ ਪ੍ਰੀਖਿਆਵਾਂ ਵਿੱਚ ਸਫਲਤਾ ਹਾਸਲ ਕਰਕੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀ ਸਿਰਜ ਰਹੇ ਹਨ ਨਵਾਂ ਇਤਿਹਾਸ

ਜਲੰਧਰ,28 ਜੁਲਾਈ, 2019:

ਦੇਸ਼ ਭਰ ਦੇ ਉੱਚ ਕੋਟੀ ਦੇ ਮੁਕਾਬਲੇ ਵਾਲੀਆਂ ਪ੍ਰਿੱਖਿਆਵਾਂ ਵਿਚ ਮੱਲਾਂ ਮਾਰਨ ਦੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਜਲੰਧਰ ਵਿਚਲਾ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟ ਆਰਥਿਕ ਤੌਰ ਦੇ ਕਮਜ਼ੋਰ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਸਹਾਈ ਸਿੱਧ ਹੋ ਰਿਹਾ ਹੈ।

ਸਕੂਲ ਦੇ ਵਿਦਿਆਰਥੀਆਂ ਨੇ ਪਿਛਲੇ ਕਈ ਸਾਲਾਂ ਤੋਂ ਦੇਸ਼ ਭਰ ਦੀਆਂ ਮੁਕਾਬਲੇ ਦੀਆਂ ਪ੍ਰਿੱਖਿਆਵਾਂ ਵਿਚ ਮੱਲਾਂ ਮਾਰੀਆਂ ਹਨ ਅਤੇ ਇਸ ਸਾਲ ਵੀ ਸਕੂਲ ਦੇ ਵਿਦਿਆਰਥੀ ਜੇ.ਈ.ਈ ਅਤੇ ਨੀਟ ਵਰਗੀਆਂ ਵੱਕਾਰੀ ਪ੍ਰਿੱਖਿਆਵਾਂ ਵਿੱਚ ਮੱਲਾਂ ਮਾਰਨ ਵਿੱਚ ਕਾਮਯਾਬ ਹੋਏ ਹਨ।

ਇਸ ਵਾਰ ਸਕੂਲ ਦੇ 46 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਦੀ ਪ੍ਰਿੱਖਿਆ ਪਾਸ ਕੀਤੀ ਜਿਸ ਵਿਚੋਂ 2 ਨੇ ਜੇ.ਈ.ਈ ਅਡਵਾਂਸ ਦੀ ਪ੍ਰਿੱਖਿਆ ਨੂੰ ਪਾਸ ਕੀਤਾ ਹੈ। ਇਸੇ ਤਰ੍ਹਾਂ ਸਕੂਲ ਦੇ 44 ਵਿਦਿਆਰਥੀਆਂ ਨੇ ਇਸ ਵਾਰ ਮੈਡੀਕਲ ਦਾ ਨੀਟ ਪੇਪਰ ਕਲੀਅਰ ਕਰਕੇ ਸਕੂਲ ਦਾ ਮਾਨ ਵਧਾਇਆ ਹੈ।

ਵਿਦਿਆਰਥੀਆਂ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਵਿਦਿਆਰਥੀਆਂ ਦੇ ਮਾਤਾ ਪਿਤਾ ਅਤੇ ਸਕੂਲ ਲਈ ਬੜੀ ਮਾਨ ਵਾਲੀ ਗੱਲ ਹੈ। ਉਨਾਂ ਕਿਹਾ ਕਿ ਇਹ ਸਕੂਲ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਵਿੱਚ ਸਹਾਈ ਸਿੱਧ ਹੋ ਰਹੇ ਹਨ।

ਉਨਾਂ ਕਿਹਾ ਕਿ ਸਰਕਾਰ ਦਾ ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ਨੂੰ ਤਰਾਸ਼ਣ ਲਈ ਪੁੱਟੀ ਗਈ ਇਹ ਪੁਲਾਂਘ ਵਿਦਿਆਰਥੀਆਂ ਲਈ ਬਹੁਤ ਸਹਾਈ ਸਿੱਧ ਹੋ ਰਹੀ ਹੈ।

ਉਨਾਂ ਕਿਹਾ ਕਿ ਇਨਾਂ ਸਕੂਲਾਂ ਵਿਚ ਪੜਨ ਵਾਲੇ ਵਿਦਿਆਰਥੀ ਆਪਣੀ ਪ੍ਰਤੀਬਾ ਦਾ ਲੋਹਾ ਕਈ ਵਾਰ ਮੰਨਵਾ ਚੁੱਕੇ ਹਨ ਅਤੇ ਹੁਣ ਵੀ ਵਿਦਿਆਰਥੀਆਂ ਨੇ ਇਹ ਕਠਿਣ ਪਰ ਵੱਕਾਰੀ ਪ੍ਰਿੱਖਿਆ ਪਾਸ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਉਨਾ ਕਿਹਾ ਕਿ ਇਹ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਲਗਨ ਦਾ ਸਿੱਟਾ ਹੈ ਕਿਉਂਕਿ ਵਿਦਿਆਰਥੀਆਂ ਨੇ ਇਸ ਪੇਪਰ ਲਈ ਆਪਣੇ ਤਨ ਮਨ ਨਾਲ ਤਿਆਰੀ ਕੀਤੀ ਹੈ।

ਉਨਾਂ ਨੇ ਮੈਰੀਟੋਰੀਅਸ ਸਕੂਲ ਦੇ ਅਧਿਆਪਕਾਂ ਨੂੰ ਵੀ ਇਸ ਮੌਕੇ ਤੇ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਵਲੋਂ ਦਿੱਤੀ ਗਈ ਸਿੱਖਿਆ ਸਦਕਾ ਹੀ ਵਿਦਿਆਰਥੀ ਇਹ ਮੱਲਾਂ ਮਾਰ ਪਾਏ ਹਨ। ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਧਿਆਪਕ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਪੜਾਉਣਗੇ ਅਤੇ ਵਿਦਿਆਰਥੀ ਇੰਜ ਹੀ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਦੇ ਰਹਿਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION