36.7 C
Delhi
Thursday, April 18, 2024
spot_img
spot_img

ਵੈਟਰਨ ਪੱਤਰਕਾਰ ਕਮਲਜੀਤ ਸਿੰਘ ਧਾਲੀਵਾਲ ਦਾ ਦਿਹਾਂਤ, ਅੰਤਮ ਸਸਕਾਰ ਮੌਕੇ ਨਮ ਅੱਖਾਂ ਨਾਲ ਅੰਤਮ ਵਿਦਾਈ

ਪਟਿਆਲਾ, 15 ਜਨਵਰੀ, 2020:
ਵੈਟਰਨ ਪੱਤਰਕਾਰ ਸ੍ਰੀ ਕਮਲਜੀਤ ਸਿੰਘ ਧਾਲੀਵਾਲ (69 ਸਾਲ) ਦਾ ਅੱਜ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਅੱਜ ਇੱਥੇ ਰਾਜਪੁਰਾ ਰੋਡ ‘ਤੇ ਸਥਿਤ ਬੀਰ ਜੀ ਦੇ ਸਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਿਕ ਰਹੁ ਰੀਤਾਂ ਮੁਤਾਬਕ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸ੍ਰੀ ਮਨਸ਼ੇਰ ਸਿੰਘ ਧਾਲੀਵਾਲ ਨੇ ਦਿਖਾਈ।

ਸ੍ਰੀ ਧਾਲੀਵਾਲ ਆਪਣੀ ਧਰਮ ਪਤਨੀ ਸ੍ਰੀਮਤੀ ਗੀਤਇੰਦਰ ਕੌਰ, ਪੁੱਤਰ ਮਨਸ਼ੇਰ ਸਿੰਘ, ਪੁੱਤਰੀ ਮਨਰੀਤ ਕੌਰ ਤੇ ਜਵਾਈ ਗੌਤਮ ਬਾਜਵਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੇ ਫੁੱਲ ਚੁਗਣ ਦੀ ਰਸਮ 16 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ 8.30 ਵਜੇ ਬੀਰ ਜੀ ਦੇ ਸਮਸ਼ਾਨ ਘਾਟ ਵਿਖੇ ਹੋਵੇਗੀ ਅਤੇ ਅੰਤਿਮ ਅਰਦਾਸ 18 ਜਨਵਰੀ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸ੍ਰੀ ਹਰਿਗੋਬਿੰਦ ਨਗਰ ਸਾਹਮਣੇ ਸਰਕਾਰੀ ਪ੍ਰੈਸ, ਸਰਹਿੰਦ ਰੋਡ ਵਿਖੇ ਬਾਅਦ ਦੁਪਹਿਰ 12.30 ਤੋਂ 1:30 ਵਜੇ ਤੱਕ ਹੋਵੇਗੀ।

ਸ੍ਰੀ ਕਮਲਜੀਤ ਸਿੰਘ ਧਾਲੀਵਾਲ ਦੇ ਅੰਤਮ ਸਸਕਾਰ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ ਦੀ ਤਰਫ਼ੋਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ ਨੇ ਰੀਥ ਰੱਖਕੇ ਸ਼ਰਧਾਂਜਲੀ ਭੇਟ ਕੀਤੀ।

ਪੰਜਾਬ ਰਾਜ ਬਿਜਲੀ ਨਿਗਮ ਦੇ ਡਾਇਰੈਕਟਰ ਪ੍ਰਬੰਧਕੀ ਸ੍ਰੀ ਆਰ.ਪੀ. ਪਾਂਡਵ ਨੇ ਵੀ ਰੀਥ ਰੱਖਕੇ ਸ੍ਰੀ ਧਾਲੀਵਾਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਜਦੋਂਕਿ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ੍ਰੀਮਤੀ ਅਨਿਨਦਿੱਤਾ ਮਿੱਤਰਾ ਦੀ ਤਰਫ਼ੋਂ ਏ.ਪੀ.ਆਰ.ਓ ਸ. ਹਰਦੀਪ ਸਿੰਘ ਵੱਲੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਤਰਫ਼ੋਂ ਏ.ਪੀ.ਆਰ.ਓ ਸ੍ਰੀ ਭੁਪੇਸ਼ ਚੱਠਾ ਵੱਲੋਂ ਅਤੇ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦੀ ਤਰਫ਼ੋਂ ਵੀ ਰੀਥਾਂ ਰੱਖੀਆਂ ਗਈਆਂ।

ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕ੍ਰਿਪਾਲ ਸਿੰਘ ਨੇ ਸ੍ਰੀ ਧਾਲੀਵਾਲ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਅਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖ਼ਸ਼ਣ।

ਉਨ੍ਹਾਂ ਕਿਹਾ ਕਿ ਸ੍ਰੀ ਧਾਲੀਵਾਲ ਪੱਤਰਕਾਰੀ ਦੇ ਕਿੱਤੇ ਪ੍ਰਤੀ ਪੂਰੇ ਸਮਰਪਿਤ ਸਨ। ਜਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਨੇ ਲੰਮਾ ਸਮਾਂ ਟਾਈਮਜ ਆਫ਼ ਇੰਡੀਆ ਅਤੇ ਇੰਡੀਅਨ ਐਕਸਪ੍ਰੈਸ ਵਿੱਚ ਸੇਵਾਵਾਂ ਨਿਭਾਈਆਂ। ਜਦੋਂਕਿ ਉਨ੍ਹਾਂ ਦੇ ਭਰਾ ਸ੍ਰੀ ਰਵੀ ਧਾਲੀਵਾਲ ਦੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਨ।

ਸ੍ਰੀ ਧਾਲੀਵਾਲ ਦੇ ਅੰਤਿਮ ਸਸਕਾਰ ਮੌਕੇ ਸ੍ਰੀ ਪਰਮਜੀਤ ਸਿੰਘ ਕੈਂਥ, ਡਾ. ਸੁਧੀਰ ਵਰਮਾ, ਡਾ. ਬਲਬੀਰ ਸਿੰਘ, ਸ੍ਰੀ ਦਲੀਪ ਸਿੰਘ ਬੁੱਚੜੇ, ਸ੍ਰੀ ਕੁੰਦਨ ਗੋਗੀਆ, ਸ੍ਰੀ ਪ੍ਰੀਤੀ ਮਲਹੋਤਰਾ, ਪ੍ਰੋ. ਸ਼ਵਿੰਦਰ ਸਿੰਘ, ਧਾਲੀਵਾਲ ਪਰਿਵਾਰ ਦੇ ਵੱਡੀ ਗਿਣਤੀ ਮੈਂਬਰ, ਦੋਸਤ-ਮਿੱਤਰ, ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ ਅਤੇ ਸਕੇ ਸੰਬੰਧੀਆਂ ਸਮੇਤ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ੍ਰੀ ਧਾਲੀਵਾਲ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION