34 C
Delhi
Tuesday, April 23, 2024
spot_img
spot_img

ਵਿੱਤ ਵਿਭਾਗ ਨੇ ਜੀਪੀਐਫ., ਸਮਗ੍ਰਹਾ ਸਿੱਖ਼ਿਆ ਅਭਿਆਨ ਅਤੇ ਸਵੱਛ ਭਾਰਤ ਮਿਸ਼ਨ ਲਈ 407 ਕਰੋੜ ਰੁਪਏ ਜਾਰੀ ਕੀਤੇ

ਚੰਡੀਗੜ, 6 ਮਾਰਚ, 2020 –
ਵਿੱਤ ਵਿਭਾਗ ਵੱਲੋਂ ਪ੍ਰੋਵੀਡੈਂਟ ਫੰਡ (ਜੀਪੀਐਫ) ਅਤੇ 31 ਜਨਵਰੀ, 2020 ਤੱਕ ਐਡਵਾਂਸ ਦੇ ਨਾਲ ਨਾਲ ਸਮੱਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 406.85 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ।

ਇਸ ਸਬੰਧੀ ਜਣਕਾਰੀ ਦਿੰਦਿਆਂ ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਤਮ ਜੀਪੀਐਫ ਦੀ ਅਦਾਇਗੀ ਲਈ ਅਤੇ ਕਰਮਚਾਰੀਆਂ ਦੇ ਐਡਵਾਂਸ ਲਈ 146.89 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।

ਸਮਗ੍ਰਾ ਸਿੱਖਿਆ ਅਭਿਆਨ (ਐਲੀਮੈਂਟਰੀ) ਲਈ 133.99 ਕਰੋੜ ਰੁਪਏ ਅਤੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ 69.30 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ•ਾਂ, ਜਲ ਸਪਲਾਈ ਸਕੀਮਾਂ ਜਿਹਨਾਂ ਵਿੱਚ ਨਾਬਾਰਡ/ਵਿਸ਼ਵ ਬੈਂਕ/ਭਾਰਤ ਸਰਕਾਰ ਦੀਆਂ ਯੋਜਨਾਵਾਂ/ਸੂਬਾ ਸਰਕਾਰ ਦੀਆਂ ਯੋਜਨਾਵਾਂ ਸ਼ਾਮਲ ਹਨ, ਨਾਲ ਸਬੰਧਤ ਸਾਰੇ ਬਕਾਇਆਂ ਦੇ ਭੁਗਤਾਨ ਲਈ 21.17 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮਨਰੇਗਾ ਤਹਿਤ 13.22 ਕਰੋੜ ਰੁਪਏ, ਹੁਨਰ ਵਿਕਾਸ ਲਈ 12.18 ਕਰੋੜ ਰੁਪਏ ਅਤੇ ਸੂਬੇ ਵਿਚ ਏਸ਼ੀਅਨ ਵਿਕਾਸ ਬੈਂਕ ਦੀ ਸਹਾਇਤਾ ਪ੍ਰਾਪਤ ਸੈਰ-ਸਪਾਟਾ ਪ੍ਰਾਜੈਕਟਾਂ ਲਈ 10.10 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION