26.7 C
Delhi
Thursday, April 25, 2024
spot_img
spot_img

ਵਿਸਾਖੀ ਮੌਕੇ ਦਿੱਲੀ ਦੇ 555 ਸਿੱਖ ਸ਼ਰਧਾਲੂ ਪਾਕਿਸਤਾਨ ਵਿਖੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਨਗੇ

ਨਵੀਂ ਦਿੱਲੀ, 19 ਜਨਵਰੀ, 2020:

ਇਸ ਸਾਲ ਵਿਸਾਖੀ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ 555 ਸਿੱਖ ਸ਼ਰਾਧਾਲੂ ਪਾਕਿਸਤਾਨ ਦੇ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਅਤੇ ਅਰਦਾਸ ਕਰਨਗੇ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਤੋਂ 550 ਸਿੱਖ ਸ਼ਰਧਾਲੂਆਂ ਦਾ ਜੱਥਾ 11 ਅਪ੍ਰੈਲ ਨੂੰ ਨਵੀਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਤੋਂ ਅੰਮ੍ਰਿਤਸਰ ਪਹੁੰਚੇਗਾ ਅਤੇ ਅਗਲੇ ਦਿਨ 12 ਅਪ੍ਰੈਲ ਨੂੰ ਅਟਾਰੀ ਬਾਰਡਰ ਹੁੰਦੇ ਹੋਏ ਵਿਸ਼ੇਸ਼ ਟ੍ਰੇਨ ਰਾਹੀਂ ਉਸੇ ਦਿਨ ਗੁਰਦੁਆਰਾ ਪੰਜਾ ਸਾਹਿਬ ਪਹੁੰਚ ਜਾਏਗਾ ਜਿੱਥੇ ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਗੁਰਦੁਆਰਾ ਰੋੜੀ ਸਾਹਿਬ ਅਮੀਨਾਬਾਦ, ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ, ਜਨਮ ਅਸਥਾਨ ਗੁਰੂ ਰਾਮ ਦਾਸ ਜੀ, ਸ਼ਾਹੀ ਕਿਲਾ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਮਾਰਕ ਦੇ ਦਰਸ਼ਨ ਕਰਦੇ ਹੋਏ 21 ਅਪ੍ਰੈਲ ਨੂੰ ਲਾਹੌਰ ਤੋਂ ਅੰਮ੍ਰਿਤਸਰ ਦੀ ਵਾਪਸੀ ਯਾਤਰਾ ਸ਼ੁਰੂ ਕਰੇਗਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸਾਖੀ ‘ਤੇ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਦੇ ਚਾਹਵਾਨ ਸਿੱਖ ਅਤੇ ਸਹਜਧਾਰੀ ਸਿੱਖ ਸ਼ਰਧਾਲੂਆਂ ਨੂੰ ਆਪਣੇ ਆਵੇਦਨ 15 ਫ਼ਰਵਰੀ ਤੱਕ ਜਮਾ ਕਰਵਾਉਣ ਲਈ ਕਿਹਾ ਹੈ।

ਚਾਹਵਾਨ ਸ਼ਰਧਾਲੂ ਆਪਣਾ ਅਧਾਰ ਕਾਰਡ, ਪੈਨ ਕਾਰਡ ਸਮੇਤ ਪਹਚਾਨ ਪੱਤਰ ਦੀ ਪ੍ਰਤੀ ਅਤੇ ਇੱਕ ਸਾਲ ਦੀ ਵੈਧਤਾ ਦੇ ਭਾਰਤੀ ਪਾਸਪੋਰਟ ਸਮੇਤ ਆਪਣੇ ਚਾਰ ਨਵੀਨਤਮ ਪਾਸਪੋਰਟ ਸਾਈਜ਼ ਫ਼ੋਟੋਗ੍ਰਾਫ਼ ਅਤੇ 200 ਰੁ. ਵੀਜ਼ਾ ਪ੍ਰੋਸੈਸਿੰਗ ਫ਼ੀਸ ਕਿਸੇ ਵੀ ਕਾਰਜ ਦਿਵਸ ‘ਤੇ ਆ ਕੇ ਸਵੇਰ 9.30 ਵਜੇ ਤੋਂ ਸ਼ਾਮ 5.30 ਵਜੇ ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬ ਗੰਜ ਸਾਹਿਬ ਆ ਕੇ ਯਾਤਰਾ ਕਾਉਂਟਰ ਵਿਖੇ ਜਮ੍ਹਾ ਕਰਵਾ ਸਕਦੇ ਹਨ।

ਸਾਰੇ ਸਬੰਧਤ ਦਸਤਾਵੇਜ਼ਾਂ ਸਮੇਤ ਚਾਹਵਾਨ ਸ਼ਰਧਾਲੂਆਂ ਦੇ ਪਾਸਪੋਰਟ 25 ਫ਼ਰਵਰੀ ਤੱਕ ਵਿਦੇਸ਼ ਮੰਤਰਾਲੇ ਨੂੰ ਜੰਮ੍ਹਾ ਕਰਵਾ ਦਿੱਤੇ ਜਾਣਗੇ ਜਿੱਥੇ ਸਾਰੀਆਂ ਓਪਚਾਰਿਕਤਾਵਾਂ ਪੂਰੀ ਕਰਨ ਤੋਂ ਬਾਅਦ ਦਿੱਲੀ ਦੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜ ਦਿੱਤਾ ਜਾਵੇਗਾ ਅਤੇ ਸੁਰੱਖਿਆ ਸਬੰਧੀ ਜਾਂਚ ਤੋਂ ਬਾਅਦ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਸ਼ਰਧਾਲੂਆਂ ਨੂੰ ਵੀਜ਼ਾ ਪ੍ਰਦਾਨ ਕੀਤਾ ਜਾਵੇਗਾ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤੀ ਸ਼ਰਧਾਲੂਆਂ ਦੇ ਮਾਧਿਅਮ ਰਾਹੀਂ ਪਾਕਿਸਤਾਨ ਰਹਿਣ ਵਾਲੇ ਸਿੱਖਾਂ ਨੂੰ ਗੁਟਕਾ ਸਾਹਿਬ, ਨਿਸ਼ਾਨ ਸਾਹਿਬ ਦਾ ਕੱਪੜਾ ਅਤੇ ਸਿੱਖ ਧਰਮ ਦੀ ਹੋਰਨਾਂ ਧਾਰਮਿਕ ਸਮੱਗਰੀ ਨੂੰ ਭੇਜੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਮੌਕੇ ਪਿਛਲੇ ਤਿੰਨ ਸਾਲਾਂ ਤੋਂ ਵੈਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਪੂਰਾ ਖਰਚਾ ਕੀਤਾ ਗਿਆ ਹੈ।

ਦਿੱਲੀ ਕਮੇਟੀ ਪ੍ਰਧਾਨ ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਸਾਲ ਵਿਸਾਖੀ ਮੌਕੇ ਪਾਕਿਸਾਤਨ ਜਾਣ ਵਾਲੇ ਸਾਰੇ ਸਿੱਖ ਸ਼ਰਧਾਲੂਆਂ ਦਾ ਦੇਸ਼ ਭਰ ਤੋਂ ਕੋਟਾ 3000 ਨਿਰਧਾਰਤ ਕੀਤਾ ਗਿਆ ਹੈ। ਜਿਸ ਵਿਚ ਸਭ ਤੋਂ ਵੱਧ 1800 ਸ਼ਰਧਾਲੂਆਂ ਦਾ ਕੋਟਾ ਪੰਜਾਬ ਤੋਂ ਅਲਾਟ ਕੀਤਾ ਗਿਆ ਹੈ। ਦਿੱਲੀ ਤੋਂ 555 ਸ਼ਰਧਾਲੂਆਂ, ਹਰਿਆਣਾ ਤੋਂ 200 ਸ਼ਰਧਾਲੂਆਂ, ਜਦੋਂ ਕਿ ਸਭ ਤੋਂ ਘੱਟ 5 ਸ਼ਰਧਾਲੂਆਂ ਦਾ ਕੋਟਾ ਪੱਛਮ ਬੰਗਾਲ ਤੋਂ ਅਲਾਟ ਕੀਤਾ ਗਿਆ ਹੈ।

ਪ੍ਰਦੇਸ਼ ਕ੍ਰਮਵਾਰ ਅਲੋਟਿਡ ਕੋਟਾ ਇਸ ਪ੍ਰਕਾਰ ਹੈ: – ਆਂਧਰਾ ਪ੍ਰਦੇਸ਼ ਤੋਂ 25 ਸ਼ਰਧਾਲੂ, ਬਿਹਾਰ ਤੋਂ 14 ਸ਼ਰਧਾਲੂ, ਗੁਜਰਾਤ ਤੋਂ 15 ਸ਼ਰਧਾਲੂ, ਛੱਤੀਸਗੜ ਤੋਂ 20 ਸ਼ਰਧਾਲੂ, ਹਰਿਆਣੇ ਤੋਂ 200 ਸ਼ਰਧਾਲੂ, ਹਿਮਾਚਲ ਪ੍ਰਦੇਸ਼ ਤੋਂ 15 ਸ਼ਰਧਾਲੂ, ਜੰਮੂ-ਕਸ਼ਮੀਰ ਤੋਂ 40 ਸ਼ਰਧਾਲੂ, ਝਾਰਖੰਡ ਤੋਂ 16 ਸ਼ਰਧਾਲੂ, ਕਰਨਾਟਕ ਤੋਂ 10 ਸ਼ਰਧਾਲੂ, ਮੱਧ ਪ੍ਰਦੇਸ਼ ਤੋਂ 10 ਸ਼ਰਧਾਲੂ, ਮਹਾਰਾਸ਼ਟਰ ਤੋਂ 90 ਸ਼ਰਧਾਲੂ, ਉੜੀਸਾ ਤੋਂ 10 ਸ਼ਰਧਾਲੂ, ਪੰਜਾਬ ਤੋਂ 1800 ਸ਼ਰਧਾਲੂ, ਰਾਜਸਥਾਨ ਤੋਂ 50, ਉੱਤਰ ਪ੍ਰਦੇਸ਼ ਤੋਂ 35 ਸ਼ਰਧਾਲੂ, ਉਤਰਾਖੰਡ ਤੋਂ 25 ਸ਼ਰਧਾਲੂ, ਪੱਛਮ ਬੰਗਾਲ ਤੋਂ 5, ਚੰਡੀਗੜ ਤੋਂ 45 ਸ਼ਰਧਾਲੂਆਂ ਅਤੇ ਰਾਜਧਾਨੀ ਦਿੱਲੀ ਤੋਂ ਵਿਸਾਖੀ ਮੌਕੇ ਪਾਕਿਸਤਾਨ ਦੇ ਪਵਿੱਤਰ ਗੁਰਦੁਆਰਾ ਪੰਜਾ ਸਾਹਿਬ ਵਿਖੇ ਦਰਸ਼ਨਾਂ ਤੇ ਅਰਦਾਸ ਲਈ 555 ਸ਼ਰਧਾਲੂਆਂ ਦਾ ਕੋਟਾ ਅਲਾਟ ਕੀਤਾ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION