26.7 C
Delhi
Friday, April 19, 2024
spot_img
spot_img

ਵਿਸ਼ਵ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਦਾ ਸਨਮਾਨ

ਲੁਧਿਆਣਾ, 23 ਸਤੰਬਰ, 2019 –

ਬੀਤੀ ਸ਼ਾਮ ਲੁਧਿਆਣਾ ਦੇ ਕੇਂਦਰੀ ਧਾਰਮਿਕ ਸਥਾਨ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਥ ਪ੍ਰਸਿੱਧ ਵਿਦਵਾਨ ਕਥਾਵਾਚਕ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲਿਆਂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੰਥਿਆ ਪਾਠ ਅਕੇ ਕਥਾਕਾਰੀ ਦੇ ਖੇਤਰ ਚ ਪੌਣੀ ਸਦੀ ਲੰਮੀਆਂ ਸੇਵਾਵਾਂ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਸੰਗਤਾਂ ਨੇ ਸਨਮਾਨਿਤ ਕੀਤਾ।

ਗਿਆਨੀ ਸਾਹਿਬ ਸਿੰਘ ਜੀ ਦੀਆਂ ਉਮਰ ਭਰ ਨਿਸ਼ਕਾਮ ਪੰਥਕ ਗਿਆਨ ਆਧਾਰਿਤ ਸੇਵਾਵਾਂ ਦਾ ਜ਼ਿਕਰ ਕਰਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਜਿਸ ਸਾਦਗੀ, ਸਮਰਪਣ ਤੇ ਸਬਰ ਸੰਤੋਖ ਨਾਲ ਆਪ ਨੇ ਗੁਰਬਾਣੀ ਅਧਿਐਨ, ਖੋਜ ਤੇ ਪਸਾਰ ਦਾ ਕੰਮ ਕੀਤਾ ਹੈ, ਉਹ ਸਦੀਆਂ ਤੀਕ ਚੇਤੇ ਰਹੇਗਾ।

ਉਨ੍ਹਾਂ ਕਿਹਾ ਕਿ ਇਤਿਹਾਸਕਾਰੀ ਚ ਪਹਿਲਾਂ ਸ: ਕਰਮ ਸਿੰਘ ਹਿਸਟੋਰੀਅਨ, ਡਾ: ਗੰਡਾ ਸਿੰਘ, ਗੁਰਬਾਣੀ ਵਿਆਖਿਆ ਤੇ ਅਨੁਵਾਦ ਚ ਸ: ਮਨਮੋਹਨ ਸਿੰਘ, ਡਾ: ਸਾਹਿਬ ਸਿੰਘ ਅਤੇ ਕਥਾਕਾਰੀ ਚ ਗਿਆਨੀ ਮਾਨ ਸਿੰਘ ਝਾਵਰ, ਗਿਆਨ ਮਾਰਤੰਡ ਗਿਆਨੀ ਸੰਤ ਸਿੰਘ ਮਸਕੀਨ ਤੇ ਵਰਤਮਾਨ ਸਮੇਂ ਗਿਆਨੀ ਸਾਹਿਬ ਸਿੰਘ ਸ਼ਾਹਬਾਦ ਕਰ ਰਹੇ ਹਨ ਉਹ ਕਿਸੇ ਸੰਸਥਾ ਤੋਂ ਘੱਟ ਨਹੀਂ।

ਪੜਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਗਿਆਨੀ ਸਾਹਿਬ ਸਿੰਘ ਜੀ ਦੀ ਉਸਤਤ ਚ ਕਿਹਾ ਕਿ ਉਨ੍ਹਾਂ ਦੇ ਮੂੰਹੋਂ ਸੁਣੀ ਗਿਆਨ ਤੇ ਵਿਹਾਰਕ ਜੀਵਨ ਮਿਸਾਲਾਂ ਵਾਲੀ ਕਥਾ ਮੈਨੂੰ ਹੀ ਨਹੀਂ ਸਗੋਂ ਪੂਰੇ ਗਲੋਬ ਤੇ ਫ਼ੈਲੇ ਪੰਜਾਬੀਆਂ ਨੂੰ ਗੁਰੂ ਸੰਦੇਸ਼ ਨਾਲ ਨੇੜਿਓਂ ਜੋੜਦੀ ਹੈ।

ਇਸ ਮੌਕੇ ਸ: ਪਰਮਜੀਤ ਸਿੰਘ ਧਾਲੀਵਾਲ ਸਾਬਕਾ ਡਿਪਟੀ ਚੀਫ਼ ਇੰਜਨੀਅਰ ਬਿਜਲੀ ਵਿਭਾਗ, ਸ: ਇੰਦਰਜੀਤ ਸਿੰਘ ਮੱਕੜ,ਉੱਘੇ ਫੋਟੋ ਆਰਟਿਸਟ ਤੇ ਰਾਗ ਰਤਨ ਪੁਸਤਕ ਦੇ ਲੇਖਕ ਸ: ਤੇਜ ਪ੍ਰਤਾਪ ਸਿੰਘ ਸੰਧੂ, ਸ: ਚਰਨਜੀਤ ਸਿੰਘ ਸਿੰਧ ਬੈਂਕ,ਸ: ਗੁਰਮੇਲ ਸਿੰਘ ਸੰਗੋਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਸ: ਕ੍ਰਿਪਾਲ ਸਿੰਘ ਚੌਹਾਨ ਮੈਨੇਜਰ ਗੁਰਦਵਾਰਾ ਸਾਹਿਬ, ਜਗਦੇਵ ਸਿੰਘ ਕਲਸੀ, ਬਲਜੀਤ ਸਿੰਘ ਬਾਵਾ ਤੇ ਪੁਨੀਤਪਾਲ ਸਿੰਘ ਗਿੱਲ ਵੀ ਹਾਜ਼ਰ ਸਨ।

ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਨੇ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਡਾ: ਖੇਮ ਸਿੰਘ ਗਿੱਲ ਦੀ ਯਾਦ ਚ ਭੋਗ ਤੇ ਅੰਤਿਮ ਅਰਦਾਸ ਚ ਕਥਾ ਕਰਕੇ ਸ਼ਮੂਲੀਅਤ ਕੀਤੀ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION