33.1 C
Delhi
Wednesday, April 24, 2024
spot_img
spot_img

ਵਿਵਾਦਿਤ ਸਤਿਕਾਰ ਕਮੇਟੀਆਂ ਦੀ ‘ਕਹਾਣੀ ਮੁਕਾਉਣ’ ਲਈ ਅਕਾਲ ਤਖ਼ਤ ਤੋਂ ਆਇਆ ਅਹਿਮ ਆਦੇਸ਼

ਅੰਮ੍ਰਿਤਸਰ, 21 ਅਗਸਤ, 2020:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਦੀ ਬਹਾਲੀ ਲਈ ਆਪੂੰ ਬਣੀਆਂ ਸਤਿਕਾਰ ਕਮੇਟੀਆਂ ਦੇ ਲਗਾਤਾਰ ਵਿਵਾਦਾਂ ਵਿੱਚ ਘਿਰੇ ਰਹਿਣ ਅਤੇ ਹੁਣ ਇਨ੍ਹਾਂ ਕਮੇਟੀਆਂ ਦੀਆਂ ਕਾਰਵਾਈਆਂ ਦੇ ਤਿੱਖੜ ਵਿਰੋਧ ਦੇ ਚੱਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਅਹਿਮ ਆਦੇਸ਼ ਕੀਤਾ ਹੈ।

ਇਸ ਸੰਬੰਧੀ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣ ਨੂੰ ਕੌਮ ਦਾ ਮੁੱਢਲਾ ਫਰਜ਼ ਦੱਸਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਤਿਆਰ-ਬਰ-ਤਿਆਰ ਸਿੰਘਾਂ ਦੀ ਟੀਮ ਕਾਇਮ ਕੀਤੀ ਜਾਵੇ ਜੋ ਕਿਸੇ ਵੀ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਹੋ ਰਹੀ ਮਨਮੱਤ ਸੰਬੰਧੀ ਸ਼ਿਕਾਇਤ ਪੁੱਜਣ ’ਤੇ ਤੁਰੰਤ ਹੀ ਉਸ ਅਸਥਾਨ ’ਤੇ ਪਹੁੰਚ ਕੇ ਗੁਰਮਤਿ ਦੀ ਰੌਸ਼ਨੀ ਵਿੱਚ ਨਿਪਟਾਰਾ ਕਰੇ।

ਪਤਾ ਲੱਗਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਲਿਖ਼ਿਆ ਹੈ ਅਤੇ ਕਾਰਜਯੋਜਨਾ ਅਨੁਸਾਰ 5 ਮੈਂਬਰੀ ਟੀਮ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਜਾਵੇਗੀ ਅਤੇ ਇਸ ਮਾਮਲੇ ਵਿਚ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਥਾਨਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਨਾਲ ਅਤੇ ਭਰੋਸੇ ਵਿੱਚ ਲੈ ਕੇ ਪਰਿਵਾਰ ਨੂੰ ਕੋਈ ਅਵੱਗਿਆ ਨਾ ਕਰਨ ਅਤੇ ਮਰਿਆਦਾ ਕਾਇਮ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।

ਗਿਆਨੀ ਹਰਪ੍ਰੀਤ ਸਿੰਘ ਦੇ ਇਸ ਆਦੇਸ਼ ਮਗਰੋਂ ਇਹ ਸਵਾਲ ਵੀ ਉੱਠਣ ਲੱਗਾ ਹੈ ਕਿ ਕੀ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ਕੀਤੇ ਜਾਣ ਵਾਲੀ ਇਹ ਕਮੇਟੀ ਉਨ੍ਹਾਂ ਸ਼ਿਕਾਇਤਾਂ ਨੂੰ ਖ਼ਤਮ ਕਰ ਸਕੇਗੀ ਜਿਸ ਤਰ੍ਹਾਂ ਦੀਆਂ ਸ਼ਿਕਾਇਤਾਂ ਸਤਿਕਾਰ ਕਮੇਟੀ ਬਾਰੇ ਸ੍ਰੀ ਅਕਾਲ ਤਖ਼ਤ ਸਾਹਬਿ ’ਤੇ ਪੁੱਜਦੀਆਂ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸਲ ਵਿਚ ਸਤਿਕਾਰ ਕਮੇਟੀਆਂ ਤਾਂ ਹੋਂਦ ਵਿੱਚ ਹੀ ਤਾਂ ਆ ਸਕੀਆਂ ਕਿਉਂਜੋ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫ਼ਲ ਰਹਿੰਦੀ ਆ ਰਹੀ ਸੀ।

ਜ਼ਿਕਰਯੋਗ ਹੈ ਕਿ ਆਪੂੰ ਬਣੀਆਂ ਸਤਿਕਾਰ ਕਮੇਟੀਆਂ ਦੀਆਂ ਕੁਝ ਤਾਜ਼ਾ ਵਿਵਾਦਿਤ ਕਾਰਵਾਈਆਂ ਨੇ ਸਤਿਕਾਰ ਕਮੇਟੀਆਂ ਦੇ ਵਰਤਾਰੇ ਦਾ ਸਿਲਸਿਲਾ ਉਘਾੜ ਕੇ ਸਾਹਮਣੇ ਲਿਆਂਦਾ ਹੈ ਜੋ ਪੰਥਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੈ। ਕੇਵਲ ਸਤਿਕਾਰ ਕਮੇਟੀਆਂ ਦੇ ਅਹੁਦੇਦਾਰਾਂ ਦੇ ਵਿਉਹਾਰ ’ਤੇ ਹੀ ਸਵਾਲ ਨਹੀਂ ਉਠਾਏ ਗਏ ਸਗੋਂ ਇਹ ਵੀ ਪਾਇਆ ਗਿਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਧੱਕੋਜੋਰੀਂ ਉਨ੍ਹਾਂ ਦੇ ਘਰਾਂ ਤੋਂ ਸਰੂਪ ਚੁੱਕ ਕੇ ਲਿਜਾਏ ਜਾਂਦੇ ਹਨ। ਇਹ ਵੀ ਦੋਸ਼ ਲੱਗੇ ਹਨ ਕਿ ਹੱਥਲਿਖ਼ਤ, ਪੁਰਾਤਨ, ਬਿਰਧ ਅਤੇ ਇਤਿਹਾਸਕ ਸਰੂਪਾਂ ਨੂੰ ਵੀ ਲੋਕਾਂ ਦੇ ਘਰੋਂ ਚੁੱਕ ਕੇ ਬਾਅਦ ਵਿੱਚ ਉਨ੍ਹਾਂ ਤੋਂ ਪਰਿਵਾਰਾਂ ਨੂੰ ਵਾਂਝੇ ਕਰ ਦਿੱਤਾ ਜਾਂਦਾ ਹੈ ਜਦਕਿ ਇਨ੍ਹਾਂ ਸਰੂਪਾਂ ਸੰਬੰਧੀ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਦੋ ਵੇਰਾਂ ਬਿਆਨ ਜਾਰੀ ਕਰਕੇ ਇਹ ਸਪਸ਼ਟ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਿਸੇ ਵੀ ਸਤਿਕਾਰ ਕਮੇਟੀ ਨੂੂੰ ਕੋਈ ਮਾਨਤਾ ਨਹੀਂ ਦਿੱਤੀ ਹੋਈ ਅਤੇ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਹ ਸਿੱਖਾਂ ਦੇ ਘਰਾਂ ਵਿੱਚੋਂ ਜ਼ਬਰਦਸਤੀ ਸਰੂਪ ਲੈ ਕੇ ਜਾਵੇ।

ਹਾਲਾਂਕਿ ਸਤਿਕਾਰ ਕਮੇਟੀਆਂ ਸਰੂਪ ਚੁੱਕ ਕੇ ਲੈ ਜਾਣ ਦਾ ਕੰਮ ‘ਧਾਰਮਿਕ ਅਵੱਗਿਆ’ ਦੇ ਨਾਂਅ ’ਤੇ ਹੀ ਕਰ ਰਹੀਆਂ ਸਨ ਪਰ ਉਨ੍ਹਾਂ ਦੀਆਂ ਕਾਰਵਾਈਆਂ, ਵਰਤਾਰੇ ਅਤੇ ਵਿਉਹਾਰ ’ਤੇ ਉੱਠੇ ਸਵਾਲਾਂ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਉਕਤ ਆਦੇਸ਼ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਸਤਿਕਾਰ ਕਮੇਟੀਆਂ ਵੱਲੋਂ ‘ਅਣਅਧਿਕਾਰਤ’ ਤੌਰ ’ਤੇ ਕੀਤੇ ਜਾ ਰਹੇ ਇਸ ਕਾਰਜ ਨੂੰ ਹੁਣ ਸ਼੍ਰੋਮਣੀ ਕਮੇਟੀ ਦੇ ਦਾਇਰੇ ਹੇਠ ਲਿਆਂਦੇ ਜਾਣ ਦਾ ਫ਼ੈਸਲਾ ਅਕਾਲ ਤਖ਼ਤ ਵੱਲੋਂ ਲੈ ਲਿਆ ਗਿਆ ਹੈ।Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION