35.1 C
Delhi
Saturday, April 20, 2024
spot_img
spot_img

ਵਿਲੱਖਣ ਕਲਾ ਕਿ੍ਰਤੀਆਂ ਦੀ ਪ੍ਰਦਰਸ਼ਨੀ ‘ਗੁੱਡੀਆਂ ਪਟੋਲੇ’ ਸੰਪੂਰਨ ਹੋਈ

ਚੰਡੀਗੜ, 24 ਜੁਲਾਈ, 2019:
ਪੰਜਾਬ ਕਲਾ ਪਰਿਸ਼ਦ ਚੰਡੀਗੜ ਵੱਲੋਂ ਲੋਕ ਕਲਾਵਾਂ ਦੀ ਖਾਸ ਕਲਾ ‘ਗੁੱਡੀਆਂ ਪਟੋਲੇ’ ਦੀ ਲਗਾਈ ਗਈ ਚਾਰ ਰੋਜ਼ਾ ਪ੍ਰਦਰਸ਼ਨੀ ਦਾ ਸਮਾਪਨ ਸਮਾਰੋਹ ਕਲਾ ਭਵਨ ਸਥਿਤ ਸ਼ੋਭਾ ਸਿੰਘ ਆਰਟ ਗੈਲਰੀ ਵਿਖੇ ਹੋਇਆ।

ਜੀ ਐਚ ਜੀ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਸਹਾਇਕ ਪ੍ਰੋਫੈਸਰ ਡਾ. ਦਵਿੰਦਰ ਕੌਰ ਢੱਟ ਵੱਲੋਂ ਲਗਾਈ ਬਣਾਈਆਂ ਵਿਰਾਸਤੀ ਕਲਾ ਿਤਾਂ ਦੀ ਲਗਾਈ ਪ੍ਰਦਰਸ਼ਨੀ ਦੇ ਸਮਾਪਨ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਵਿਭਾਗ ਦੇ ਡਿਪਟੀ ਡਾਇਰੈਕਟ ਸ੍ਰੀ ਸੰਜੀਵ ਕੁਮਾਰ ਨੇ ਕਿਹਾ ਕੇ ਉਹ ਇਹ ਵਿਲੱਖਣ ਪ੍ਰਦਰਸ਼ਨੀ ਵੇਖ ਕੇ ਬਹੁਤ ਪ੍ਰਭਾਵਤ ਹੋਏ। ਉਨਾਂ ਕਿਹਾ ਕਿ ਅਜੋਕੀ ਪੀੜੀ ਨੂੰ ਵਿਰਾਸਤ ਨਾਲ ਜੋੜਨਾ ਦਾ ਇਹ ਵੱਡਾ ਉਪਰਾਲਾ ਸੀ।

ਪ੍ਰਦਰਸ਼ਨੀ ਦੇ ਸਮਾਪਨ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸੈਰ ਸਪਾਟਾ ਵਿਭਾਗ ਦੇ ਸੰਯੁਕਤ ਸਕੱਤਰ ਸ੍ਰੀ ਲਖਮੀਰ ਰਾਜਪੂਤ ਅਤੇ ਸਾਬਕਾ ਪੁਲਿਸ ਕਪਤਾਨ ਸ੍ਰੀ ਭਗਵੰਤ ਸਿੰਘ ਪੰਧੇਰ ਨੇ ਕਿਹਾ ਕਿ ਡਾ. ਦਵਿੰਦਰ ਕੌਰ ਢੱਟ ਨੂੰ ਸੱਭਿਆਚਾਰ ਤੇ ਵਿਰਸੇ ਦੀ ਝਲਕ ਇਹਨਾਂ ਖੂਬਸੂਰਤ ਕਲਾ ਕਿ੍ਰਤੀਆਂ ਰਾਹੀਂ ਪ੍ਰਗਟ ਕਰਨ ਲਈ ਮੁਬਾਰਕ ਦਿੱਤੀ। ਉਨਾਂ ਕਿਹਾ ਕਿ ‘ਬਾਰਬੀ ਡੌਲਜ਼’ ਦੇ ਜ਼ਮਾਨੇ ਵਿੱਚ ਪੁਰਾਣੇ ਸਮੇਂ ਦੀਆਂ ਗੁੱਡੀਆਂ ਪਟੋਲਿਆਂ ਦੀ ਪ੍ਰਦਰਸ਼ਨੀ ਇਕ ਅਚੰਭਾ ਤੇ ਤੋਹਫਾ ਸੀ।

ਪ੍ਰਦਰਸ਼ਨੀ ਦੇ ਕਨਵੀਨਰ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਚਾਰ ਰੋਜ਼ਾ ਪ੍ਰਦਰਸ਼ਨੀ ਦੌਰਾਨ ਵੱਡੀ ਗਿਣਤੀ ਵਿੱਚ ਬੱਚਿਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਕਲਾ ਪ੍ਰੇਮੀ ਪੁੱਜੇ। ਪ੍ਰਦਰਸ਼ਨੀ ਦੌਰਾਨ ਕੰਨਿਆ ਮਹਾਂ ਵਿਦਿਆਲਾ ਜਲੰਧਰ ਦੀਆਂ 60 ਦੇ ਕਰੀਬ ਵਿਦਿਆਰਥਣਾਂ ਉਚੇਚੇ ਤੌਰ ’ਤੇ ਮੈਡਮ ਬਰੁਨ ਕੌਰ ਮਾਨ ਦੀ ਅਗਵਾਈ ਵਿੱਚ ਪੁੱਜੀਆ। ਇਸ ਪ੍ਰਦਰਸ਼ਨੀ ਦਾ ਉਦਘਾਟਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਡਾ. ਸੁਰਜੀਤ ਪਾਤਰ ਵੱਲੋਂ ਕੀਤਾ ਗਿਆ ਸੀ।

ਪ੍ਰਦਰਸ਼ਨੀ ਨੂੰ ਦੇਖਣ ਵਾਲਿਆਂ ਵਿੱਚ ਸੂਚਨਾ ਕਮਿਸ਼ਨਰ ਸ੍ਰੀ ਨਿਧੜਕ ਸਿੰਘ ਬਰਾੜ, ਪਰਿਸ਼ਦ ਦੇ ਸਕੱਤਰ ਜਨਰਲ ਡਾ. ਲਖਵਿੰਦਰ ਜੋਹਲ ਤੇ ਮੀਡੀਆ ਕੋਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ, ਗੀਤਕਾਰ ਤੇ ਪੇਸ਼ਕਾਰ ਸ਼ਮਸੇਰ, ਕਲਾ ਪਰਸ਼ਿਦ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਹਰਜਿੰਦਰ ਕੌਰ, ਡੌਲੀ ਮਲਕੀਤ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਪ੍ਰੀਤਮ ਸਿੰਘ ਰੁਪਾਲ, ਸਤਨਾਮ ਚਾਨਾ, ਪਿੰ੍ਰਸੀਪਲ ਸਰਬਜੀਤ ਕੌਰ ਰਾਣੂ, ਪਿ੍ਰੰਸੀਪਲ ਸਤਵਿੰਦਰ ਕੌਰ, ਪੰਜਾਬ ਯੂਨੀਵਰਸਿਟੀ ਤੋਂ ਪ੍ਰੋ ਕਿਰਨਦੀਪ ਸਿੰਘ, ਸੱਭਿਆਚਾਰਕ ਸੱਥ ਪੰਜਾਬ ਦੇ ਚੇਅਰਮੈਨ ਸ੍ਰੀ ਜਸਮੇਰ ਸਿੰਘ ਢੱਟ ਪੰਜਾਬੀ ਯੂਨੀਵਰਸਿਟੀ ਤੋਂ ਮੈਡਮ ਡੇਜ਼ੀ ਵਾਲੀਆ, ਪਿ੍ਰੰਸੀਪਲ ਜਸਟਿਸ ਹਰਮਿੰਦਰ ਸਿੰਘ ਮਦਾਨ, ਕਰਨਲ ਗੁਰਮੀਤ ਸਿੰਘ, ਯੂਕੇ ਤੋਂ ਹਰਵਿੰਦਰ ਸੈਂਬੀ, ਮਿਸ ਵਰਲਡ ਪੰਜਾਬਣ ਗੁਰਪ੍ਰੀਤ ਕੌਰ, ਗੁਰਦੀਪ ਧੀਮਾਨ, ਜਗਜੀਤ ਸਿੰਘ ਯੂਕੇ, ਡਾ. ਅਮਨਦੀਪ ਸੰਧੂ, ਸੀ੍ਰ ਜਤਿੰਦਰ ਸਿੰਘ, ਐਡਵੋਕੇਟ ਅਮਨਦੀਪ ਸਿੱਧੂ, ਫਰਾਂਸ ਤੋਂ ਜੁਲੀਅਨ ਮਸ਼ੀਲੀ, ਅਹਿਸਾਸ ਆਰਗੇਨਾਈਜੇਸ਼ਨ ਲੁਧਿਆਣਾ ਤੋਂ ਸੰਗੀਤਾ ਭੰਡਾਰੀ, ਭੁੱਟਾ ਕਾਲਜ ਤੋਂ ਅਮਰਜੀਤ ਸਿੰਘ ਗਰੇਵਾਲ ਸ਼ਾਮਲ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION