37.8 C
Delhi
Thursday, April 25, 2024
spot_img
spot_img

ਵਿਧਾਨ ਸਭਾ ਚੋਣਾਂ ਵਿੱਚ ਮਹਿਲਾਂ ਸ਼ਕਤੀ ਨਾਲ ਕਰਾਂਗੇ ਜਿੱਤ ਹਾਸਲ: ਬੱਬੀ ਬਾਦਲ

ਯੈੱਸ ਪੰਜਾਬ
ਮੋਹਾਲੀ, 18 ਦਸੰਬਰ, 2021 –
ਅੱਜ ਹਲਕਾ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ( ਸੰਯਕਤੁ) ਦੇ ਜਨਰੱਲ ਸਕੱਤਰ ਤੇ ਸੀਨੀਅਰ ਨੌਜੁਆਨ ਆਗੂ
ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਔਰਤਾਂ ਦੀਆਂ ਮੁਸ਼ਕਲਾਂ ਸਬੰਧੀ ਅਹਿਮ ਬੈਠਕ ਕੀਤੀ ,ਜਿਸ ਚ ਉਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੁਣਿਆ ਤੇ ਇਸ ਮੌਕੇ ਬੱਬੀ ਬਾਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਹੱਦ ਤ੍ਰਾਸਦੀ ਵਾਲੀ ਗੱਲ ਹੈ ਕਿ ਅੱਧੀ ਸਮਾਜ ਦੀ ਮਾਲਕ ਔਰਤ, ਅੱਜ ਹਰ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਵਲੋਂ ਔਰਤਾਂ ਨੂੰ ਬਰਾਬਰੀ ਦੇਣ ਦੀ ਗੱਲ ਕਹੀ ਸੀ ਪਰ ਮਰਦ ਪ੍ਰਧਾਨ ਦੇਸ਼ ਇਸ ਨੂੰ ਕਬੂਲਣ ਤੋਡਰਦਾ ਰਿਹਾ ਹੈ ਔਰਤਾਂ ਦੀ ਸੁਰੱਖਿਆ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਔਰਤਾਂ,ਲੜਕੀਆਂ,ਕੰਮਕਾਜੀ
ਤੀਵੀਆਂ ਅੱਜ ਵੀ ਸੁਰੱਖਿਅਤ ਨਹੀ ।

ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਚ ਔਰਤਾਂ ਤੇ ਤਸ਼ੱਦਦ ਵਧਦਾ ਜਾ ਰਿਹਾ। ਪਰ ਇਨਾ ਦਾ ਹੱਲ ਕੱਢਣ ਲਈ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਪਹਿਲ ਕਰ ਰਹੀ ਹੈੈ ਬਸ ਖੋਖਲੇ ਦਾਅਵਿਆਂ ਨਾਲ ਮੂਰਖ ਬਣਾਇਆ ਜਾ ਰਿਹਾ ਹੈ।

‘ ਵੱਡੇ ਸ਼ਹਿਰ ਦਿੱਲੀ,ਮੁੰਬਈ,ਕੱਲਕੱਤਾ,ਦਿੱਲੀ,ਅੰਮਿ੍ਰਤਸਰ,ਚੰਡੀਗੜ ਦੀਆਂ ਧਨਾਢ ਪਰਿਵਾਰਾਂ ਦੀਆਂ ਮੁੱਠੀ ਭਰ ਕੁੜੀਆ ਦੀ ਰੀਸ ਦਾ ਮੁਕਾਬਲਾ ਦਿਹਾਤੀ,ਸਰਹੱਦੀ ਜਿਲਿਆ ਅਤੇ ਸ਼ਹਿਰ ਤੋ ਦੂਰ ਵਸੇ ਪਿੰਡਾਂ ਵਿੱਚ ਅੱਜ ਵੀ ਬਹੁ-ਗਿਣਤੀ ਔਰਤਾਂ,ਕੁੜੀਆਂ ਜੋ ਅਨੂਸੂਚਿਤ ਜਾਤੀਆਂ,ਗਰੀਬ ਵਰਗ,ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤਾਂ ਨੂੰ ਅੱਜ ਵੀ ਗੁਲਾਮੀ ਤੇ ਵੱਡੇ ਘਰਾਂ ਦਾ ਕੰਮ ਕਰਕੇ ਰੋਟੀ ਨਸੀਬ ਹੁੰਦੀ ਹੈ। ਇਨਾ ਕੁੜੀਆ ਦੀ ਉੱਚ ਪੜਾਈ ,ਕਾਲਜ,ਸਕੂਲ,ਤਕਨੀਕੀ ਕਾਲਜ ,ਛੋਟੇ-ਮੋਟੇ ਕੋਰਸ ਆਦਿ ਖੋਲਣੇ ਚਾਹੀਦੇ ਹਨ ਤਾਂ ਇਹ ਕਿਸੇ ਵੀ ਤਰਾਂ ਦੀ ਗੁਲਾਮੀ ਨਾ ਸਹਿ ਸਕਣ , ਪਰ ਅਜਿਹਾ ਨਹੀ ਹੁੰਦਾ ।

ਜਦ ਕਿ ਪਿੰਡਾਂ ਦੀ ਅਬਾਦੀ ਜਿਆਦਾ ਤਰ ਗਰੀਬੀ ਰੇਖਾ ਦੀ ਹੋਣ ਕਾਰਨ,ਵੱਡੇ ਕਾਲਜ ਪਿੰਡਾਂ ਤੋ ਦੂਰ,ਬੱਸਾਂ ਦੀ ਸਹੂਲਤ,ਬੱਸਾਂ ਚ ਔਰਤਾਂ ਨਾਲ 2ਹੁੰਦੀਆਂ ਵਧੀਕੀਆਂ,ਦਿਹਾਤੀ ਰੂਟਾਂ ਦੇਪ੍ਰਬੰਧ ਨਾ ਹੋਣਾ ਆਦਿ ਕਾਰਨਾਂ ਕਾਰਨ ਵੱਡੀ ਗਿਣਤੀ ਚ ਕੁੜੀਆਂ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ ਤੇ ਮਾਪੇ ਕੁੜੀਆਂ ਨੂੰ ਪੜਾਉਣ ਦੀ ਥਾਂ ਘਰ ਬੈਠਾ ਲੈਦੇ ਹਨ ਤੇ ਜਲਦੀ ਵਿਆਹੁਣ ਦੀ ਕਰਦੇ ਹਨ ।

ਬੱਬੀ ਬਾਦਲ ਨੇ ਸਪੱਸ਼ਟ ਕੀਤਾ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਮੇਰੀ ਪਹਿਲ ਔਰਤਾਂ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਰੁਜ਼ਗਾਰ ਦੇਣ ਨੂੰ ਹੀ ਤਰਜ਼ੀਹ ਦੇਣਾ ਹੋਵੇਗਾ। ਇਸ ਮੌਕੇ ਬੀਬੀ ਇੰਦਰਜੀਤ ਕੌਰ, ਪਰਮਜੀਤ ਕੌਰ, ਸੋਨੀਆਂ ਸੰਧੂ, ਸਿਮਰਨ ਕੌਰ, ਸੁਨੀਤਾ, ਅਮਰਜੀਤ ਕੌਰ, ਕੁਲਦੀਪ ਕੌਰ, ਹਰਜੀਤ ਕੌਰ, ਦਰਸਨੀ ਦੇਵੀ, ਮਨਜੀਤ ਕੌਰ, ਕਮਲੇਸ਼ ਕੁਮਾਰੀ, ਜਸਵਿੰਦਰ ਕੌਰ, ਬਲਜੀਤ ਕੌਰ, ਭਿੰਦਰ ਕੌਰ, ਰਣਜੀਤ ਕੌਰ, ਗੁਰਦੀਪ ਕੌਰ, ਮਨਦੀਪ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION