23.1 C
Delhi
Wednesday, April 24, 2024
spot_img
spot_img

ਵਿਧਾਇਕ ਪਰਗਟ ਸਿੰਘ ਨੇ 2.38 ਕਰੋੜ ਦੀ ਲਾਗਤ ਨਾਲ ਬਣੀ ਨਵੀਂ ਸਬਜ਼ੀ ਅਤੇ ਫ਼ਰੂਟ ਮੰਡੀ ਲੋਕ ਅਰਪਣ ਕੀਤੀ

ਜਲੰਧਰ, 26 ਸਤੰਬਰ, 2020:

2.28 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪ੍ਰਤਾਪਪੁਰਾ ਦੀ ਨਵੀਂ ਸਬਜ਼ੀ ਮੰਡੀ ਸ਼ਨੀਵਾਰ ਨੂੰ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਗਟ ਸਿੰਘ ਨੇ ਜਨਤਾ ਨੂੰ ਸਮਰਪਿਤ ਕਰ ਦਿੱਤੀ ਹੈ। ਸਬਜ਼ੀ ਮੰਡੀ ਦੇ ਨਿਰਮਾਣ ਨਾਲ ਜਿਥੇ ਹਲਕੇ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਇਕ ਵੱਡੀ ਮੰਗ ਪੂਰੀ ਹੋਈ ਹੈ ਉਥੇ ਇਸ ਮੰਡੀ ਸਦਕਾ ਹਜ਼ਾਰਾਂ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਦੇ ਕਈ ਮੌਕੇ ਮਿਲਣਗੇ।

ਸਬਜ਼ੀ ਮੰਡੀ ਦੇ ਉਦਘਾਟਨ ਦੌਰਾਨ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਸਿਰਫ ਤਿੰਨ ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ 2.28 ਕਰੋੜ ਰੁਪਏ ਦੀ ਲਾਗਤ ਨਾਲ ਇਹ ਮੰਡੀ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਥੇ 85 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਬਣਾਇਆ ਗਿਆ ਹੈ।

ਇਸੇ ਤਰ੍ਹਾਂ 83 ਲੱਖ ਰੁਪਏ ਖਰਚ ਕਰ ਕੇ ਸਬਜ਼ੀ ਵਿਕਰੇਤਾਵਾਂ ਲਈ ਫੜ ਅਤੇ ਇਥੇ ਫਸਲਾਂ ਲੈ ਕੇ ਆਉਣ ਵਾਲੇ ਕਿਸਾਨਾਂ ਲਈ ਸੜਕਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ 60 ਲੱਖ ਰੁਪਏ ਖਰਚ ਕਰ ਕੇ ਇਥੇ ਇਕ ਹੋਰ ਫੜ ਅਤੇ ਪਾਰਕਿੰਗ ਸਥਾਨ ਦਾ ਨਿਰਮਾਣ ਕਰਵਾਇਆ ਗਿਆ ਹੈ। ਇਨ੍ਹਾਂ ਸਾਰੇ ਕਾਰਜਾਂ ‘ਤੇ ਸਵਾ 2 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਹੋ ਚੁੱਕੀ ਹੈ।

ਵਿਧਾਇਕ ਪਰਗਟ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਬਜ਼ੀ ਮੰਡੀ ਦੇ ਨਿਰਮਾਣ ਨਾਲ ਲਗਭਗ 5 ਹਜ਼ਾਰ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲਾਭ ਮਿਲੇਗਾ, ਜਿਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਈ ਗਰੀਬ ਤੇ ਲੋੜਵੰਦ ਲੋਕ ਇਸ ਸਬਜ਼ੀ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਨ ਲੱਗੇ ਹਨ, ਜਿਨ੍ਹਾਂ ਲਈ ਇਥੇ ਸਬਜ਼ੀ ਮੰਡੀ ਖੁੱਲ੍ਹਣਾ ਇਕ ਵੱਡੀ ਸੰਭਾਵਨਾ ਬਣ ਕੇ ਉੱਭਰਿਆ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦਰਮਿਆਨ 6 ਮਈ ਨੂੰ ਸਬਜ਼ੀ ਮੰਡੀ ਸ਼ੁਰੂ ਕਰ ਦਿੱਤੀ ਗਈ ਸੀ। ਸਬਜ਼ੀ ਮੰਡੀ ਤਿਆਰ ਨਾ ਹੋਣ ਕਾਰਨ ਦਾਣਾ ਮੰਡੀ ਵਿੱਚ ਹੀ ਸਬਜ਼ੀ ਮੰਡੀ ਲਗਵਾਈ ਜਾ ਰਹੀ ਸੀ ਪਰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਸਬਜ਼ੀ ਮੰਡੀ ਦਾ ਨਿਰਮਾਣ ਕਾਰਜ ਪੂਰਾ ਕਰਵਾ ਲਿਆ ਗਿਆ ਹੈ, ਜਿਸ ‘ਤੇ 2.28 ਕਰੋੜ ਰੁਪਏ ਖਰਚ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਦਾਣਾ ਮੰਡੀ ਵਿੱਚ ਬੈਠੇ ਫਲ-ਸਬਜ਼ੀ ਵਿਕਰੇਤਾਵਾਂ ਨੂੰ ਨਵੀਂ ਸਬਜ਼ੀ ਮੰਡੀ ਵਿੱਚ ਜਗ੍ਹਾ ਅਲਾਟ ਕਰ ਦਿੱਤੀ ਜਾਵੇਗੀ ਅਤੇ ਉਹ ਨਵੀਂ ਸਬਜ਼ੀ ਮੰਡੀ ਵਿੱਚ ਕੰਮ ਕਰਨਗੇ।

ਵਿਧਾਇਕ ਨੇ ਅੱਗੇ ਦੱਸਿਆ ਕਿ ਇਸ ਸਬਜ਼ੀ ਮੰਡੀ ਦਾ ਫਾਇਦਾ ਨਾ ਸਿਰਫ ਜਲੰਧਰ ਕੈਂਟ ਦੇ ਕਿਸਾਨਾਂ ਨੂੰ ਹੋਵੇਗਾ ਬਲਕਿ ਨਕੋਦਰ, ਨੂਰਮਹਿਲ, ਕਾਲਾ ਸੰਘਿਆ ਰੋਡ ਅਤੇ ਜੰਡਿਆਲਾ ਤੱਕ ਦੇ ਕਿਸਾਨ ਆਪਣੀ ਫਸਲ ਇਥੇ ਲੈ ਕੇ ਆਉਣਗੇ। ਇਸ ਨਾਲ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆੜ੍ਹਤ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕਾਫੀ ਲਾਭ ਮਿਲੇਗਾ। ਇਸ ਤੋਂ ਪਹਿਲਾਂ ਕੈਂਟੋਨਮੈਂਟ ਤੋਂ ਜਾ ਕੇ ਵਪਾਰੀਆਂ ਨੂੰ ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਤੋਂ ਫਲ-ਸਬਜ਼ੀਆਂ ਖਰੀਦਣੀਆਂ ਪੈਂਦੀਆਂ ਸਨ ਪਰ ਪ੍ਰਤਾਪਪੁਰਾ ਵਿੱਚ ਸਬਜ਼ੀ ਮੰਡੀ ਖੁੱਲ਼ਣ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।

ਸਬਜ਼ੀ ਮੰਡੀ ਦੇ ਨਿਰਮਾਣ ਕਾਰਜ ਦੀ ਦੇਖ-ਰੇਖ ਕਰ ਰਹੇ ਜਲੰਧਰ ਕੈਂਟ ਮਾਰਕੀਟ ਕਮੇਟੀ ਦੇ ਚੇਅਰਮੈਨ ਐਚਐਸ ਸਮਰਾ ਨੇ ਦੱਸਿਆ ਕਿ ਇਹ ਵਿਧਾਇਕ ਪਰਗਟ ਸਿੰਘ ਦਾ ਡਰੀਮ ਪ੍ਰੋਜੈਕਟ ਸੀ, ਜੋ ਕਿ ਬੇਹੱਦ ਘੱਟ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਥੇ ਫਲ-ਸਬਜ਼ੀ ਵਿਕਰੇਤਾਵਾਂ ਨੂੰ ਜਲਦੀ ਜਗ੍ਹਾ ਦੀ ਅਲਾਟਮੈਂਟ ਕਰ ਦਿੱਤੀ ਜਾਵੇਗੀ ਅਤੇ ਸਬਜ਼ੀ ਮੰਡੀ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕੈਂਟ ਹਲਕੇ ਨੂੰ ਇੰਨੇ ਵੱਡੇ ਤੌਹਫੇ ਲਈ ਵਿਧਾਇਕ ਪਰਗਟ ਸਿੰਘ ਦਾ ਧੰਨਵਾਦ ਕੀਤਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਮੈੰਬਰ ਹਰਬੰਸ ਸਿੰਘ ਹਾਰਦੋ ਫਰਾਲਾ, ਰਣਜੀਤ ਸਿੰਘ ਪ੍ਰਤਾਪਪੁਰਾ, ਅੰਮ੍ਰਿਤਪਾਲ ਸਿੰਘ ਸਰਹਾਲੀ ਅਤੇ ਆਸ਼ਾ ਖੁਸਰੋਪੂਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।


ਇਸ ਨੂੰ ਵੀ ਪੜ੍ਹੋ:
ਅਕਾਲੀ ਦਲ ਨੂੰ ਝਟਕਾ, ਮੀਤ ਪ੍ਰਧਾਨ ਪਰਮਜੀਤ ਸਿੱਧਵਾਂ ਨੇ ਲਿਖ਼ੀ ਸੁਖ਼ਬੀਰ ਬਾਦਲ ਨੂੰ ਚਿੱਠੀ – ਪੜ੍ਹਣ ਵਾਲੀ ਜੇ!


Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION