37.8 C
Delhi
Thursday, April 25, 2024
spot_img
spot_img

ਵਿਧਾਇਕ ਅਰੁਣ ਨਾਰੰਗ ’ਤੇ ਹਮਲੇ ਲਈ ਕਾਂਗਰਸ ਅਤੇ ‘ਆਪ’ ਦੋਸ਼ੀ, ਭਾਜਪਾ ਨੇ ‘ਆਪ’ ਨੇਤਾਵਾਂ ਦੀ ਸ਼ਮੂਲੀਅਤ ਦੇ ਸਬੂਤ ਜਨਤਕ ਕੀਤੇ

ਯੈੱਸ ਪੰਜਾਬ
ਚੰਡੀਗੜ੍ਹ , 4 ਅਪ੍ਰੈਲ, 2021-
ਆਮ ਆਦਮੀ ਪਾਰਟੀ ਅਤੇ ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ , 2022 ਦੀਆਂ ਵਿਧਾਨ ਸਭਾ ਚੋਣਾ ਵਿੱਚ ਰਾਜਨੀਤਕ ਫਾਇਦਾ ਲੈਣ ਲਈ ਕਿਸਾਨ ਅੰਦੋਲਨ ਰਾਹੀ ਭੋਲੇ ਭਾਲੇ ਲੋਕਾਂ ਅਤੇ ਕਿਸਾਨਾਂ ਨੂੰ ਭੜਕਾ ਰਹੇ ਹਨ ।

ਕਾਂਗਰਸ ਪਾਰਟੀ ਸੂਬਾ ਸਰਕਾਰ ਦੇ ਅਫਸਰਾਂ ਖਾਸ ਕਰਕੇ ਪੰਜਾਬ ਪੁਲਿਸ ਦੀ ਦੁਰਵਰਤੋਂ ਕਰ ਅਤੇ ਸ਼ਿਰੋਮਣੀ ਅਕਾਲੀ ਦਲ ਬੇਬੁਨਿਆਦ ਤੇ ਬੇਤੁਕੇ ਆਰੋਪ ਲਗਾ ਇਸ ਸਾਜਿਸ਼ ਨੂੰ ਸਿਰੇ ਚੜਾ ਰਹੇ ਹਨ, ਪਰ ਅੱਜ ਅਸੀਂ ਸਬੂਤਾਂ ਦੇ ਨਾਲ ਆਪ ਨੂੰ ਨੰਗਾ ਕਰ ਰਹੇ ਹਾਂ | ਇਹ ਕਹਿਣਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ |

ਪੰਜਾਬ, ਪੰਜਾਬੀਅਤ ਨੂੰ ਸ਼ਰਮਸਾਰ ਕਰਨ ਵਾਲੀ ਮਲੋਟ ਸ਼ਹਿਰ ਵਿਚ ਵਾਪਰੀ ਘਟਨਾ ਲਈ ਪੰਜਾਬ ਦੀ ਕਾਂਗਰਸ ਸਰਕਾਰ ਦੀ ਪੰਜਾਬ ਪੁਲਿਸ ਜ਼ਿਮੇਵਾਰ ਹੈ ਉਥੇ ਆਪ ਦੀ ਸ਼ਮੂਲੀਅਤ ਦੇ ਸਬੂਤ ਸਾਮਣੇ ਆਏ ਨੇ । ਜਿਸ ਦਿਨ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ਵਲੋਂ ਲੋਕਤੰਤਰ ਵਿੱਚ ਮਿਲੇ ਅਧਿਕਾਰ ਅਧੀਨ ਮਲੋਟ ਚ ਪੈਸ ਕਾਨਫਰੰਸ ਕਰਨ ਆਏ, ਤਾਂ ਉਖੇ ਅਖੌਤੀ ਕਿਸਾਨ ਲੀਡਰ ਲਖਨਪਾਲ ਸ਼ਰਮਾ ਉਰਫ ਲਖਣਜੀਤ ਸ਼ਰਮਾ ਆਲਮਵਾਲਾ ਉਰਫ ਲੱਖਾ ਸ਼ਰਮਾ ਜੋ ਕੇ ਆਮ ਆਦਮੀ ਪਾਰਟੀ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਬੁੱਧੀਜੀਵੀ ਵਰਗ ਦਾ ਵਾਇਸ ਪ੍ਰਧਾਨ ਹੈ ਅਤੇ ਆਪ ਦਾ ਕਈ ਸਾਲਾਂ ਤੋਂ ਐਕਟਿਵ ਵਰਕਰ ਹੈ|

ਕਿਸਾਨ ਲੀਡਰ ਬਣ ਪਿਛਲੇ ਕੁਝ ਸਮੇ ਤੋ ਵਿਚਰ ਰਿਹਾ ਹੈ, ਵਲੋ ਪਿੰਡਾ ਵਿੱਚ ਐਨਾਊਸਮੈਟ ਕਰਾ ਕੁਝ ਭੀੜ ਮਲੋਟ ਮੰਡੀ ਇਕੱਠੀ ਕਰੀ ਹੋਈ ਸੀ, ਉਨ੍ਹੇ ਉਸ ਭੀੜ ਨੂੰ ਭਾਸ਼ਣ ਰਾਹੀ ਭੜਕਾਇਆ ਅਤੇ ਜਦ ਭਾਜਪਾ ਵਿਧਾਇਕ ਅਰੁਣ ਨਾਰੰਗ ਉਥੇ ਪਹੁੰਚੇ ਤਾਂ ਭੀੜ ਨੂੰ ਭੜਕਾਣ ਵਾਲੀ ਹਲਾ ਸ਼ੇਰੀ ਦੇ ਕੇ ਘੇਰਾ ਪਾ , ਨਾ ਨਿਕਲਣ ਦੇਣ ਦੇ ਅਦੇਸ਼ ਦਿੱਤਾ। ਲਖਣਜੀਤ ਦੇ ਆਪ ਨਾਲ ਸੰਬੰਧਤ ਹੌਣ ਵਾਰੇ ਸਬੂਤ ਵਜੋਂ, ਇਸ ਦੀ ਫੇਸ ਬੁਕ ਤੌਂ , ਪਿਛਲੇ ਕੁਛ ਵਰ੍ਹਿਆਂ ਦੀ ਪੋਸਟਾਂ ਦੇ ਕਢੇ ਸਕਰੀਨ ਸ਼ੋਟ ਨੱਥੀ ਨੇ ।

30 ਮਾਰਚ ਨੂੰ ਭਾਜਪਾ ਵਲੋਂ ਸਦੇ ਮਲੋਟ ਬੰਦ ਦੇ ਵਿਰੋਧ ਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਇਕੱਠ ਚ ਅਖੌਤੀ ਕਿਸਾਨ ਲੀਡਰ ਬਚਿਤਰ ਸਿੰਘ ਨੇ ਭੜਕਾਊ ਭਾਸ਼ਣ ਦੇਂਦੇ ਹੋਏ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਜਾਣੋ ਮਾਰਣ ਦੀਆ ਧਮਕੀ ਦੇ ਰਿਹਾ ਸੀ | ਜਿਸ ਦੀ ਵਡਿਉ ਵਾਇਰਲ ਹੋਈ ਹੈ ।

ਬਚਿਤਰ ਸਿੰਘ ਆਮ ਆਦਮੀ ਪਾਰਟੀ ਦਾ ਫਿਰੋਜ਼ਪੁਰ ਜੋਨ ਦਾ ਸਾਬਕਾ ਇਨਚਾਰਜ ਹੈ, ਜੋ ਕੇ ਗਿੱਦੜਬਾਹਾ ਤੋ ਆਪ ਦੀ ਟਿਕਟ ਦਾ ਦਾਵੇਦਾਰ ਹੈ ਅਤੇ ਅਰਵਿੰਦ ਕੇਜਰੀਵਾਲ , ਸੰਜੇ ਸਿੰਘ ਦਾ ਕਰੀਬੀ ਹੈ | ਇਨ੍ਹੇ ਵੈੱਬ ਚੈਨਲ ਨੂੰ ਦਿਤੇ ਇੰਟਰਵਿਊ ਚ ਇਹ ਗੱਲ ਮਨੀ ਹੈ | ਇਸ ਦੀ ਫੇਸ ਬੁਕ ਤੌਂ ਕਢੇ ਸਕਰੀਨ ਸ਼ੋਟ ਸਬੂਤ ਵਜੋਂ ਨੱਥੀ ਨੇ |

ਇਨ੍ਹਾਂ ਦੋ ਆਪ ਦੇ ਲੀਡਰਾਂ ਵਲੋ, ਆਪ ਦੇ ਕੌਮੀ ਤੇ ਸੂਬਾਈ ਆਗੂਆਂ ਦੇ ਇਸ਼ਾਰੇ ਤੇ, ਪੰਜਾਬ ਵਿੱਚ ਇਹ ਦੱਸਣ ਲਈ ਕਿ ਲੋਗ ਭਾਜਪਾ ਤੌ ਨਫਰਤ ਕਰਦੇ ਨੇ, ਹਿੰਸਾ ਫਲਾ ਕੇ ਪੰਜਾਬ ਵਿੱਚ ਅਰਾਜਕਤਾ ਫਲਾਈ ਜਾ ਰਹੀ ਹੈ |

ਭਾਜਪਾ ਜੋ ਕਿ 2022 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ, ਉਸ ਨੂੰ ਰੌਕਣ ਲਈ ਸਾਜਿਸ਼ ਅਧੀਨ, ਪੰਜਾਬ ਦੀਆਂ ਭਾਜਪਾ ਵਿਰੋਧੀ ਰਾਜਨੀਤੀਕ ਪਾਰਟੀਆਂ, ਕਿਸਾਨ ਅੰਦੋਲਨ ਦੀ ਆੜ ਵਿਚ ਆਪਣੇ ਕਿਸਾਨੀ ਤੇ ਪਿੰਡੁ ਪਿਛੋਕੜ ਵਾਲੇ ਵਰਕਰਾਂ ਤੇ ਲੀਡਰਾਂ ਰਾਹੀ ਪੰਜਾਬ ਦਾ ਮਹੌਲ ਖਰਾਬ ਕਰ ਕੇ ਭਾਜਪਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹਨ । ਪਰ ਪੰਜਾਬ ਦੇ ਆਮ ਲੋਕ ਇਹ ਗਲ ਸਮਝ ਚੁਕੇ ਹਨ ਅਤੇ ਪੰਜਾਬ ਵਿੱਚ 2022 ਵਿੱਚ ਭਾਜਪਾ ਦੀ ਸਰਕਾਰ ਬਣੇਗੀ |

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION